ਉੱਤਰ ਪ੍ਰਦੇਸ਼ 'ਚ 3 ਮੰਜ਼ਿਲਾ ਪੱਕਾ ਮਕਾਨ ਢਹਿ ਜਾਣ ਦੇ ਕਾਰਨ 2 ਲੋਕਾਂ ਦੀ ਮੌਤ, 14 ਗੰਭੀਰ ਜਖ਼ਮੀ 

ਬਾਰਾਬੰਕੀ, 04 ਸਤੰਬਰ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਇੱਕ 3 ਮੰਜ਼ਿਲਾ ਪੱਕਾ ਮਕਾਨ ਢਹਿ ਜਾਣ ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ ਤੇ 14 ਗੰਭੀਰ ਜਖ਼ਮੀ ਹੋ ਜਾਣ ਦੀ ਖਬਰ ਹੈ। ਜਖ਼ਮੀਆਂ ਨੁੰ ਇਲਾਜ ਲਈ ਟਰਾਮਾ ਸੈਂਟਰ ਲਖਨਊ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਫਤਿਹਪੁਰ ਥਾਣਾ ਖੇਤਰ ਦੀ ਹੈ ਜਿੱਥੇ ਹਾਸ਼ਿਮ ਨਾਂ ਦੇ ਵਿਅਕਤੀ ਦਾ 3 ਮੰਜ਼ਿਲਾ ਪੱਕਾ ਘਰ ਢਹਿ ਗਿਆ ਗਿਆ। ਮਕਾਨ ਦੇ ਮਲਬੇ ਹੇਠ ਆਸ-ਪਾਸ ਰਹਿਣ ਵਾਲੇ ਲੋਕ ਵੀ ਦੱਬ ਗਏ ਹਨ । ਇਸ ਹਾ.ਦਸੇ ਵਿੱਚ ਦੋ ਲੋਕਾਂ ਦੀ ਮੌ.ਤ ਹੋ ਗਈ, ਜਿਸ ਦੀ ਪੁਸ਼ਟੀ ਜ਼ਿਲ੍ਹਾ ਹਸਪਤਾਲ ਦੇ ਸੀ.ਐਮ.ਐਸ.ਨੇ ਕੀਤੀ ਹੈ । ਮੌਕੇ ‘ਤੇ ਮੌਜੂਦ ਐਸਪੀ ਦਿਨੇਸ਼ ਸਿੰਘ ਨੇ ਦੱਸਿਆ ਕਿ 16 ਲੋਕ ਮਲਬੇ ਹੇਠਾਂ ਦੱਬੇ ਹੋਏ ਸਨ, ਜਿਨ੍ਹਾਂ ਵਿੱਚੋਂ 12 ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ 4 ਲੋਕ ਹਾਲੇ ਵੀ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ SDRF ਦੀ ਟੀਮ ਪਹੁੰਚ ਗਈ ਹੈ ਤੇ ਬਚਾਅ ਕਾਰਜ ਜਾਰੀ ਹੈ। ਐਸਪੀ ਦਿਨੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 3 ਵਜੇ ਹਾਸ਼ਿਮ ਨਾਮ ਦੇ ਵਿਅਕਤੀ ਦਾ ਘਰ ਡਿੱਗਣ ਦੀ ਸੂਚਨਾ ਮਿਲੀ, ਜਿਸ ਵਿੱਚ 16 ਲੋਕ ਦੱਬੇ ਗਏ ਸਨ। ਇਨ੍ਹਾਂ ਦੱਬੇ ਲੋਕਾਂ ਵਿੱਚੋਂ 12 ਨੂੰ ਬਾਹਰ ਕੱਢ ਲਿਆ ਗਿਆ ਹੈ ਤੇ 4 ਲੋਕ ਹਾਲੇ ਵੀ ਫਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਨਾਮ ਰੋਸ਼ਨੀ ਬਾਨੋ ਅਤੇ ਹਕੀਮੂਦੀਨ ਹਨ। ਉੱਥੇ ਹੀ ਜ਼ਖਮੀਆਂ ਵਿੱਚ ਮਹਿਕ, ਸ਼ਕੀਲਾ, ਸਲਮਾਨ, ਸੁਲਤਾਨ, ਜ਼ੈਨਬ, ਕੁਲਸੁਮ, ਜ਼ਫਰੁਲ ਅਤੇ ਸਮੀਰ ਸ਼ਾਮਿਲ ਹਨ।