ਬੇਗੂਸਰਾਏ ‘ਚ ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, ਇੱਕ ਗਰਭਵਤੀ ਔਰਤ, ਦੋ ਬੱਚਿਆਂ ਸਮੇਤ 5 ਦੀ ਮੌਤ

ਬੇਗੂਸਰਾਏ, 02 ਜਨਵਰੀ : ਬਿਹਾਰ ਦੇ ਬੇਗੂਸਰਾਏ ‘ਚ ਬੀਤੀ ਰਾਤ ਇੱਕ ਪਰਿਵਾਰ ਦੇ 4 ਲੋਕਾਂ ਦੀ ਅੱਗ ਲੱਗਣ ਕਾਰਨ ਜ਼ਿੰਦਾ ਸੜ ਕੇ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕਾਂ ਵਿੱਚ ਦੋ ਬੱਚੇ, ਪਤੀ-ਪਤਨੀ ਸ਼ਾਮਲ ਸਨ, ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਔਰਤ ਦੋ ਮਹੀਨਿਆਂ ਦੀ ਗਰਭਵਤੀ ਸੀ। ਇਹ ਘਟਨਾਂ ਬਛਵਾੜਾ ਦੇ ਥਾਣੇ ਦੇ ਇਲਾਕੇ ਦੀ ਅਰਵਾ ਪੰਚਾਇਤ ਦੇ ਵਾਰਡ ਨੰਬਰ 9 ਵਿੱਚ ਵਾਪਰੀ ਹੈ, ਮ੍ਰਿਤਕਾਂ ਦੀ ਪਛਾਣ ਨੀਰਜ ਪਾਸਵਾਨ, ਪਤਨੀ ਕਵਿਤਾ ਦੇਵੀ, ਲਵ ਅਤੇ ਕੁਸ਼ (ਦੋ ਲੜਕੇ) ਸਮੇਤ 5 ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਜਦੋਂ ਪਰਿਵਾਰ ਸੌਂ ਰਿਹਾ ਸੀ, ਤਾਂ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਅਤੇ ਸਾਰੇ ਘਰ ਨੂਂ ਆਪਣੀ ਲਪੇਟ ਵਿੱਚ ਲੈ ਲਿਆ। ਪਤੀ ਪਤਨੀ ਨੇ ਖੁਦ ਅਤੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀ, ਪਰ ਅੱਗ ਜਿਆਦਾ ਹੋਣ ਕਾਰਨ ਹੋਰਨਾਂ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਨੇ ਆਪਣੇ ਤੌਰ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨੀਰਜ ਪਾਸਵਾਨ, ਉਸਦੀ ਪਤਨੀ ਅਤੇ ਬੱਚਿਆਂ ਨੂੰ ਨਹੀਂ ਬਚਾ ਸਕੇ। ਇਸ ਸਬੰਧੀ ਤੇਗੜਾ ਦੇ ਡੀਐਸਪੀ ਰਵਿੰਦਰ ਮੋਹਨ ਪ੍ਰਸ਼ਾਦ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਘਰ ਨੂੰ ਅੱਗ ਲੱਗੀ, ਇਸ ਵਿੱਚ ਪਤੀ, ਪਤਨੀ, ਦੋ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ।