ਬਾਦਲ, 1 ਮਈ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਰੋਜ਼ਾਨਾ ਪਿੰਡ ਬਾਦਲ ਵਿਚ ਮਸ਼ਹੂਰ ਸਿਆਸੀ ਤੇ ਧਾਰਮਿਕ ਹਸਤੀਆਂ ਦੁੱਖ ਪ੍ਰਗਟਾਉਣ ਪਹੁੰਚ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਡਸਾ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਇੰਦਰਬੀਰ ਸਿੰਘ ਮੇਜਰ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਭੰਡਾਰੀ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਜੱਸੀ ਖੰਗੂੜਾ, ਹਰਮਿੰਦਰ ਸਿੰਘ ਗਿੱਲ, ਕਰਨ ਕੌਰ ਬਰਾੜ, ਵਨਿੰਦਰ ਕੌਰ ਲੂੰਬਾ, ਨਿਰਮਲ ਸਿੰਘ ਸ਼ੁਤਰਾਣਾ, ਅਰਵਿੰਦ ਖੰਨਾ, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਵਿਧਾਇਕ ਸੰਦੀਪ ਕੁਮਾਰ ਜਾਖੜ, ਨਰੇਸ਼ ਕਟਾਰੀਆ, ਅਮਨਦੀਪ ਸਿੰਘ ਮੁਸਾਫਿਰ, ਗੁਰਪ੍ਰੀਤ ਗੋਗੀ, ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ, ਸੁੰਦਰ ਸ਼ਾਮ ਅਰੋੜਾ ਤੇ ਜਗਮੋਹਨ ਸਿੰਘ ਕੰਗ, ਸਾਬਕਾ SGPC ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗੜ, ਸਾਬਕਾ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮਨਜੀਤ ਸਿੰਘ ਜੀਕੇ, ਸਾਬਕਾ ਭਾਜਪਾ ਸੂਬਾ ਪ੍ਰਧਾਨ ਰਾਜਿੰਦਰ ਕੁਮਾਰ ਭੰਡਾਰੀ, ਭਾਜਪਾ ਆਗੂ ਦਿਆਲ ਦਾਸ ਸੋਢੀ, ਪਰਮਿੰਦਰ ਸਿੰਘ ਬਰਾੜ, ਹੀਰਾ ਸੋਢੀ, ਸਾਬਕਾ ਵੀਸੀ ਪੰਜਾਬੀ ਯੂਨੀਵਰਸਿਟੀ ਜਸਪਾਲ ਸਿੰਘ, ਸੀਨੀਅਰ ਪੱਤਰਕਾਰ ਸਤਨਾਮ ਮਾਣਕ, ਮਲੋਟ ਪ੍ਰੈਸ ਕਲੱਬ ਦੇ ਮੈਂਬਰ, ਬਾਰ ਐਸੋਸੀਏਸ਼ਨ ਮਾਨਸਾ ਦੇ ਮੈਂਬਰ, ਸੀਨੀਅਰ ਆਈਏਐੱਸ, ਆਈਪੀਐੱਸ, ਪੀਪੀਐੱਸ ਤੇ ਪੀਸੀ ਐੱਸ ਅਧਿਕਾਰੀਆਂ ਨੇ ਪਿੰਡ ਬਾਦਲ ਵਿਖੇ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਹਰਸਿਮਰਤ ਕੌਰ ਬਾਦਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਕਈ ਧਾਰਮਿਕ ਸ਼ਖਸੀਅਤਾਂ ਵੀ ਪਹੁੰਚੀਆਂ ਜਿਨ੍ਹਾਂ ਵਿਚ ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲੇ, ਬਾਬਾ ਜਗਤਾਰ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਬਾਬਾ ਮੋਹਨ ਸਿੰਘ ਜੀ ਅਰਨੀਵਾਲਾ, ਬਾਬਾ ਹੀਰਾ ਸਿੰਘ ਜੀ ਹੜੀਕੇ ਵਾਲਾ, ਸੰਤ ਬਾਬਾ ਭੁਪਿੰਦਰ ਸਿੰਘ ਜੀ ਪਟਿਆਲਾ ਵਾਲੇ, ਬਾਬਾ ਰਵੀ ਸਿੰਘ ਜੀ ਬੱਚੂਆਣਾ ਵਾਲੇ, ਬਾਬਾ ਸੁਰਜਨ ਸਿੰਘ ਜੀ ਪਿਹੋਵਾ ਵਾਲੇ, ਬਾਬਾ ਕੁਲਵੰਤ ਸਿੰਘ ਜੀ ਮਹਿਤਆਣਾ ਵਾਲੇ, ਬਾਬਾ ਆਸਾ ਸਿੰਘ ਜੀ, ਬਾਬਾ ਗੁਰਬੰਤਾ ਦਾਸ, ਡੇਰਾ ਤਪਵਾਲੇ, ਬਾਬਾ ਮੁਨੀ ਜੀ ਜਲਾਲ ਵਾਲੇ, ਬਾਬਾ ਰੇਸ਼ਮ ਸਿੰਘ ਜੀ ਨਿਮਾਲਾ ਭੀਖਵਾਲੇ ਆਦਿ ਹਾਜ਼ਰ ਸਨ। ਸੁਖਦੇਵ ਸਿੰਘ ਢੀਂਡਸਾ ਤੇ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉਨ੍ਹਾਂ ਨਾਲ ਬਿਤਾਏ ਪਲਾਂ ਤੇ ਸਿਆਸੀ ਸਫਰ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਹੀ ਸ਼ਾਂਤ ਤੇ ਠੰਡੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦਾ ਪੰਜਾਬ ਤੇ ਪੰਜਾਬੀਅਤ ਤੇ ਸ਼੍ਰੋਮਣੀ ਅਕਾਲੀ ਦਲ ਲਈ ਦਿੱਤੇ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉੁਨ੍ਹਾਂ ਨੇ ਪੰਜਾਬ ਤੇ ਸਿੱਖਾਂ ਤੇ ਹਿੱਤਾਂ ਲਈ ਲੰਬਾ ਅਰਸਾ ਜੇਲ੍ਹਾਂ ਵੀ ਕੱਟੀਆਂ।