ਕੁਲਗਾਮ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਫੌਜ ਦੇ 3 ਜਵਾਨ ਸ਼ਹੀਦ, ਪੰਜ ਅੱਤਵਾਦੀ ਸੁਰੱਖਿਆ ਬਲਾਂ ਦੀ ਘੇਰਾਬੰਦੀ ’ਚ ਫਸੇ 

ਕੁਲਗਾਮ, 5 ਅਗਸਤ : ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਫੌਜ ਦੇ 3 ਜਵਾਨ ਸ਼ਹੀਦ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਿਕ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਹਲਾਨ ਜੰਗਲੀ ਖੇਤਰ ਦੇ ਉੱਚੇ ਇਲਾਕਿਆਂ 'ਚ ਘੇਰਾਬੰਦੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਕਰੀਬ ਚਾਰ ਤੋਂ ਪੰਜ ਅੱਤਵਾਦੀ ਸੁਰੱਖਿਆ ਬਲਾਂ ਦੀ ਘੇਰਾਬੰਦੀ ’ਚ ਫਸੇ ਹੋਏ ਸਨ। ਇਨ੍ਹਾਂ ’ਚੋਂ ਦੋ ਵਿਦੇਸ਼ੀ ਹੋ ਸਕਦੇ ਹਨ। ਜਿਸ ਇਲਾਕੇ ’ਚ ਇਹ ਮੁਕਾਬਲਾ ਹੋ ਰਿਹਾ ਸੀ, ਉਹ ਬਹੁਤ ਦੂਰ ਦੁਰਾਡੇ ਦਾ ਇਲਾਕਾ ਹੈ ਤੇ ਅੱਤਵਾਦੀਆਂ ਨੇ ਪਹਾੜੀ ’ਤੇ ਇਕ ਉੱਚੀ ਥਾਂ ’ਤੇ ਪੁਜ਼ੀਸ਼ਨ ਲਈ ਹੋਈ ਹੈ। ਇਸ ਤੋਂ ਇਲਾਵਾ ਬਾਰਿਸ਼ ਤੇ ਧੁੰਦ ਕਾਰਨ ਵੀ ਮੁਕਾਬਲਾ ਲੰਬਾ ਚੱਲ ਰਿਹਾ ਹੈ। ਇਹ ਇਲਾਕਾ ਜੰਗਲ ਦੇ ਬਹੁਤ ਨੇੜੇ ਹੈ। ਸੁਰੱਖਿਆ ਬਲਾਂ ਨੇ ਖ਼ੁਫ਼ੀਆ ਅੱਤਵਾਦੀਆਂ ਦੇ ਇੱਥੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਫ਼ੌਜ ਦੇ ਪੁਲਿਸ ਨੇ ਸਾਂਝੇ ਤੌਰ ’ਤੇ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ। ਜਵਾਨਾਂ ਨੂੰ ਆਪਣੇ ਟਿਕਾਣੇ ਵੱਲ ਆਉਂਦੇ ਦੇਖ ਅੱਤਵਾਦੀਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ’ਚ ਤਿੰਨ ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਫ਼ੌਰੀ ਤੌਰ ’ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਨੂੰ ਸ਼ਹੀਦ ਕਰਾਰ ਦੇ ਦਿੱਤਾ ਗਿਆ।