ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡ ਢਿਲਵਾਂ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ

  • 9 ਅਗਸਤ ਨੂੰ ਭੈਣੀ ਮਹਿਰਾਜ ਵਿਖੇ ਲਗਾਇਆ ਜਾਵੇਗਾ ਕੈਂਪ 

ਢਿਲਵਾਂ (ਤਪਾ), 6 ਅਗਸਤ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਸਰਕਾਰ ਤੁਹਾਡੇ ਦੁਆਰ ਕੈਂਪ ਨਿਰੰਤਰ ਪਿੰਡ ਪੱਧਰ ਉੱਤੇ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਹਾ ਉਨ੍ਹਾਂ ਦੇ ਘਰਾਂ ਦੇ ਨੇੜੇ ਦਿੱਤਾ ਜਾ ਸਕੇ ਅਤੇ ਉਨ੍ਹਾਂ ਦੀ ਖੱਜਲ ਖੁਆਰੀ ਘਟੇ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਇਹ ਵਿਸ਼ੇਸ਼ ਕੈਂਪ ਅੱਜ ਪਿੰਡ ਢਿਲਵਾਂ ਵਿਖੇ ਲਗਾਇਆ ਗਿਆ ਜਿੱਥੇ ਢਿਲਵਾਂ ਤੋਂ ਇਲਾਵਾ ਪਿੰਡ ਕੋਠੇ ਜੈਤਾਸਰ, ਜੈਮਲ ਸਿੰਘ ਵਾਲਾ, ਦਰਾਜ ਅਤੇ ਦਰਾਕਾ ਦੇ ਲੋਕਾਂ ਨੇ ਇਸ ਦਾ ਲਾਹਾ ਲਿਆ। ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਤਪਾ ਡਾ. ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ ਵੱਖ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਭਾਗਾਂ/ ਸ਼ਾਖਾਵਾਂ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਮੌਕੇ ਉੱਤੇ ਰਜਿਸਟ੍ਰੇਸ਼ਨ ਕੀਤੀ। ਕੈਂਪ ਵਿਖੇ ਪੁੱਜੇ ਪਿੰਡ ਭੈਣੀ ਫੱਟ ਵਾਸੀ ਨੇ ਦੱਸਿਆ ਕਿ ਉਹ ਆਪਣਾ ਲਾਭਪਾਤਰੀ ਦਾ ਕਾਰਡ ਰਿਨਿਊ ਕਰਵਾਉਣ ਆਏ ਸਨ ਅਤੇ ਉਨ੍ਹਾਂ ਦਾ ਇਹ ਕੰਮ ਮੌਕੇ ਉੱਤੇ ਹੀ ਸੇਵਾ ਕੇਂਦਰ ਦੀ ਕਰਮਚਾਰੀਆਂ ਵੱਲੋਂ ਮੁਕੰਮਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਲੋਕਾਂ ਨੂੰ ਮੌਕੇ ਉੱਤੇ ਆਧਾਰ ਕਾਰਡ ਸਬੰਧੀ, ਨਗਰੀ ਜੋਬ ਕਾਰਡ ਸਬੰਧੀ, ਜਨਮ ਸਰਟੀਫਿਕੇਟ ਆਦਿ ਸਬੰਧੀ ਕੰਮ ਵੀ ਮੌਕੇ ਉੱਤੇ ਕਰਕੇ ਦਿੱਤੇ ਗਏ। 

9 ਅਗਸਤ ਨੂੰ ਭੈਣੀ ਮਹਿਰਾਜ ਵਿਖੇ ਲਗਾਇਆ ਜਾਵੇਗਾ ਸਰਕਾਰ ਤੁਹਾਡੇ ਦੁਆਰ ਕੈਂਪ 
9 ਅਗਸਤ ਨੂੰ ਪਿੰਡ ਭੈਣੀ ਮਹਿਰਾਜ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਹ ਕੈਂਪ ਸਵੇਰ 9 ਵਜੇ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਭੈਣੀ ਮਹਿਰਾਜ, ਹਰਿਗੜ੍ਹ, ਭੱਠਲਾਂ, ਕੋਠੇ ਗੋਬਿੰਦਪੁਰਾ ਅਤੇ ਦਾਨਗੜ੍ਹ ਵਾਸੀ ਇਸ ਕੈਂਪ ਵਿਚ ਆਪਣੇ ਕੰਮ ਕਰਵਾਉਣ ਲਈ ਪੁੱਜ ਸਕਦੇ ਹਨ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਉੱਤੇ ਪੁੱਜ ਕੇ ਆਪਣੇ ਕੰਮ ਆਸਾਨ ਤਰੀਕੇ ਨਾਲ ਅਤੇ ਘਰ ਦੇ ਨੇੜੇ  ਕਰਵਾ ਸਕਦੇ ਹਨ।