- ਨਵੀਨਤਮ ਸਿੱਖਿਆ ਸ਼ਾਸਤਰ ਲਈ ਸਿੱਖਿਆ ਸੁਧਾਰ ਹੈਂਡਬੁੱਕ ਲਾਂਚ
ਰਾਜਪੁਰਾ, 5 ਮਈ : ਚਿਤਕਾਰਾ ਯੂਨੀਵਰਸਿਟੀ, ਪੰਜਾਬ ਵਿਖੇ ਸਿੱਖਿਆ ਸੁਧਾਰਾਂ ਸਬੰਧੀ ‘‘ਪੈਡਾਗੋਗਿਕਲ ਵਰਕਸ਼ਾਪ ਅਤੇ ਪ੍ਰਦਰਸ਼ਨੀ” ਦਾ ਆਯੋਜਨ ਕੀਤਾ ਗਿਆ। ਸਮਾਰੋਹ ਦਾ ਆਰੰਭ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਪ੍ਰੋਜੈਕਟ “ਐੱਜੂਰਿਫ਼ਾਰਮਜ਼ “ ਦੇ ਹੁਣ ਤੱਕ ਦੇ ਸਫਰ ਬਾਰੇ ਜਾਣਕਾਰੀ ਦੇ ਨਾਲ ਹੋਇਆ। ਇਸ ਤੋਂ ਬਾਅਦ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ ਵੱਲੋਂ ‘‘ਨਵੀਨਤਮ ਸਿੱਖਿਆ ਸ਼ਾਸਤਰ ਲਈ ਐੱਜੂਰਿਫ਼ਾਰਮ ਹੈਂਡਬੁੱਕ” ਨਾਮੀਂ ਕਿਤਾਬ ਲਾਂਚ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸਿੱਖਿਆ ਦੇ ਖੇਤਰ ਦੀ ਨਾਮਵਰ ਸ਼ਖਸੀਅਤ, ਸ਼੍ਰੀ ਵਾਸੂਦੇਵਨ ਨਟਰਾਜਨ, ਮੁੱਖ ਸੰਚਾਲਨ ਅਧਿਕਾਰੀ, ਸੁਪਰ ਟੀਚਰ ਐੱਜੂਰਿਫ਼ਾਰਮਜ਼ ਪ੍ਰਾਈਵੇਟ ਲਿਮਟਿਡ ਨੇ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਪ੍ਰੋ: ਡਾ: ਪ੍ਰਤਿਭਾ ਪਟਨਾਕਰ ਐਚ.ਓ.ਡੀ. ਸਿੱਖਿਆ ਵਿਭਾਗ, ਸ਼ਿਵਾਜੀ ਯੂਨੀਵਰਸਿਟੀ, ਪ੍ਰੋ: ਡਾ: ਸੰਜੀਵ ਸੋਨਾਵਨੇ, ਡੀਨ ਫੈਕਲਟੀ ਆਫ਼ ਇੰਟਰਡਿਸਿਪਲਨਰੀ, ਡਾਇਰੈਕਟਰ ਸਕੂਲ ਆਫ਼ ਐਜ਼ੂਕੇਸਨ, ਐੱਸਪੀਪੀਯੂ, ਪ੍ਰੋ ਸਤੀਸ਼ ਪੀ. ਪਾਠਕ ਡਿਪਾਰਟਮੈਂਟ ਆਫ਼ ਐਜੂਕੇਸ਼ਨ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਆਫ਼ ਬਡ਼ੌਦਾ, ਡਾ. ਗਿਪਸਨ ਵਰਗੀਸ ਡਾਇਰੈਕਟਰ ਸੀਐਕਸਐਸ ਸਲਿਊਸ਼ਨ ਇੰਡੀਆ ਪ੍ਰਾਈਵੇਟ ਲਿਮਿਟੇਡ ਸ਼ਾਮਿਲ ਸਨ। ਮੁੱਖ ਮਹਿਮਾਨ ਵਾਸੂਦੇਵਨ ਨਟਰਾਜਨ ਨੇ ਰਿਫ਼ਾਰਮਿੰਗ ਐਜੂਟੈੱਕ ਲੈਂਡਸਕੇਪ ਵਿਸ਼ੇ ’ਤੇ ਇੱਕ ਮਹੱਤਵਪੂਰਣ ਭਾਸ਼ਣ ਵੀ ਦਿੱਤਾ। ਸ੍ਰੀ ਨਟਰਾਜਨ ਨੇ ਸਿੱਖਿਅਕਾਂ ਦੁਆਰਾ ਨਿਭਾਈਆਂ ਬਹੁਪੱਖੀ ਭੂਮਿਕਾਵਾਂ, ਅਧਿਆਪਨ-ਸਿਖਾਉਣ ਦੀ ਪ੍ਰਕਿਰਿਆ ਵਿੱਚ ਨਵੇਂ ਸਾਧਨਾਂ ਅਤੇ ਅਭਿਆਸਾਂ ਨੂੰ ਸ਼ਾਮਲ ਕਰਨਾ ਅਤੇ ਸਿੱਖਿਆ ਦੇ ਇੱਕ ਨਵੇਂ ਤਰੀਕੇ ਵਜੋਂ ਤਕਨਾਲੋਜੀ ਨੂੰ ਸ਼ਾਮਲ ਕਰਨਾ, ਭਵਿੱਖ ਵਿੱਚ ਹੁਨਰ ਅਤੇ ਸਾਧਨਾਂ ਨੂੰ ਸ਼ਾਮਲ ਕਰਨਾ ਵਰਗੇ ਦਿਲਚਸਪ ਵਿਸ਼ਿਆਂ ਨੂੰ ਛੂਹਿਆ। ਜਨਰੇਸ਼ਨ-ਅਲਫ਼ਾ ਅਤੇ ਜਨਰੇਸ਼ਨ-ਜ਼ੈੱਡ ਦੀ ਨਵੀਂ ਪੀੜ੍ਹੀ ਨੂੰ ਐਜੂਟੈੱਕ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸਾਨੂੰ ਰੁਜ਼ਗਾਰਯੋਗਤਾ ਅਤੇ ਇੱਕ ਟਿਕਾਊ ਭਵਿੱਖ ਲਈ ਅੱਜ ਦੇ ਨੌਜਵਾਨ ਵਿਦਿਆਰਥੀਆਂ ਵਿੱਚ ਭਵਿੱਖ ਦੇ ਉਪਯੋਗੀ ਹੁਨਰ ਅਤੇ ਸਾਧਨ ਪੈਦਾ ਕਰਨ ਦੀ ਲੋੜ ਹੈ। ਐੱਜੂਰਿਫ਼ਾਰਮਜ਼ ਤਿੰਨ ਸਾਲਾਂ ਦੇ ਵੱਕਾਰੀ ਪ੍ਰੋਜੈਕਟ ਦੇ ਕੁੱਲ 11 ਭਾਈਵਾਲ ਹਨ। ਚਿਤਕਾਰਾ ਯੂਨੀਵਰਸਿਟੀ ਇਸ ਪ੍ਰੋਜੈਕਟ ਦੀ ਮੁੱਖ ਕੋਆਰਡੀਨੇਟਰ ਹੈ, ਜਿਸ ਨੂੰ ਯੂਰਪੀਅਨ ਯੂਨੀਅਨ ਦੇ ਇਰਾਸਮਸ ਪਲਸ ਪ੍ਰੋਗਰਾਮ ਦੁਆਰਾ ਸਹਿ-ਫੰਡ ਕੀਤਾ ਗਿਆ ਹੈ, ਜਿਸ ਦਾ ਥੀਮ ਹੈ ‘‘ਭਾਰਤੀ ਸਮਾਜ ਨੂੰ ਚੌਥੀ ਉਦਯੋਗਿਕ ਕ੍ਰਾਂਤੀ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਅਤੇ ਭਵਿੱਖ ਲਈ ਇਨ-ਸਰਵਿਸ ਸਕੂਲ ਅਧਿਆਪਕਾਂ ਲਈ ਸਿੱਖਿਆ ਸੁਧਾਰ ਹੈ।” ਚਿਤਕਾਰਾ ਯੂਨੀਵਰਸਿਟੀ ਦੇ ਨਾਲ, ਇਸ ਪ੍ਰੋਜੈਕਟ ਦੇ ਹੋਰ ਭਾਗੀਦਾਰਾਂ ਵਿੱਚ ਬਡ਼ੌਦਾ ਦੀ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ, ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ, ਸ਼ਿਵਾਜੀ ਯੂਨੀਵਰਸਿਟੀ ਸ਼ਾਮਿਲ ਹਨ। ਇਸੇ ਤਰਾਂ ਚਾਰ ਯੂਰਪੀਅਨ ਯੂਨੀਵਰਸਿਟੀਆਂ ਵਿੱਚ ਲਾਤਵੀਆ ਯੂਨੀਵਰਸਿਟੀ, ਹੈਮਬਰਗ ਯੂਨੀਵਰਸਿਟੀ, ਜੇਏਐਮਕੇ ਯੂਨੀਵਰਸਿਟੀ ਆਫ਼ ਅਪਲਾਈਡ ਸਾਇੰਸਜ਼, ਇਟਾਲੀਅਨ ਯੂਨੀਵਰਸਿਟੀ ਲਾਈਨ ਦੇ ਨਾਲ-ਨਾਲ ਦੋ ਸੈਕੰਡਰੀ ਸਕੂਲ : ਚਿਤਕਾਰਾ ਇੰਟਰਨੈਸ਼ਨਲ ਸਕੂਲ ਅਤੇ ਇਟਾਲੀਅਨ ਹਾਈ ਸਕੂਲ ਕੈਂਡੀਆਨੀ-ਬੋਸ਼ ਅਤੇ ਇੱਕ ਐਸਐਮਈ: ਸੀਐਕਸਐਸ ਸੋਲਿਊਸ਼ਨ ਸ਼ਾਮਿਲ ਹਨ, ਜੋ ਸਿੱਖਿਆ ਦੇ ਖੇਤਰ ਵਿੱਚ ਮੁਹਾਰਤ ਰੱਖਦੇ ਹਨ। ਐੱਜੂ ਰਿਫ਼ਾਰਮ ਐਕਸਪੋ ਵਿੱਚ ਸਿੱਖਿਆ ਵਿਭਾਗ, ਸ਼ਿਵਾਜੀ ਯੂਨੀਵਰਸਿਟੀ, ਕੋਲਹਾਪੁਰ, ਐੱਸਪੀਪੀਯੂ ਐਜੂਰਿਫਾਰਮ ਟੀਮ, ਚਿਤਕਾਰਾ ਯੂਨੀਵਰਸਿਟੀ ਰਿਸਰਚ ਐਂਡ ਇਨੋਵੇਟਿਵ ਨੈੱਟਵਰਕ, ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਆਫ਼ ਬਡ਼ੌਦਾ, ਵਡੋਦਰਾ, ਸੀਐਕਸਐਸ ਸੋਲਿਊਸ਼ਨ, ਸਿੱਖਿਆ, ਦੁਆਰਾ ਵੱਖ-ਵੱਖ ਨਵੀਨਤਾਕਾਰੀ ਸਿੱਖਿਆ ਸ਼ਾਸਤਰੀ ਵਰਕਸ਼ਾਪ ਪ੍ਰਦਰਸ਼ਿਤ ਕੀਤੀ ਗਈ। ਚਿਤਕਾਰਾ ਇੰਟਰਨੈਸ਼ਨਲ ਸਕੂਲ, ਚੰਡੀਗਡ਼੍ਹ/ਪੰਚਕੂਲਾ, ਚਿਤਕਾਰਾ ਕਾਲਜ ਆਫ਼ ਐਜੂਕੇਸ਼ਨ, ਚਿਤਕਾਰਾ ਸਕੂਲ ਆਫ਼ ਸਾਈਕੋਲੋਜੀ ਐਂਡ ਕਾਉਂਸਲਿੰਗ ਅਤੇ ਚਿਤਕਾਰਾ ਯੂਨੀਵਰਸਿਟੀ ਲੈਂਗੂਏਜ ਸੈਂਟਰ ਦੁਆਰਾ ਵੱਖ-ਵੱਖ ਨਤੀਨਤਮ ਟੂਲਜ਼ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਸਿੱਖਿਆ ਸ਼ਾਸਤਰੀ ਔਜ਼ਾਰਾਂ ਬਾਰੇ ਐਕਸਪੋ ਆਪਣੀ ਕਿਸਮ ਦਾ ਭਾਰਤ ਵਿੱਚ ਪਹਿਲੀ ਵਾਰ ਹੋਇਆ। ਜਿਸ ਵਿੱਚ ਪ੍ਰੀ-ਸਰਵਿਸ ਅਧਿਆਪਕ, ਟਰਾਈਸਿਟੀ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਚਿਤਕਾਰਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਇਸ ਸਮਾਗਮ ਦੇ ਅੰਤ ਵਿੱਚ, ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ, ਡਾ: ਮਧੂ ਚਿਤਕਾਰਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਵੱਕਾਰੀ ਇਰੈਸਮਸ ਪਲੱਸ ਪ੍ਰੋਜੈਕਟ ਵਿੱਚ ਮੋਹਰੀ ਯੂਨੀਵਰਸਿਟੀ ਬਣ ਕੇ ਬਹੁਤ ਖੁਸ਼ ਅਤੇ ਸਨਮਾਨਿਤ ਮਹਿਸੂਸ ਕਰ ਰਹੇ ਹਨ।