ਹਾਥਰਸ ਵਿੱਚ ਕੈਂਟਰ ਨੇ ਮੋਟਸਾਈਕਲ ਸਵਾਰ ਪਿਓ ਪੁੱਤ ਨੂੰ ਮਾਰੀ ਟੱਕਰ, ਮੌਤ

ਹਾਥਰਸ, 03 ਜਨਵਰੀ : ਯੂਪੀ ਦੇ ਹਾਥਰਸ ਵਿੱਚ ਆਗਰਾ-ਅਲੀਗੜ੍ਹ ਹਾਈਵੇਅ ਤੇ ਇੱਕ ਤੇਜ਼ ਰਫਤਾਰ ਕੈਂਟਰ ਨੇ ਮੋਟਸਾਈਕਲ ਸਵਾਰ ਪਿਓ-ਪੁੱਤ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਦੁੱਧ ਵਾਲੇ ਕੈਂਟਰ ਨੇ ਮੋਟਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਪਿਓ ਪੁੱਤ ਨੂੰ ਪਿੱਛੇ ਤੋਂ ਟੱਕਰ ਦਿੱਤੀ, ਜਿਸ ਕਾਰਨ ਉਹ ਸੜਕ ਤੇ ਡਿੱਗ ਪਏ, ਇਸ ਹਾਦਸੇ ‘ਚ ਸੰਜੇ ਤਾਂ ਮੌਕੇ ਤੇ ਹੀ ਦਮਤੋੜ ਗਿਆ, ਜਦੋਂ ਕਿ ਉਸਦਾ ਪੁੱਤਰ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।  ਇਸ ਹਾਦਸੇ ਸਬੰਧੀ ਗੱਲਬਾਤ ਕਰਦਿਆਂ ਥਾਣਾ ਖੇਤਰ ਦੇ ਅਧਿਕਾਰੀ ਨੇ ਪ੍ਰਵੇਸ਼ ਰਾਏ ਨੇ ਦੱਸਿਆ ਕਿ ਇਹ ਹਾਦਸਾ ਹਾਈਵੇ ਤੇ ਪੁਰਾਣੀ ਸਬਜੀ ਮੰਡੀ ਨੇੜੇ ਵਾਪਰਿਆ। ਜਿਸ ਵਿੱਚ ਅਲੀਗੜ੍ਹ ਵਾਸੀ ਸੰਜੇ ਕੁਮਾਰ (45) ਅਤੇ ਉਸਦਾ ਪੁੱਤਰ ਅਭਿਸ਼ੇਕ (14) ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕੈਂਟਰ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰਦਿੱਤੀ ਹੈ।