ਉੱਤਰਾਖੰਡ ਜ਼ਮੀਨ ਖਿਸ਼ਕਣ ਕਾਰਨ ਕੁਰੂਕਸ਼ੇਤਰ ਦੇ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਕੁਰੂਕਸ਼ੇਤਰ, 18 ਅਗਸਤ : ਹਰਿਆਣਾ ਦੇ ਕੁਰੂਕਸ਼ੇਤਰ ਜਿਲ੍ਹੇ ਦਾ ਇੱਕ ਪਰਿਵਾਰ ੳੇੁੱਤਰਾਖੰਡ ਦੇ ਜਿਲ੍ਹਾ ਪੌੜੀ ਗੜ੍ਹਵਾਲ ਵਿੱਚ ਘੁੰਮਣ ਲਈ ਗਿਆ ਹੋਇਆ ਸੀ, ਉੱਤਰਾਖੰਡ ਦੇ ਪਿੰਡ ਮੋਹਨ ਚੱਟੀ ‘ਚ ਰਾਤ ਸਮੇਂ ਜਮੀਨ ਖਿਸ਼ਕਣ ਕਾਰਨ ਪਰਿਵਾਰ ਦੇ 5 ਮੈਂਬਰਾਂ ਮੌਤ ਹੋ ਗਈ, ਜਦੋਂ ਕਿ ਇੱਕ ਸੱਤ ਸਾਲਾ ਬੱਚੀ ਬਚ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਮਲ ਵਰਮਾਂ ਯੂਨੀਅਨ ਬੈਂਕ ਵਿੱਚ ਮੈਨੇਜਰ ਦੇ ਆਹੁਦੇ ਤੇ ਤੈਨਾਤ ਸੀ, ਜੋ ਸੈਕਟਰ -4 ਕੁਰੁਕਸ਼ੇਤਰ ਦੇ ਵਸਨੀਕ ਸਨ। ਜੋ ਰਿਸ਼ੀਕੇਸ਼ ਦੇ ਨਜਦੀਕ ਪਿੰਡ ਮੋਹਨ ਚੱਟੀ ਦੇ ਇੱਕ ਰਿਜ਼ੋਰਟ ਵਿੱਚ ਰੁਕਿਆ ਹੋਇਆ ਸੀ, ਰਾਤ ਸਮੇਂ ਪਏ ਭਾਰੀ ਮੀਂਹ ਕਾਰਨ ਰਿਜ਼ੋਰਟ ਵਿੱਚ ਢਿੱਗਾਂ ਡਿੱਗ ਗਈਆ, ਜਿਸ ਕਾਰਨ ਪੂਰਾ ਪਰਿਵਾਰ ਪੂਰਾ ਪਰਿਵਾਰ ਪਾਣੀ ‘ਚ ਵਹਿ ਗਿਆ। ਹਾਦਸੇ ਵਿੱਚ ਬੈਂਕ ਮੈਨੇਜਰ ਕਮਲ ਵਰਮਾ (40), ਪਤਨੀ ਨਿਸ਼ਾ (36), ਨਿਸ਼ਾਂਤ (18), ਨਿਰਮਿਤ (10) ਚਚੇਰੇ ਭਰਾ ਮੌਂਟੀ (22) ਵਾਸੀ ਇਸਰਾਨਾ ਪਾਣੀਪਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ 7 ਸਾਲਾ ਬੇਟੀ ਕ੍ਰਿਤਿਕਾ ਵਾਲ-ਵਾਲ ਬਚ ਗਈ। ਐਸਡੀਆਰਐਫ ਦੀ ਟੀਮ ਨੇ 15 ਅਗਸਤ ਨੂੰ ਕਮਲ ਵਰਮਾ, ਨਿਸ਼ਾ ਅਤੇ ਮੌਂਟੀ ਦੀਆਂ ਲਾਸ਼ਾਂ ਬਰਾਮਦ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿਤੀਆਂ ਸਨ। ਮੌਂਟੀ ਦਾ ਅੰਤਿਮ ਸਸਕਾਰ ਉਸ ਦੇ ਰਿਸ਼ਤੇਦਾਰਾਂ ਵਲੋਂ ਇਸਰਾਨਾ ਵਿਚ ਕੀਤਾ ਗਿਆ। ਕਮਲ ਅਤੇ ਨਿਸ਼ਾ ਦੀਆਂ ਲਾਸ਼ਾਂ ਨੂੰ ਐਲਐਨਜੇਪੀ ਹਸਪਤਾਲ ਵਿਚ ਰੱਖਿਆ ਗਿਆ ਹੈ। ਦੋ ਦਿਨ ਬਾਅਦ 17 ਅਗਸਤ ਨੂੰ ਨਿਸ਼ਾਂਤ ਅਤੇ ਨਿਰਮਿਤ ਦੀਆਂ ਲਾਸ਼ਾਂ ਬਰਾਮਦ ਹੋਈਆਂ। ਕਮਲ ਵਰਮਾ ਆਪਣੇ ਪਰਿਵਾਰ ਨਾਲ ਦੇਹਰਾਦੂਨ ਘੁੰਮਣ ਲਈ ਨਿਕਲੇ ਸਨ ਪਰ ਦੇਰ ਰਾਤ ਪਹੁੰਚਣ ਕਾਰਨ ਮੋਹਨ ਛੱਤੀ ਸਥਿਤ ਰਿਜ਼ੋਰਟ ਵਿਚ ਰੁਕ ਗਏ। ਘਟਨਾ ਤੋਂ ਠੀਕ ਪਹਿਲਾਂ ਕਮਲ ਵਰਮਾ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਕਿ ਸਭ ਕੁਝ ਠੀਕ ਹੈ। ਇਸ ਰਿਜ਼ੋਰਟ ਵਿਚ ਸਿਰਫ਼ 6 ਲੋਕ ਹੀ ਰਹਿ ਰਹੇ ਸਨ। ਰਾਤ ਕਰੀਬ 2 ਵਜੇ ਮੀਂਹ ਕਾਰਨ ਢਿੱਗਾਂ ਡਿੱਗਣ ਕਾਰਨ ਰਿਜ਼ੋਰਟ ਸਮੇਤ ਪੂਰਾ ਪਰਿਵਾਰ ਰੁੜ੍ਹ ਗਿਆ।