ਮੁੱਲਾਂਪੁਰ ਦਾਖਾ 4 ਮਈ (ਸਤਵਿੰਦਰ ਸਿੰਘ ਗਿੱਲ) ਸਿੰਗਲਾ ਇਨਕਲੇਵ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਮੁੱਲਾਂਪੁਰ ਵਲੋਂ 'ਮਹਿਫ਼ਲ ਗੀਤਾਂ ਦੀ ' ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਸ ਗੁਰਪ੍ਰੀਤ ਸਿੰਘ ਤੂਰ ਆਈ. ਪੀ. ਐੱਸ. ਸਾਬਕਾ ਡੀ.ਆਈ.ਜੀ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਤਰਸੇਮ ਸਿੰਗਲਾ ਜੀ ਨੇ ਕੀਤੀ।ਸਮਾਗਮ ਦਾ ਮੰਚ ਸੰਚਾਲਨ ਜਗਤਾਰ ਸਿੰਘ ਹਿੱਸੋਵਾਲ ਨੇ ਕੀਤਾ। ਸ. ਗੁਰਪ੍ਰੀਤ ਸਿੰਘ ਤੂਰ ਨੇ ਮਹਿਕਮਾ ਪੁਲਿਸ ਵਿਚ ਸਰਵਿਸ ਕਰਦਿਆਂ ਕੀਤੇ ਗਏ ਕੇਸਾਂ ਦੇ ਤਲਖ਼ ਸੱਚਾਈਆਂ ਬਾਰੇ ਦੱਸਦਿਆਂ ਕਿਹਾ ਕਿ ' ਹਥਿਆਰਾਂ ਵਾਲੇ ਗੀਤ ਅਤੇ ਮਨਾਂ ਵਿਚ ਭੜਕਾਹਟ ਪੈਦਾ ਕਰਨ ਵਾਲੇ ਗੀਤ ਸਾਡੇ ਸਮਾਜ ਦੀਆਂ ਉਜਾਰੂ ਅਤੇ ਸਿਹਤਮੰਦ ਕਦਰਾਂ ਕੀਮਤਾਂ ਨੂੰ ਢਾਹ ਲਾ ਰਹੇ।ਇਸ ਸਾਨੂ ਸੁਚੇਤ ਹੋਣ ਦੀ ਲੋੜ ਹੈ। ਅਤੇ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕਰਨ ਵਾਲੇ ਗੀਤਕਾਰ ਅਤੇ ਗਾਇਕਾਂ ਨੂੰ ਨਿਕਾਰਨ ਦੀ ਜੁਅਰਤ ਕਰਨੀ ਪੈਣੀ ਹੈ।' ਸ੍ਰੀ ਤਰਸੇਮ ਸਿੰਗਲਾ ਨੇ ਐਸੋਸੀਏਸ਼ਨ ਨੂੰ ਸਾਹਿਤਕ ਕਾਰਜਾਂ ਲਈ ਹਰ ਪੱਖੋਂ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਹੈ।ਸਮਾਗਮ ਵਿੱਚ ਅਦਬੀ ਸ਼ਖ਼ਸੀਅਤਾਂ ਅਮਰੀਕ ਸਿੰਘ ਤਲਵੰਡੀ,ਕੇ ਸਾਧੂ ਸਿੰਘ,ਸਾਧੂ ਸਿੰਘ ਦਿਲਸ਼ਾਦ, ਬਲਵੀਰ ਮਾਨ, ਦਰਸ਼ਨ ਸਿੰਘ ਬੋਪਾਰਾਏ,ਹਰਕੇਸ਼ ਚੌਧਰੀ, ਬਲਵੀਰ ਰਾਏ, ਕਰਮਜੀਤ ਭੱਟੀ,ਸੋਨੀ ਘੁਮਾਣ,ਜਸਵੀਰ ਮਹੇ ਨੇ ਆਪਣੇ ਵਿਚਾਰ ਪੇਸ਼ ਕੀਤੇ।ਗੀਤਕਾਰ ਅਤੇ ਗਾਇਕ ਹਰਦੇਵ ਸਿੰਘ ਟੂਸੇ, ਰਿਮਝਿਮ ਕਾਂਸਲ,ਸੁਖਵੀਰ ਸੰਧੇ,ਜਗਰੂਪ ਸਿੰਘ ਰੂਪ, ਸੋਨੀ ਘੁਮਾਣ, ਬੱਬੀ ਰਕਬਾ,ਜਸਰਾਜ ਹਿੱਸੋਵਾਲ, ਅਮਰਜੀਤ ਸ਼ੇਰਪੁਰੀ, ਗੁਰਦੀਪ ਈਸੇਵਾਲ,ਪਾਲ ਸਿੰਘ ਈਸੇਵਾਲ ਅਤੇ ਹਰਭਜਨ ਭੰਵਰਾ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲੁਆਈ। ਸਮਾਗਮ ਵਿੱਚ ਸਿੰਗਲਾ ਇਨਕਲੇਵ ਤੋਂ ਕਰਮਜੀਤ ਸਿੰਘ ਕਲੇਰ, ਮਨਮੀਤ ਗਰੇਵਾਲ, ਸੌਰਭ ਗੋਲਡੀ, ਐਡਵੋਕੇਟ ਮਨਜਿੰਦਰ ਸਿੰਘ,ਧਰਮਵੀਰ ਮਨਜਾਨੀਆ, ਰਾਜਿੰਦਰ ਸਿੰਘ ਸੁਧਾਰ, ਬਲਦੇਵ ਸਿੰਘ ਮੋਹੀ, ਮਨਦੀਪ ਸਿੰਘ ਸੇਖੋਂ ਬਲਦੇਵ ਦਾਖਾ,ਜਗਮੀਤ ਬਰਾੜ, ਰੁਪਿੰਦਰ ਰੂਪੀ, ਮਾਸਟਰ ਅਵਤਾਰ ਸਿੰਘ,ਓਮ ਪ੍ਰਕਾਸ਼ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਜਗਤਾਰ ਸਿੰਘ ਹਿੱਸੋਵਾਲ ਦਾ ਲਿਖੇ ਅਤੇ ਗਾਇਕਾ ਰਿਮਝਿਮ ਕਾਂਸਲ ਗਾਏ ਗੀਤ 'ਵੇ ਰਾਜਿਆ' ਦਾ ਪੋਸਟਰ ਰਿਲੀਜ਼ ਕੀਤਾ ਗਿਆ।ਸ.ਮਨਦੀਪ ਸਿੰਘ ਸੇਖੋਂ ਨੇ ਇਸ ਗੀਤ ਲੲੀ ਜਗਰੂਪ ਸਿੰਘ ਰੂਪ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।