ਮੋਗਾ, 27 ਨਵੰਬਰ : ਸੈਕਰਡ ਹਾਰਟ ਸਕੂਲ ਮੋਗਾ ਦੀ ਟੀਚਰ ਮਿੰਨੀ ਚਾਹਲ ਨੂੰ ਲਗਾਤਾਰ ਦੂਜੀ ਵਾਰ ਫੇਪ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਦਾ ਬੈਸਟ ਟੀਚਰਸ ਐਵਾਰਡ ਮਿਲਿਆ ਹੈ। ਇਸ ਲਈ ਦੇਸ਼ ਭਰ ਤੋਂ ਅਧਿਆਪਕਾਂ ਨੇ ਨੋਮੀਨੇਸ਼ਨ ਕੀਤਾ ਸੀ। ਮਿੰਨੀ ਚਹਿਲ ਨੇ ਕੁਸ਼ਲ ਅਧਿਆਪਕਾ ਹੋਣ ਦੇ ਨਾਲ ਹੀ ਸਟੋਰੀ ਟੈਲਰ ਵਜੋਂ ਵੀ ਆਪਣੀ ਪਛਾਣ ਬਣਾਈ ਹੈ।ਉਨ੍ਹਾਂ ਨੇ ਪੁਰਾਣੇ ਸਮੇਂ ਵਿਚ ਦਾਦਾ-ਦਾਦੀ, ਨਾਨਾ-ਨਾਮੀ ਦੀਆਂ ਬੱਚਿਆਂ ਵਿਚ ਕਹਾਣੀ ਰਾਹੀਂ ਉਨ੍ਹਾਂ ਵਿਚ ਸੰਸਕਾਰ ਭਰਨ, ਹਿੰਮਤ ਪੈਦਾ ਕਰਨ ਦੀ ਪ੍ਰੰਪਰਾ ਜਾਰੀ ਰੱਖਦੇ ਹੋਏ ਛੋਟੀਆਂ-ਛੋਟੀਆਂ ਕਹਾਣੀਆਂ ਨਾਲ ਉਨ੍ਹਾਂ ਵਿਚ ਨੈਤਿਕ ਗੁਣਾਂ ਦੇ ਵਿਕਾਸ ਦਾ ਕੰਮ ਕਰਦੀ ਹੈ। ਕਰਾਟੇ ਵਿਚ ਬਲੈਕ ਬੈਲਟ ਰਹਿ ਚੁੱਕੀ ਮਿੰਨੀ ਚਹਿਲ ਡਾਂਸ ਕੋਰੀਓਗ੍ਰਾਫਰ ਵੀ ਹੈ। ਬਹੁਤਮੁਖੀ ਪ੍ਰਤਿਭਾ ਦੀ ਮਾਲਕ ਹੋਣ ਕਾਰਨ ਹੀ ਕੁਝ ਹੀ ਸਮੇਂ ਵਿਚ ਉਨ੍ਹਾਂ ਨੇ ਹਰ ਖੇਤਰ ਵਿਚ ਲੋਕਪ੍ਰਿਯਤਾ ਹਾਸਲ ਕੀਤੀ ਹੈ। ਲਗਾਤਾਰ ਦੂਜੇ ਪਾਸ ਬੈਸਟ ਟੀਚਰ ਦਾ ਪੁਰਸਕਾਰ ਮਿਲਣ ‘ਤੇ ਮਿੰਨੀ ਚਹਿਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪੁਰਸਕਾਰ ਨਾਲ ਹੋਰ ਬੇਹਤਰ ਕਰਨ ਦਾ ਹੌਸਲਾ ਮਿਲਦਾ ਹੈ। ਉਨ੍ਹਾਂ ਨੇ ਸਕੂਲ ਸਟਾਫ ਤੇ ਮੈਨੇਜਮੈਂਟ ਦਾ ਧੰਨਵਾਦ ਪ੍ਰਗਟਾਇਆ ਜਿਨ੍ਹਾਂ ਕਾਰਨ ਇਸ ਪੁਰਸਕਾਰ ਲਈ ਉਹ ਨਾਮਜ਼ਦ ਹੋਈ ਤੇ ਪੁਰਸਕਾਰ ਵੀ ਮਿਲਿਆ।