ਟਰੱਕ ਅਤੇ ਵੈਨ ਦੀ ਟੱਕਰ ‘ਚ ਇੱਕ ਬੱਚੇ ਸਮੇਤ 6 ਦੀ ਮੌਤ

ਸਲੇਮ, 07 ਸਤੰਬਰ : ਤਾਮਿਲਨਾਡੂ ਦੇ ਸਲੇਮ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਇਹ ਘਟਨਾਂ ਸੜਕ ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਜੋ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਨਿਊਜ ਏਜੰਸੀ ਅਨੁਸਾਰ ਸਲੇਮ-ਕੋਇੰਬਟੂਰ ਰਾਸ਼ਟਰੀ ਮਾਰਗ ਤੇ ਇੱਕ ਟਰੱਕ ਸੜਕ ਕਿਨਾਰੇ ਖੜ੍ਹਾ ਸੀ, ਕਿ ਪੇਰੂਥੁਰਾਈ ਵੱਲ ਜਾ ਰਹੀ ਇੱਕ ਤੇਜ਼ ਰਫਤਾਰ ਵੈਨ ਪਿੱਛੇ ਤੋਂ ਟਰੱਕ ਨਾ ਜਾ ਟਕਰਾਈ, ਜਿਸ ਕਾਰਨ ਵੈਨ ਵਿੱਚ ਬੈਠੇ 8 ਲੋਕਾਂ ਵਿੱਚੋਂ 6 ਦੀ ਮੌਤ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ, ਮਰਨ ਵਾਲਿਆਂ ਵਿੱਚੋਂ ਪੰਜ ਦੀ ਪਹਿਚਾਣ ਹੋ ਚੁੱਕੀ ਹੈ, ਸੇਲਵਰਾਜ, ਮੰਜੁਲਾ, ਅਰੁਮੁਗਮ, ਪਲਾਨੀਸਾਮੀ, ਪਾਪਾਥੀ ਵਜੋਂ ਮ੍ਰਿਤਕਾਂ ਦੀ ਪਛਾਣ ਹੋਈ ਹੈ, ਜੋ ਜਿਲਹਾ ਇਰੋਡ ਦੇ ਏਗੁਰ ਦੇ ਵਾਸੀ ਸਨ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ।