- ਕੁੱਲ ਹਿੰਦ ਕਾਂਗਰਸ ਕਮੇਟੀ ਦਫ਼ਤਰ 'ਚ ਚੇਅਰਮੈਨ ਕੈਪਟਨ ਅਜੈ ਯਾਦਵ ਤੋਂ ਪੰਜਾਬ ਵਿੱਚ 42% ਓ.ਬੀ.ਸੀ. ਲਈ ਚਾਰ ਪਾਰਲੀਮੈਂਟ ਸੀਟਾਂ ਦੀ ਮੰਗ ਬਾਵਾ ਨਹੀਂ ਕੀਤੀ
- ਕਾਂਗਰਸ ਦੇ ਕੈਸ਼ੀਅਰ ਅਜੇ ਮਾਕਨ ਨੂੰ "ਸੰਘਰਸ਼ ਦੇ 45 ਸਾਲ" ਪੁਸਤਕ ਬਾਵਾ, ਮਨੋਹਰ ਅਤੇ ਲਵਲੀ ਨੇ ਭੇਂਟ ਕੀਤੀ
ਲੁਧਿਆਣਾ, 04 ਫਰਵਰੀ : ਕੁੱਲ ਹਿੰਦ ਕਾਂਗਰਸ ਦੇ ਦਿੱਲੀ ਆਫ਼ਿਸ ਵਿਖੇ ਓ.ਬੀ.ਸੀ. ਦੇ ਨੈਸ਼ਨਲ ਕੋਆਰਡੀਨੇਟਰ ਦੀ ਕੈਪਟਨ ਅਜੈ ਯਾਦਵ ਚੇਅਰਮੈਨ (ਓ.ਬੀ.ਸੀ.) ਵਿਭਾਗ ਵੱਲੋਂ ਸੱਦੀ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਨੈਸ਼ਨਲ ਕੋਆਰਡੀਨੇਟਰ ਏ.ਆਈ.ਸੀ.ਸੀ. (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਮੀਟਿੰਗ ਵਿੱਚ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਓ.ਬੀ.ਸੀ. ਵੱਲੋਂ ਕਾਂਗਰਸ ਪਾਰਟੀ ਦੀ ਜਿੱਤ ਲਈ ਮੋਹਰੀ ਰੋਲ ਨਿਭਾਏ ਜਾਣ ਦੀ ਵਿਚਾਰ ਚਰਚਾ ਹੋਈ ਜਿਸ ਵਿੱਚ ਵੱਖ-ਵੱਖ ਸੂਬਿਆਂ ਦੇ ਚੇਅਰਮੈਨ ਅਤੇ ਨੈਸ਼ਨਲ ਕੋਆਡੀਨੇਟਰਾਂ ਨੇ ਇੱਕ ਆਵਾਜ਼ ਵਿੱਚ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਕੈਪਟਨ ਅਜੇ ਯਾਦਵ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਜਾਵੇ ਅਤੇ ਸਟੇਟਾਂ ਵਿੱਚ ਚੇਅਰਮੈਨਾਂ ਅਤੇ ਨੈਸ਼ਨਲ ਕੋਆਰਡੀਨੇਟਰ ਨੂੰ ਸੂਬਾ ਕਾਂਗਰਸ ਕਮੇਟੀਆਂ ਵੱਲੋਂ ਬਣਾਈਆਂ ਜਾ ਰਹੀਆਂ ਕਮੇਟੀਆਂ ਵਿੱਚ ਹਿੱਸੇਦਾਰ ਬਣਾਉਣ ਤਾਂ ਕੈਪਟਨ ਯਾਦਵ ਨੇ ਸਭ ਦੇ ਵਿਚਾਰ ਹਾਈ ਕਮਾਂਡ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਮੀਟਿੰਗ ਤੋਂ ਬਾਅਦ ਬਾਵਾ, ਮੱਧ ਪ੍ਰਦੇਸ਼ ਦੇ ਸੀਨੀਅਰ ਨੇਤਾ ਮਨੋਹਰ ਬੈਰਾਗੀ ਅਤੇ ਰਾਜੀਵ ਕੁਮਾਰ ਲਵਲੀ ਨੇ ਕੁੱਲ ਹਿੰਦ ਕਾਂਗਰਸ ਦੇ ਕੈਸ਼ੀਅਰ ਅਜੇ ਮਾਕਨ ਨੂੰ "ਸੰਘਰਸ਼ ਦੇ 45 ਸਾਲ" ਪੁਸਤਕ ਭੇਂਟ ਕੀਤੀ ਅਤੇ ਯੂਥ ਕਾਂਗਰਸ ਵਿੱਚ ਕੰਮ ਕਰਨ ਦੇ ਸਮੇਂ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਸਮੇਂ ਮਨੋਹਰ ਬੈਰਾਗੀ ਨੇ ਕਿਹਾ ਕਿ ਓ.ਬੀ.ਸੀ. ਵਿਭਾਗ ਨੂੰ ਜਿਤਨਾ ਮਜ਼ਬੂਤ ਕਰੋਗੇ ਉਤਨਾ ਕਾਂਗਰਸ ਮਜ਼ਬੂਤ ਹੋਵੇਗੀ। ਇਸ ਤੋਂ ਬਾਅਦ ਬਾਵਾ, ਲਵਲੀ ਅਤੇ ਰਜਿੰਦਰ ਰਿੰਪੀ ਯੂਥ ਨੇਤਾ ਸਵ. ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਸਮਾਰਕ ਦੇ ਦਰਸ਼ਨ ਕਰਨ ਗਏ ਜੋ ਉਹਨਾਂ ਦੇ ਜੀਵਨ ਦੀ ਸਾਦਗੀ, ਸਚਾਈ, ਸੰਜਮ, ਸਹਿਜ ਦੀ ਮੂੰਹ ਬੋਲਦੀ ਤਸਵੀਰ ਹੈ ਜੋ ਦਿੱਲੀ ਜਾਣ ਸਮੇਂ ਜ਼ਰੂਰ ਦੇਖਣਾ ਚਾਹੀਦਾ ਹੈ ਅਤੇ ਸਿਆਸੀ ਨੇਤਾਵਾਂ ਨੂੰ ਵਿਸ਼ੇਸ਼ ਕਰਕੇ ਦੇਖਣਾ ਚਾਹੀਦਾ ਹੈ। ਉੱਥੇ ਤੁਹਾਨੂੰ ਪੰਜਾਬ ਨੈਸ਼ਨਲ ਬੈਂਕ ਤੋਂ ਕਰਜ਼ੇ ਅਤੇ ਸ਼ਾਸਤਰੀ ਜੀ ਵੱਲੋਂ ਲਈ ਫੀਏਟ ਕਾਰ ਵੀ ਦਿਖਾਈ ਦਿੰਦੀ ਹੈ। ਤਸਵੀਰਾਂ ਅਤੇ ਗਾਈਡ ਦੱਸਦੇ ਹਨ ਕਿ ਸ਼ਾਸਤਰੀ ਜੀ ਜਦੋਂ ਜੇਲ੍ਹ ਗਏ ਤਾਂ ਪਰਿਵਾਰ ਨੂੰ 40 ਰੁਪਏ ਰੋਜ਼ਾਨਾ ਮਿਲਦੇ ਸਨ। ਜਦ ਸ਼ਾਸਤਰੀ ਜੀ ਦੀ ਪਤਨੀ ਜੇਲ੍ਹ ਵਿੱਚ ਉਹਨਾਂ ਨੂੰ ਮਿਲਣ ਗਈ ਤਾਂ ਉਹਨਾਂ ਪੁੱਛਿਆ ਕਿ ਘਰ ਦਾ ਖ਼ਰਚ ਕਿਸ ਤਰ੍ਹਾਂ ਚੱਲਦਾ ਹੈ ਤਾਂ ਉਹਨਾਂ ਦੀ ਸੁਪਤਨੀ ਨੇ ਕਿਹਾ ਕਿ ਜੋ 40 ਰੁਪਏ ਮਿਲਦੇ ਹਨ। ਉਸ ਵਿੱਚੋਂ ਮੈਂ 10 ਰੁਪਏ ਬਚਾ ਲੈਂਦੀ ਹਾਂ ਤਾਂ ਸ਼ਾਸਤਰੀ ਜੀ ਨੇ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਕਿ ਮੇਰੇ ਪਰਿਵਾਰ ਨੂੰ 30 ਰੁਪਏ ਹੀ ਦਿੱਤੇ ਜਾਣ ਜਦ ਕਿ ਕਾਰ ਦਾ ਕਰਜ਼ਾ ਵੀ ਪਰਿਵਾਰ ਨੇ ਬਾਅਦ ਵਿੱਚ ਉਤਾਰਿਆ। ਲੋੜ ਹੈ ਸ਼ਾਸਤਰੀ ਦੇ ਜੀਵਨ ਤੋਂ ਸੇਧ ਲੈ ਕੇ ਦੇਸ਼ ਸਮਾਜ ਲਈ ਕੁਝ ਕਰਨ ਦੀ ਸੋਚ ਰੱਖੀਏ। ਉਹਨਾਂ ਦੱਸਿਆ ਕਿ ਜਦ ਸ਼ਾਸਤਰੀ ਜੀ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਜਾਣ ਲੱਗੇ ਤਾਂ ਪਤਨੀ ਨੇ ਕਿਹਾ ਕਿ ਤੁਹਾਡੇ ਕਮੀਜ਼ ਦਾ ਕਾਲਰ ਫਟਿਆ ਹੋਇਆ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ ਮੈਂ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹਾਂ ਉਸ ਦੇਸ਼ ਦੇ ਕਰੋੜਾਂ ਲੋਕਾਂ ਦੇ ਤਨ 'ਤੇ ਕੱਪੜਾ ਨਹੀਂ। ਜਦ ਉਹ ਅਯੂਬ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਗਏ ਤਾਂ ਪੱਤਰਕਾਰਾਂ ਨੇ ਕਿਹਾ ਕਿ ਤੁਹਾਡਾ ਕੱਦ ਛੋਟਾ ਹੈ ਅਯੂਬ ਖ਼ਾਨ ਦਾ ਕੱਦ ਵੱਡਾ ਹੈ। ਕਿਸ ਤਰ੍ਹਾਂ ਮਹਿਸੂਸ ਕਰੋਗੇ ਤਾਂ ਉਹਨਾਂ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਸਿਰ ਉਠਾ ਕੇ ਗੱਲ ਕਰੇਗਾ ਅਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸਿਰ ਝੁਕਾ ਕੇ ਗੱਲ ਕਰੇਗਾ।