ਨਗੌਰ ‘ਚ ਬੱਸ ਤੇ ਟਰਾਲੇ ਦੀ ਟੱਕਰ ‘ਚ 4 ਲੋਕਾਂ ਦੀ ਮੌਤ, 28 ਜਖ਼ਮੀ

ਨਗੌਰ, 10 ਸਤੰਬਰ : ਰਾਜਸਥਾਨ ਦੇ ਨਗੌਰ ਦੇ ਨੇੜੇ ਪਿੰਡ ਅਮਰਪੁਰਾ ‘ਚ ਸੜਕ ਤੇ ਇੱਕ ਨਿੱਜੀ ਕੰਪਨੀ ਦੀ ਬੱਸ ਅਤੇ ਟਰਾਲੇ ਆਪਸੀ ਟੱਕਰ ਹੋ ਗਈ, ਇਸ ਟੱਕਰ ‘ਚ ਬੱਸ ਸਵਾਰ 4 ਲੋਕਾਂ ਦੀ ਮੌਤ ਹੋ ਗਈ ਅਤੇ 28 ਦੇ ਕਰੀਬ ਯਾਤਰੀ ਜਖ਼ਮੀ ਹੋ ਗਏ। ਚਾਰ ਲੋਕਾਂ ਦੀ ਹਾਲਤ ਨੂੰ ਦੇਖਦਿਆਂ ਜੋਧਪੁਰ ਰੈਫਰ ਕਰ ਦਿੱਤਾ ਗਿਆ ਹੈ। ਘਟਨਾਂ ਦੀ ਸੂਚਨਾ ਮਿਲਣ ਤੇ ਪੁੱਜੀ ਪੁਲਿਸ ਵੱਲੋਂ ਲੋਕਾਂ ਦੀ ਮੱਦਦ ਨਾਲ ਜਖ਼ਮੀਆਂ ਨੂੰ ਬੱਸ ਤੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਬੱਸ ਪਿੰਡ ਖੇੜਾ ਤੋਂ ਨਗੌਰ ਜਾ ਰਹੀ ਸੀ ਤੇ ਡਰੰਮਾਂ ਨਾਲ ਭਰਿਆ ਟਰਾਲਾ ਨਗੌਰ ਤੋਂ ਖੇਰਾਤ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਜਖ਼ਮੀਆਂ ਨੂੰ ਬੱਸ ਵਿੱਚੋਂ ਕੱਢਣਾ ਸੁਰੂ ਕਰ ਦਿੱਤਾ ਤੇ ਪੁਲਿਸ ਵੱਲੋਂ ਦੋਵੇਂ ਵਾਹਨਾਂ ਨੂੰ ਕਰੇਨ ਨਾਲ ਸੜਕ ਤੋਂ ਸਾਇਡ ਤੇ ਕੀਤਾ ਗਿਆ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।