- 6 ਫ਼ਰਵਰੀ ਤੋਂ ਰੋਜ਼ਾਨਾ ਚਾਰ-ਚਾਰ ਪਿੰਡਾਂ/ਵਾਰਡਾਂ ’ਚ ਲਾਏ ਜਾ ਰਹੇ ਸੁਵਿਧਾ ਕੈਂਪ
- ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਆਪਣੇ ਪਿੰਡ/ਵਾਰਡ ’ਚ ਲੱਗਣ ਵਾਲੇ ਕੈਂਪਾਂ ’ਚ ਪਹੁੰਚ ਕਰਨ ਦੀ ਅਪੀਲ
ਡੇਰਾਬੱਸੀ 26 ਫ਼ਰਵਰੀ : ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕਰਨ ਦੇ ਮੰਤਵ ਨਾਲ 6 ਫ਼ਰਵਰੀ ਤੋਂ ਸ਼ੁਰੂ ਕੀਤੇ ਗਏ ਕੈਂਪ ‘ਆਪ ਦੀ ਸਰਕਾਰ ਆਪ ਦੇ ਦੁਆਰ’ ਜਨਤਕ ਕੈਂਪਾਂ ਦੀ ਲੜੀ ਦੇ ਮੱਦੇਨਜ਼ਰ ਐਸ.ਡੀ.ਐਮ. ਸ੍ਰੀ ਹਿਮਾਂਸੂ ਗੁਪਤਾ ਵੱਲੋਂ ਡੇਰਾਬੱਸੀ ਸਬ ਡਵੀਜ਼ਨ ਵਿੱਚ 28 ਫਰਵਰੀ ਤੋਂ 6 ਮਾਰਚ ਤੱਕ ਲੱਗਣ ਵਾਲੇ ਪਿੰਡ/ਵਾਰਡ ਵਾਰ ਕੈਂਪਾਂ ਦੀ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਚਾਰ ਪਿੰਡਾਂ/ਵਾਰਡਾਂ ’ਚ ਕੈਂਪ ਲਾਏ ਜਾਣਗੇ, ਜਿਨ੍ਹਾਂ ’ਚ ਮੌਕੇ ’ਤੇ ਹਾਜ਼ਰ ਅਧਿਕਾਰੀ/ਕਰਮਚਾਰੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਕੈਂਪ ਦੌਰਾਨ ਹੱਲ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਪਿੰਡ/ਵਾਰਡ ’ਚ ਲੱਗਣ ਵਾਲੇ ਕੈਂਪ ’ਚ ਮਿੱਥੀ ਤਰੀਕ ਨੂੰ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 28 ਫ਼ਰਵਰੀ ਨੂੰ ਵਾਰਡ ਨੰਬਰ 12,13 ਲਾਲੜੂ, ਖੇੜੀ ਜੱਟਾਂ (ਧਰਮਸ਼ਾਲਾ) ਅਤੇ ਸਗੋਥਾ (ਧਰਮਸ਼ਾਲਾ) ਡੇਰਾਬੱਸੀ ਵਿਖੇ ਸਵੇਰੇ 10 ਤੋਂ 1 ਵਜੇ ਤੱਕ ਅਤੇ ਜਿਉਲੀ (ਧਰਮਸ਼ਾਲਾ), ਵਾਰਡ ਨੰਬਰ 14,15 ਲਾਲੜੂ ਵਿਖੇ ਦੁਪਹਿਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਾਏ ਜਾਣਗੇ। 29 ਫ਼ਰਵਰੀ ਨੂੰ ਬਸੋਲੀ (ਧਰਮਸ਼ਾਲਾ), ਸਿਊਲੀ (ਗੁਰਦੁਆਰਾ ਸਾਹਿਬ) ਵਿਖੇ ਸਵੇਰੇ 10 ਤੋਂ 1 ਵਜੇ ਤੱਕ ਅਤੇ ਝਵਾਸਾ, ਸਾਧਾਪੁਰ (ਐਸ.ਸੀ ਧਰਮਸ਼ਾਲਾ) ਅਤੇ ਰਾਣੀ ਮਾਜਰਾ (ਕਮਿਊਨਿਟੀ ਸੈਂਟਰ) ਦੁਪਹਿਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਗਾਏ ਜਾਣਗੇ। 1 ਮਾਰਚ ਨੂੰ ਮਲਕਪੁਰ (ਪੰਚਾਇਤ ਘਰ), ਰਾਜੋਮਾਜਰਾ (ਧਰਮਸ਼ਾਲਾ), ਵਾਰਡ ਨੰ: 1,7,4 (ਗੁਰਦੁਆਰਾ ਸਾਹਿਬ ਮੀਰਪੁਰ) ਵਿਖੇ ਸਵੇਰੇ 10 ਤੋਂ 1 ਵਜੇ ਤੱਕ, ਧਰਮਗੜ੍ਹ (ਧਰਮਸ਼ਾਲਾ), ਚੰਡਿਆਲਾ (ਕਮਿਊਨਟੀ ਸੈਂਟਰ) ਵਿਖੇ ਦੁਪਹਿਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਾਏ ਜਾਣਗੇ। 2 ਮਾਰਚ ਨੂੰ ਵਾਰਡ ਨੰ. 16 ਪਿੰਡ ਜਲਾਲਪੁਰ ਲਾਲੜੂ, ਟਰੜਕ (ਪੰਚਾਇਤ ਘਰ) ਸਵੇਰੇ 10 ਵਜੇ ਤੋਂ 1 ਵਜੇ ਤੱਕ, ਵਾਰਡ ਨੰ: 3 ਡੇਰਾਬਸੀ ਕਸੋਲੀ (ਐਸ.ਸੀ. ਧਰਮਸ਼ਾਲਾ) ਅਤੇ ਸਮਗੋਲੀ (ਕਮਿਊਨਟੀ ਸੈਂਟਰ) ਵਿਖੇ ਦੁਪਿਹਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਗਾਏ ਜਾਣਗੇ। 4 ਮਾਰਚ ਨੂੰ ਬੱਲੋਪੁਰ (ਪੰਚਾਇਤ ਘਰ), ਬਹਾਦਰਗੜ੍ਹ (ਧਰਮਸ਼ਾਲਾ) ਅਤੇ ਬਟੋਲੀ (ਕਮਿਊਨਟੀ ਸੈਂਟਰ) ਵਿਖੇ ਸਵੇਰੇ 10 ਤੋਂ 1 ਵਜੇ ਤੱਕ, ਮੋਰ ਠੀਕਰੀ (ਧਰਮਸ਼ਾਲਾ) ਅਤੇ ਭਾਗਸੀ (ਕਮਿਊਨਟੀ ਸੈਂਟਰ) 5 ਮਾਰਚ ਵਾਰਡ ਨੰਬਰ 8 (ਸੈਦਪੁਰ ਗੁਰਦੁਆਰਾ ਸਾਹਿਬ ਡੇਰਾਬਸੀ), ਸਿਤਾਬਗੜ੍ਹ (ਧਰਮਸ਼ਾਲਾ ) ਵਿਖੇ ਸਵੇਰੇ 10 ਤੋਂ 1 ਵਜੇ ਤੱਕ ਵਾਰਡ ਨੰ: 24,25 (ਮੈਰਿਜ ਪੈਲੇਸ ਭੁੱਡਾ ਸਾਹਿਬ ਜੀਰਕਪੁਰ), ਮੁਕੰਦਪੁਰ (ਧਰਮਸ਼ਾਲਾ) ਅਤੇ ਖੇੜੀ (ਧਰਮਸ਼ਾਲਾ) ਵਿਖੇ ਦੁਪਹਿਰ 2 ਤੋਂ 5 ਵਜੇ ਤੱਕ ਕੈਂਪ ਲਗਾਏ ਜਾਣਗੇ। 6 ਮਾਰਚ ਨੂੰ ਭਗਵਾਸੀ (ਧਰਮਸ਼ਾਲਾ), ਡੰਗਡੇਹਰਾ (ਐਸ.ਸੀ. ਧਰਮਸ਼ਾਲਾ) ਵਿਖੇ ਸਵੇਰੇ 10 ਤੋਂ 1 ਵਜੇ ਤੱਕ, ਆਗਾਪੁਰ (ਧਰਮਸ਼ਾਲਾ), ਈਸਾਪੁਰ (ਧਰਮਸ਼ਾਲਾ) ਅਤੇ ਅੰਬਛੱਪਾ (ਕਮਿਊਨਟੀ ਸੈਂਟਰ) ਵਿਖੇ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਟੀਚਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪੰਹੁਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਬੇੜਾ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੈਂਪਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਘਰ-ਘਰ ਜਾ ਕੇ ਦੇਣੀਆਂ ਸ਼ੁਰੂ ਕੀਤੀਆਂ ਗਈਆਂ 43 (ਹੁਣ ਵਧ ਕੇ 45) ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ ਜੋ ਕਿ 1076 ਨੰਬਰ ’ਤੇ ਕਾਲ ਕਰਕੇ ਬੁੱਕ ਕਰਵਾਈਆਂ ਜਾਂਦੀਆਂ ਹਨ।
ਇਹ ਸੇਵਾਵਾਂ ਕੈਂਪ ’ਚ ਮਿਲਣਗੀਆਂ
ਐਸ.ਡੀ.ਐਮ ਸ੍ਰੀ ਹਿਮਾਂਸੂ ਗੁਪਤਾ ਨੇ ਦੱਸਿਆ ਕਿ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੇ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸ਼ਾਮਲ ਹਨ।
ਇਹ ਸੇਵਾਵਾਂ ਨਹੀਂ ਮਿਲਣਗੀਆਂ
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ’ਚ ਕਚਿਹਰੀਆਂ ’ਚ ਬਕਾਇਆ ਪਏ ਕੇਸ, ਸੜਕਾਂ, ਸਕੂਲਾਂ, ਡਿਸਪੈਂਸਰੀਆਂ ਆਦਿ ਦੀ ਅਪਗ੍ਰੇਡੇਸ਼ਨ ਜਾਂ ਉਸਾਰੀ, 5 ਮਰਲਾ ਪਲਾਟ ਸਕੀਮ, ਖੇਤੀਬਾੜੀ ਕਰਜ਼ਾ ਮਾਫ਼ੀ, ਸਕੂਲਾਂ, ਡਿਸਪੈਂਸਰੀਆਂ ’ਚ ਸਰਕਾਰੀ ਕਰਮਚਾਰੀਆਂ ਦੀ ਘਾਟ ਅਤੇ ਉਨ੍ਹਾਂ ਬੁਢਾਪਾ ਪੈਨਸ਼ਨ ਕੇਸਾਂ ਨੂੰ ਨਹੀਂ ਲਿਆ ਜਾਵੇਗਾ, ਜਿਹੜੇ ਲੋਕ ਪੈਨਸ਼ਨ ਲੈਣ ਦੀ ਯੋਗਤਾ ਪੂਰੀ ਨਹੀਂ ਕਰਦੇ। ਇਹਨਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜ਼ਰੂਰੀ ਹੈ।