ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਦੇਸ਼-ਵਿਦੇਸ਼ ‘ਚ ‘ਆਪ’ ਦੇ ਨਿਸ਼ਾਨੇ ਤੇ ਭਾਜਪਾ ਆਗੂ 

ਦਿੱਲੀ, 7 ਅਪ੍ਰੈਲ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਦੇਸ਼-ਵਿਦੇਸ਼ ਵਿੱਚ ‘ਆਪ’ ਵਰਕਰਾਂ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਸੱਦੇ ‘ਤੇ ਅੱਜ ਸਵੇਰੇ 10 ਵਜੇ ਤੋਂ ਸਮੂਹਿਕ ਵਰਤ ਜਾਰੀ ਹੈ । ਦਿੱਲੀ ਦੇ ਜੰਤਰ-ਮੰਤਰ ਵਿੱਚ ਆਪ ਲੀਡਰ ਸੰਜੈ ਸਿੰਘ ,ਮੰਤਰੀ ਆਤਿਸ਼ੀ ਸਣੇ ਕਈ ਸਿਆਸੀ ਦਿਗਜ ਆਪਦੇ ਸੰਬੋਧਨ ਚ ਭਾਜਪਾ ਨੂੰ ਖਰੀਆਂ ਸੁਣਾ ਰਹੇ ਹਨ ਤੇ ਭਾਜਪਾ ਤੇ ਧੱਕੇਸ਼ਾਹੀ ਦਾ ਆਰੋਪ ਵੀ ਲਗਾ ਰਹੇ ਹਨ। ਇਸ ਵਿੱਚ ਪੰਜਾਬ ਆਪ ਇਕਾਈ ਦੇ ਵਿਧਾਇਕ, ਮੰਤਰੀ, ਸੰਸਦ ਮੈਂਬਰ, ਕੌਂਸਲਰ ਅਤੇ ਅਧਿਕਾਰੀ ਇਕੱਠੇ ਹਨ। ਇਸੇ ਤਰ੍ਹਾਂ ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ, ਤਾਮਿਲਨਾਡੂ, ਪੱਛਮੀ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਸਮੇਤ ਦੇਸ਼ ਦੇ 25 ਰਾਜਾਂ ਦੀਆਂ ਰਾਜਧਾਨੀਆਂ, ਜ਼ਿਲ੍ਹਾ ਅਤੇ ਬਲਾਕ ਹੈੱਡਕੁਆਰਟਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਲੋਕ ਵਰਤ ਰੱਖ ਕੇ ਕੇਜਰੀਵਾਲ ਨੂੰ ਅਸ਼ੀਰਵਾਦ ਦੇ ਰਹੇ ਹਨ । ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਨਿਊਯਾਰਕ, ਬੋਸਟਨ, ਲਾਸ ਏਂਜਲਸ, ਅਮਰੀਕਾ ਵਿਚ ਵਾਸ਼ਿੰਗਟਨ ਡੀ.ਸੀ., ਕੈਨੇਡਾ ਵਿਚ ਟੋਰਾਂਟੋ, ਆਸਟ੍ਰੇਲੀਆ ਵਿਚ ਮੈਲਬੌਰਨ, ਬ੍ਰਿਟੇਨ ਵਿਚ ਲੰਡਨ ਅਤੇ ਹੋਰ ਥਾਵਾਂ ‘ਤੇ ਵਰਤ ਰੱਖੇ ਜਾਣਗੇ।