ਫਾਜ਼ਿਲਕਾ 14 ਫਰਵਰੀ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ 16 ਫਰਵਰੀ ਨੂੰ ਲੱਗਣ ਵਾਲੇ ਲੋਕ ਸੁਵਿਧਾ ਕੈਂਪਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ 16 ਫਰਵਰੀ ਨੂੰ ਸਵੇਰੇ 10 ਵਜੇ ਫਾਜ਼ਿਲਕਾ ਉਪਮੰਡਲ ਦੇ ਪਿੰਡ ਮੰਡੀ ਲਾਧੂਕਾ ਵਿਖੇ ਕੈਂਪ ਲੱਗੇਗਾ ਜਿੱਥੇ ਮੰਡੀ ਲਾਧੂਕਾ ਤੋਂ ਇਲਾਵਾ ਝੁੱਗੇ ਲਾਲ ਸਿੰਘ, ਬਸਤੀ ਚੰਡੀਗੜ੍ਹ ਅਤੇ ਫਤਿਹਗੜ੍ਹ ਦੇ ਲੋਕ ਪਹੁੰਚ ਸਕਦੇ ਹਨ ।ਇਸੇ ਤਰਾਂ 16 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਰੂਪ ਨਗਰ ਵਿੱਚ ਲੱਗਣ ਵਾਲੇ ਕੈਂਪ ਵਿੱਚ ਰੂਪਨਗਰ, ਰਾਮ ਸੁਖਪੁਰਾ ਅਤੇ ਬਾਰੇਕਾਂ ਦੇ ਲੋਕ ਪਹੁੰਚ ਸਕਦੇ ਹਨ।16 ਫਰਵਰੀ ਨੂੰ ਹੀ ਬਾਅਦ ਦੁਪਹਿਰ 2 ਵਜੇ ਬਕੈਣ ਵਾਲਾ ਵਿਖੇ ਲੱਗਣ ਵਾਲੇ ਕੈਂਪ ਵਿੱਚ ਬਕੈਣ ਵਾਲਾ, ਕੋਇਲ ਖੇੜਾ ਅਤੇ ਢਾਣੀ ਹਰਚਰਨ ਸਿੰਘ ਰੰਧਾਵਾ ਦੇ ਲੋਕ ਪਹੁੰਚ ਸਕਦੇ ਹਨ। 16 ਫਰਵਰੀ ਨੂੰ ਹੀ ਬਾਅਦ ਦੁਪਹਿਰ ਜੰਡਵਾਲਾ ਮੀਰਾ ਸਾਂਘਲਾ ਵਿਖੇ ਵੀ ਲੋਕ ਸੁਵਿਧਾ ਕੈਂਪ ਲੱਗੇਗਾ। ਜਲਾਲਾਬਾਦ ਉਪ ਮੰਡਲ ਵਿੱਚ 16 ਫਰਵਰੀ ਨੂੰ ਸਵੇਰੇ 10 ਵਜੇ ਵੇਅਰ ਹਾਊਸ ਗੋਦਾਮ ਬਾਹਮਣੀ ਵਾਲਾ ਰੋਡ ਜਲਾਲਾਬਾਦ ਵਿਖੇ ਸ਼ਹਿਰ ਦੇ ਵਾਰਡ ਨੰਬਰ 8, 9 ਅਤੇ 10 ਦੇ ਲੋਕਾਂ ਲਈ ਅਤੇ ਬੀਡੀਪੀਓ ਆਫਿਸ ਜਲਾਲਾਵਾਦ ਵਿਖੇ ਵਾਰਡ ਨੰਬਰ 14 ਤੇ 15 ਦੇ ਲੋਕਾਂ ਲਈ ਕੈਂਪ ਲੱਗੇਗਾ । ਇਸੇ ਦਿਨ ਬਾਅਦ ਦੁਪਹਿਰ 2 ਵਜੇ ਬੀਡੀਪੀਓ ਆਫਿਸ ਜਲਾਲਾਬਾਦ ਵਿਖੇ ਵਾਰਡ ਨੰਬਰ 11, 12 ਅਤੇ 13 ਦੇ ਲੋਕਾਂ ਲਈ ਅਤੇ ਬਿਜਲੀ ਘਰ ਜਲਾਲਾਬਾਦ ਵਿਖੇ ਵਾਰਡ ਨੰਬਰ 16 ਅਤੇ 17 ਦੇ ਲੋਕਾਂ ਲਈ ਕੈਂਪ ਲੱਗੇਗਾ। ਅਬੋਹਰ ਸਬ ਡਿਵੀਜ਼ਨ ਵਿੱਚ 16 ਤਰੀਕ ਨੂੰ ਸਵੇਰੇ 10 ਵਜੇ ਪਿੰਡ ਢੀਂਗਾ ਵਾਲੀ ਅਤੇ ਕੰਧ ਵਾਲਾ ਅਮਰਕੋਟ ਵਿਖੇ ਅਤੇ ਬਾਅਦ ਦੁਪਹਿਰ 2 ਵਜੇ ਬਹਾਵ ਵਾਲਾ ਅਤੇ ਝੋਰੜਖੇੜਾ ਵਿਖੇ ਲੋਕ ਸੁਵਿਧਾ ਕੈਂਪ ਲੱਗਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ ਹੈ।