‘‘ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ ਪਰ ਮੋਦੀ ਸਰਕਾਰ ਦੀ ਲੁੱਟ ਬੰਦ ਨਹੀਂ ਹੋ ਰਹੀ : ਖੜਗੇ

ਨਵੀਂ ਦਿੱਲੀ, 04 ਜਨਵਰੀ : ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੇ ਬਾਵਜੂਦ ਪੈਟਰੌਲ-ਡੀਜਲ ਦੀਆਂ ਕੀਮਤਾਂ ਵਿੱਚ ਕਮੀਂ ਨਹੀਂ ਆ ਰਹੀ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕੀਤਾ, ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਪਿਛਲੇ 19 ਮਹੀਨਿਆਂ ਵਿੱਚ 31 ਫੀਸਦੀ ਗਿਰਾਵਟ ਆਈ ਹੈ, ਪਰ ਮੰਤਰੀ ਦਾ ਕਹਿਣਾ ਹੈ ਕਿ ਪੈਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਕਮੀਂ ਨਹੀਂ ਹੋਵੇਗੀ, ਕਾਂਗਰਸ ਪ੍ਰਧਾਨ ਨੇ ਅਪਣੀ ਪੋਸਟ ਵਿਚ ਕਿਹਾ, ‘‘ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ ਪਰ ਮੋਦੀ ਸਰਕਾਰ ਦੀ ਲੁੱਟ ਬੰਦ ਨਹੀਂ ਹੋ ਰਹੀ। ਮੋਦੀ ਜੀ ਦੇ ਮੰਤਰੀ ਕਹਿ ਰਹੇ ਹਨ ਕਿ ‘ਭਾਰ ਘਟਾਉਣ ਬਾਰੇ ਤੇਲ ਕੰਪਨੀਆਂ ਨਾਲ ਕੋਈ ਗੱਲਬਾਤ ਨਹੀਂ ਹੋਈ।’ ਤੇਲ ਕੰਪਨੀਆਂ ਪ੍ਰਤੀ ਲੀਟਰ ਪਟਰੌਲ ’ਤੇ ਲੋਕਾਂ ਤੋਂ ਅੱਠ ਤੋਂ ਦਸ ਰੁਪਏ ਅਤੇ ਡੀਜ਼ਲ ’ਤੇ ਤਿੰਨ ਤੋਂ ਚਾਰ ਰੁਪਏ ਦਾ ਮੁਨਾਫ਼ਾ ਕਮਾ ਰਹੀਆਂ ਹਨ। ਖੜਗੇ ਨੇ ਕਿਹਾ, “ਦੇਸ਼ ਭਾਜਪਾ ਦੇ ‘ਅੱਛੇ ਦਿਨ’ ਦੇ ਝੂਠੇ ਭਾਸ਼ਣਾਂ ਅਤੇ ਖੋਖਲੇ ਇਸ਼ਤਿਹਾਰਾਂ ਵਿਚ... 50 ਸਾਲਾਂ ਵਿਚ ਸਭ ਤੋਂ ਘੱਟ ਹੋਈ ‘ਜਨਤਾ ਦੀ ਬੱਚਤ’ ਦਾ ਹਿਸਾਬ ਲੱਭ ਰਿਹਾ ਹੈ।’’