ਬਹਾਦੁਰਗੜ੍ਹ, 4 ਅਪ੍ਰੈਲ : ਹਰਿਆਣਾ ਦੇ ਬਹਾਦੁਰਗੜ੍ਹ 'ਚ ਜ਼ਹਿਰੀਲੀ ਗੈਸ ਲੈਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਰਮਚਾਰੀ ਸੇਫਟੀ ਟੈਂਕ ਵਿੱਚ ਪਾਣੀ ਦੀ ਨਿਕਾਸੀ ਦੀ ਪਾਈਪ ਪਾ ਰਹੇ ਸਨ। ਮ੍ਰਿਤਕਾਂ ਵਿੱਚ ਦੀਪਕ, ਮਹਿੰਦਰ, ਸਤੀਸ਼ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਇਹ ਹਾਦਸਾ ਪਿੰਡ ਜਖੋਦਾ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਮਹਿੰਦਰ ਮਿਸਤਰੀ ਦਾ ਕੰਮ ਕਰਦਾ ਸੀ। ਇਸ ਦੇ ਨਾਲ ਹੀ ਮਰਨ ਵਾਲਿਆਂ ਵਿੱਚ ਸਤੀਸ਼ ਅਤੇ ਇੱਕ ਹੋਰ ਪ੍ਰਵਾਸੀ ਮਜ਼ਦੂਰ ਵੀ ਸ਼ਾਮਲ ਹਨ। ਜਦਕਿ ਮ੍ਰਿਤਕ ਦੀਪਕ ਬਹਾਦਰਗੜ੍ਹ ਦੇ ਪਿੰਡ ਜਸੂਰਖੇੜੀ ਦਾ ਰਹਿਣ ਵਾਲਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਨੇ ਪਿੰਡ ਜਖੋਦਾ ਵਿੱਚ ਕਿਰਾਏ ’ਤੇ ਕਮਰੇ ਬਣਾਏ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਮਹਿੰਦਰਾ ਪਾਈਪ ਲਗਾਉਣ ਲਈ ਸੇਫਟੀ ਟੈਂਕ 'ਚ ਉਤਰਿਆ ਸੀ। ਜਿੱਥੇ ਮਹਿੰਦਰ ਨੂੰ ਬੇਹੋਸ਼ ਹੁੰਦਾ ਦੇਖ ਕੇ ਦੀਪਕ ਬਚਾਉਣ ਲਈ ਟੈਂਕੀ 'ਚ ਉਤਰਿਆ, ਜਿਸ ਤੋਂ ਬਾਅਦ ਬਾਕੀ ਦੋਵੇਂ ਵੀ ਦੀਪਕ ਅਤੇ ਮਹਿੰਦਰ ਨੂੰ ਬਚਾਉਣ ਲਈ ਉਤਰੇ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਹਾਦਰਗੜ੍ਹ ਜਨਰਲ ਹਸਪਤਾਲ ‘ਚ ਰਖਵਾਇਆ।