ਮੁੱਲਾਂਪੁਰ ਦਾਖਾ, 13 ਨਵੰਬਰ (ਸਤਵਿੰਦਰ ਸਿੰਘ ਗਿੱਲ) : ਬੇਸ਼ੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣ ਚੁੱਕੀ ਹੈ ਪਰ ਅੱਜ ਵੀ ਸਾਡੇ ਵਲੋਂ ਦਿੱਤੀਆਂ ਗ੍ਰਾਂਟਾਂ ਦੇ ਪੈਸੇ ਨਾਲ ਹਲਕੇ ਦਾਖੇ ਦੇ ਵੱਡੀ ਗਿਣਤੀ ਪਿੰਡਾਂ ਚ ਵਿਕਾਸ ਕਾਰਜਾਂ ਦੇ ਕੰਮ ਚੱਲ ਰਹੇ ਹਨ ਪਰ ਇਹਨਾਂ ਵਿਕਾਸ ਦੇ ਚੱਲ ਰਹੇ ਕਾਰਜਾਂ ਨੂੰ ਆਮ ਆਦਮੀ ਪਾਰਟੀ ਵਾਲੇ ਵਲੰਟੀਅਰ ਆਪਣੇ ਖਾਤੇ ਪਾਂ ਰਹੇ ਹਨ ਜਦਕਿ ਇਹ ਸਮੁੱਚਾ ਹਲਕਾ ਜਾਣਦਾ ਹੈ ਕਿ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਉਨ੍ਹਾਂ ਗ੍ਰਾਂਟਾਂ ਜਾਰੀ ਕੀਤੀਆ ਸਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਪਿੰਡ ਮੋਰਕਰੀਮਾ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਮੱਖਣ ਦੇ ਘਰ ਪੁੱਜ ਕੇ ਦੀਵਾਲੀਆਂ ਦੇ ਮੁਬਾਰਕਾ ਦੇਣ ਉਪਰੰਤ ਕਾਂਗਰਸ ਦੇ ਪਾਰਟੀ ਦੇ ਜਰਨਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ। ਸਵਾਏ ਚੁਟਕਲੇ ਤੋਂ ਇਲਾਵਾ ਪੰਜਾਬ ਵਾਸੀਆਂ ਨੂੰ ਕੁੱਝ ਨਹੀਂ ਮਿਲਿਆ। ਕੈਪਟਨ ਸੰਧੂ ਨੇ ਕਿਹਾ ਕਿ ਕਾਂਗਰਸੀ ਸਰਕਾਰ ਸਮੇਂ ਹਲਕਾ ਦਾਖਾ ਪੌਣੇ ਦੋ ਸੌ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ। ਕੈਪਟਨ ਸੰਧੂ ਨੇ ਪਿੰਡ ਦੇ ਸਾਬਕਾ ਪੁਲਸ ਅਧਿਕਾਰੀ ਸੁਰਿੰਦਰ ਸਿੰਘ ਨਾਲ ਵੀ ਗੱਲਬਾਤ ਕੀਤੀ । ਇਸ ਮੌਕੇ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ, ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ, ਮੀਤ ਪ੍ਰਧਾਨ ਬਲਾਕ ਸਿੱਧਵਾਂ ਬੇਟ ਗੁਰਮੀਤ ਸਿੰਘ ਮਿੰਟੂ ਰੂਮੀ ਅਤੇ ਸੀਨੀਅਰ ਮੀਤ ਪ੍ਰਧਾਨ ਬਲਾਕ ਮੁੱਲਾਂਪੁਰ ਕੁਲਦੀਪ ਸਿੰਘ ਬੋਪਾਰਾਏ ਆਦਿ ਨੇ ਵੀ ਆਪੋ ਅਪਣੇ ਵਿਚਾਰ ਰੱਖੇ। ਮਨਪ੍ਰੀਤ ਸਿੰਘ ਗੋਸਲ ਮੋਰਕਰੀਮਾ ਨੇ ਵੀ ਕੈਪਟਨ ਸੰਧੂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਜਦੋਂ ਕਦੇ ਵੀ ਕਾਂਗਰਸ ਪਾਰਟੀ ਉਹਨਾਂ ਦੀ ਕੋਈ ਡਿਊਟੀ ਲਗਾਏਗੀ ਤਾਂ ਉਹ ਝੱਟ ਹਲਕੇ ਦੇ ਕਾਂਗਰਸੀਆਂ ਨਾਲ ਸੰਪਰਕ ਬਣਾ ਕਿ ਉਹ ਸਮਾਗਮ ਚ ਜਰੂਰ ਪੁੱਜਣਗੇ। ਇਸ ਮੌਕੇ ਮਨਜਿੰਦਰ ਸਿੰਘ, ਤਰਲੋਕ ਸਿੰਘ ਸਵੱਦੀ ਕਲਾਂ, ਹਰਮਿੰਦਰਪਾਲ ਸਿੰਘ ਬਿੱਟੂ, ਸੁਖਪ੍ਰੀਤ ਸਿੰਘ ਜੱਸੋਵਾਲ ਅਤੇ ਸਾਬਕਾ ਪੰਚ ਹਰਦੇਵ ਦਾਸ ਸਵੱਦੀ ਕਲਾਂ ਅਦਿ ਹਾਜਰ ਸਨ।