- ਚੈੱਸ ਖਿਡਾਰੀ ਵਰਿੰਦਰ ਪੁਰੀ ਤੇ ਰਵਿੰਦਰ ਸਿੰਘ ਨੇ ਸ਼ਤਰੰਜ ਦੀ ਖੇਡ ਵਿੱਚ ਕੀਤੀਆਂ ਵੱਡੀਆਂ ਪ੍ਰਾਪਤੀਆਂ
ਫ਼ਤਹਿਗੜ੍ਹ ਸਾਹਿਬ, 01 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸੇਰਗਿੱਲ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਚੈੱਸ ਖਿਡਾਰੀ ਸ਼੍ਰੀ ਵਰਿੰਦਰ ਕੁਮਾਰ ਪੁਰੀ ਅਤੇ ਸ੍ਰੀ ਰਵਿੰਦਰ ਸਿੰਘ ਦੀ 20 ਫਰਰਵੀ, 2024 ਤੋਂ 28 ਫਰਵਰੀ, 2024 ਤੱਕ ਗੋਆ ਦੇ ਪਣਜੀ ਵਿੱਚ ਹੋਣ ਵਾਲੇ ਆਲ ਇੰਡੀਆ ਸਿਵਲ ਸਰਵਸਿਜ਼ ਚੈੱਸ ਟੂਰਨਾਂਮੈਂਟ ਵਿੱਚ ਚੋਣ ਹੋਣ ਤੇ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਿਸ ਤਰ੍ਹਾਂ ਇਨ੍ਹਾਂ ਖਿਡਾਰੀਆਂ ਨੇ ਸ਼ਤਰੰਜ ਦੀ ਖੇਡ ਵਿੱਚ ਵੱਡੀਆਂ ਮੱਲ੍ਹਾ ਮਾਰੀਆ ਹਨ ਉਸੇ ਤਰ੍ਹਾਂ ਇਹ ਖਿਡਾਰੀ ਆਲ ਇੰਡੀਆ ਪੱਧਰ ਤੇ ਹੋਣ ਵਾਲੇ ਇਸ ਟੂਰਨਾਂਮੈਂਟ ਵਿੱਚ ਵੀ ਜਿੱਤ ਪ੍ਰਾਪਤ ਕਰਨਗੇ। ਵਰਨਣਯੋਗ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਸੰਘੋਲ ਵਿਖੇ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਹੇ ਸ਼ਤਰੰਜ ਖਿਡਾਰੀ ਸ਼੍ਰੀ ਵਰਿੰਦਰ ਕੁਮਾਰ ਪੁਰੀ ਭਾਵੇਂ ਕਿ ਸਰੀਰਕ ਤੌਰ ਤੇ ਦਿਵਿਆਂਗ ਹਨ, ਪ੍ਰੰਤੂ ਇਸ ਖਿਡਾਰੀ ਨੇ ਆਪਣੀ ਸਖਤ ਮਿਹਨਤ ਤੇ ਲਗਨ ਨਾਲ ਪੰਜ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਪਤਾਨੀ ਕੀਤੀ ਹੈ ਅਤੇ ਇਸ ਖਿਡਾਰੀ ਨੈ ਇੰਟਰ ਕਾਲਜ ਵਿੱਚ ਗੋਲਡ ਮੈਡਲ ਵੀ ਜਿੱਤਿਆ ਹੈ। ਇਸ ਖਿਡਾਰੀ ਨੇ ਸਾਲ 2023 ਵਿੱਚ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲਿਆ ਅਤੇ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸ ਖਿਡਾਰੀ ਦੀ ਸ਼ਤਰੰਜ ਦੇ ਖੇਡ ਵਿੱਚ ਵਰਡਲ ਵਾਈਡ ਰੇਟਿੰਗ ਵੀ 695 ਹੈ ਜੋ ਕਿ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਹੁਣ ਇਹ ਖਿਡਾਰੀ ਆਲ ਇੰਡੀਆ ਸਿਵਲ ਸਰਵਸਿਜ਼ ਚੈੱਸ ਟੂਰਨਾਂਮੈਂਟ ਵਿੱਚ ਵੀ ਬਤੌਰ ਕਪਤਾਨ ਆਪਣੀ ਖੇਡ ਪ੍ਰਤਿਭਾ ਦੇ ਜੋਹਰ ਵਿਖਾਉਣ ਲਈ ਪੂਰੀ ਲਗਨ ਤੇ ਮਿਹਨਤ ਨਾਲ ਤਿਆਰ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਤਾਇਨਾਤ ਸ਼ਤਰੰਜ ਖਿਡਾਰੀ ਰਵਿੰਦਰ ਸਿੰਘ 2014 ਤੋਂ ਸ਼ਤਰੰਜ ਦੀ ਖੇਡ ਵਿੱਚ ਆਪਣੀ ਖੇਡ ਪ੍ਰਤਿਭਾ ਦੇ ਜੋਹਰ ਵਿਖਾ ਰਿਹਾ ਹੈ। ਇਸ ਖਿਡਾਰੀ ਨੇ ਇੰਟਰ ਕਾਲਜ਼ ਜਿੱਤ ਕੇ 2017 ਵਿੱਚ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਭਾਗ ਲਿਆ ਅਤੇ ਆਪਣੀ ਖੇਡ ਪ੍ਰਤਿਭਾ ਕਾਰਨ ਇਸ ਨੇ ਤੀਜਾ ਸਥਾਨ ਹਾਸਲ ਕੀਤਾ। ਸਾਲ 2023 ਵਿੱਚ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਨੂੰ ਜਿੱਤ ਕੇ ਇਸ ਖਿਡਾਰੀ ਨੇ ਰਾਜ ਪੱਧਰ ਤੇ ਸ਼ਤਰੰਜ ਦੀ ਖੇਡ ਵਿੱਚ ਹਿੱਸਾ ਲਿਆ ਅਤੇ ਨਿੱਜੀ ਤੌਰ ਤੇ ਇਹ ਖਿਡਾਰੀ ਚੌਥੇ ਸਥਾਨ ਤੇ ਰਿਹਾ ਜਦੋਂ ਕਿ ਟੀਮ ਦੇ ਤੌਰ ਤੇ 7ਵਾਂ ਸਥਾਨ ਹਾਸਲ ਕੀਤਾ। ਗੋਆ ਦੇ ਪਣਜੀ ਵਿੱਚ ਹੋਣ ਵਾਲੀ ਆਲ ਇੰਡੀਆ ਸਿਵਲ ਸਰਵਸਿਜ਼ ਚੈੱਸ ਟੂਰਨਾਂਮੈਂਟ ਦੇ ਟਰਾਇਲ ਦੇ ਕੇ ਆਏ ਇਨ੍ਹਾਂ ਖਿਡਾਰੀਆਂ ਦੀ ਚੋਣ ਹੋਣ ਤੇ ਜ਼ਿਲ੍ਹੇ ਦਾ ਨਾਮ ਕਾਫੀ ਰੌਸ਼ਨ ਹੋਇਆ ਹੈ ਅਤੇ ਹੁਣ ਇਹ ਖਿਡਾਰੀ ਕੌਮੀ ਪੱਧਰ