ਫ਼ਰੀਦਕੋਟ, 14 ਅਪ੍ਰੈਲ : ਅੱਜ ਵਿਸਾਖੀ ਦੇ ਸੁੱਭ ਦਿਹਾੜੇ ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਸ੍ਰੀ ਬਾਬਾ ਖੇਤਰ ਪਾਲ ਮੰਦਰ ਨਜ਼ਦੀਕ ਮੋਰੀ ਗੇਟ ਫ਼ਰੀਦਕੋਟ ਵਿਖੇ ਪਹੁੰਚੇ ਤੇ ਉਨ੍ਹਾਂ ਪ੍ਰਬੰਧਕਾਂ ਨੂੰ ਮੰਦਰ ਲਈ ਇੱਕ ਲੱਖ ਰੁਪਏ ਦਾ ਚੈਕ ਭੇਟ ਕੀਤਾ| ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਜਨਿੰਦਰ ਜੈਨ ਅਤੇ ਸਹਾਇਕ ਸੇਵਾਦਾਰ ਬਲਦੇਵ ਤੇਰੀਆਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਡਾ.ਸੰਜੀਵ ਗੋਇਲ ਦੀ ਬਦੌਲਤਰ ਮੰਦਰ ਅੰਦਰ ਚੱਲ ਰਹੀ ਮੁਫ਼ਤ ਡਿਸਪੈਂਸਰੀ ਦਾ ਉਦਘਾਟਨ ਕਰਨ ਵਾਸਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਸ਼ਾਮਲ ਹੋਏ ਸਨ| ਉਸ ਮੌਕੇ ਮੰਦਰ ਕਮੇਟੀ ਵੱਲੋਂ ਮਾਨਵਤਾ ਦੀ ਭਲਾਈ ਵਾਸਤੇ ਚਲਾਈ ਜਾ ਡਿਸਪੈਂਸਰੀ ਸੇਵਾ ਤੋਂ ਖੁਸ਼ ਹੋ ਕੇ ਉਨ੍ਹਾਂ ਇੱਕ ਲੱਖ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ| ਅੱਜ ਸ.ਸੰਧਵਾਂ ਨੇ ਵਿਸਾਖੀ ਵਾਲੇ ਦਿਨ ਆਪਣਾ ਕੀਤਾ ਵਾਅਦਾ ਪੂਰਾ ਕੀਤਾ|ਉਨ੍ਹਾਂ ਮੰਦਰ ਕਮੇਟੀ ਵੱਲੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਦਾ ਧੰਨਵਾਦ ਕੀਤਾ| ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਨੇ ਕਿਹਾ ਸਾਡਾ ਸਭ ਦਾ ਇਹੀ ਫ਼ਰਜ਼ ਬਣਦਾ ਹੈ ਕਿ ਅਸੀਂ ਲੋੜਵੰਦਾਂ ਲੋਕਾਂ ਦੀ ਆਪਣੀ ਸਮਰੱਥਾ ਅਨੁਸਾਰ ਸੇਵਾ ਕਰੀਏ| ਉਨ੍ਹਾਂ ਡਿਸਪੈਂਸਰੀ ਦੇ ਪ੍ਰਬੰਧਕਾਂ ਨੂੰ ਮਾਨਵਤਾ ਦੀ ਭਲਾਈ ਵਾਸਤੇ ਹੋਰ ਸੁਹਿਰਦਤਾ ਨਾਲ ਸੇਵਾਵਾਂ ਨਿਭਾਉਣ ਵਾਸਤੇ ਉਤਸ਼ਾਹਿਤ ਕੀਤਾ| ਇਸ ਮੌਕੇ ਉਨ੍ਹਾਂ ਦੱਸਿਆ ਕਿ ਮੰਦਰ ਦੀ ਡਿਸਪੈਂਸਰੀ ਅੰਦਰ ਡਾ.ਰਵਿੰਦਰ ਗੋਇਲ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ ਅਤੇ ਲੋੜੀਂਦੇ ਟੈਸਟ ਵੀ ਮੁਫ਼ਤ ਕੀਤੇ ਜਾਂਦੇ ਹਨ| ਇਸ ਮੌਕੇ ਡਾ.ਸੰਜੀਵ ਗੋਇਲ ਨੇ ਦੱਸਿਆ ਕਿ ਬਹੁਤ ਸਾਰੇ ਲੋੜਵੰਦ ਲੋਕ ਇਸ ਡਿਸਪੈਂਸਰੀ ਦਾ ਵੱਡੇ ਪੱਧਰ ਤੇ ਲਾਭ ਲੈ ਰਹੇ ਹਨ| ਇਸ ਸਮੇ ਮੰਦਰ ਦੇ ਮੁੱਖ ਸੇਵਾਦਾਰ ਜਨਿੰਦਰ ਜੈਨ, ਬਲਦੇਵ ਤੇਰੀਆਂ, ਡਾ.ਸੰਜੀਵ ਗੋਇਲ, ਸ਼ੰਟੀ ਮੌਂਗਾ, ਡਾ.ਐਸ.ਐਸ ਬਰਾੜ, ਡਾ ਰਵਿੰਦਰ ਗੋਇਲ, ਨਵਨੀਤ ਜੈਨ, ਕੁਲਤਾਰ ਸਿੰਘ ਸੰਧਵਾਂ ਦੀ ਪੀ.ਆਰ.ਓ.ਮਨਪ੍ਰੀਤ ਸਿੰਘ ਮਨੀ ਧਾਲੀਵਾਲ ਵੀ ਹਾਜ਼ਰ ਸਨ|