- ਡੀ ਸੀ ਲੁਧਿਆਣਾ ਨੇ ਸਬੰਧਤ ਮੁਲਾਜ਼ਮ ਨੂੰ ਜਲਦ ਸੜਕ ਬਣਾਉਣ ਲਈ ਹਦਾਇਤ ਕੀਤੀ।
ਮੁੱਲਾਂਪੁਰ ਦਾਖਾ 9 ਮਈ (ਸਤਵਿੰਦਰ ਸਿੰਘ ਗਿੱਲ) : ਗ਼ਦਰ ਪਾਰਟੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਤੋਂ ਵਾਇਆ ਅੱਬੂਵਾਲ ਹੁੰਦੀ ਹੋਈ ਗੁਰੂਸਰ ਸਧਾਰ ਬਾਜ਼ਾਰ ਤੱਕ ਪਹੁੰਚਣ ਵਾਲੀ ਸੜਕ ਪਿਛਲੇ ਦੋ ਸਾਲਾਂ ਤੋਂ ਲੁੱਕ ਨਾ ਪੈਣ ਕਰਕੇ ਪੂਰੀ ਹੋਣ ਦੀ ਉਡੀਕ ਵਿੱਚ ਹਨ ਇਲਾਕੇ ਦੇ ਲੋਕ। ਸੜਕ ਤੇ ਪਾਏ ਵੱਟੇ ਵੀ ਨਿਕਲ ਚੁੱਕੇ ਹਨ ਜੋ ਆਉਣ ਜਾਣ ਵਾਲਿਆਂ ਲਈ ਮੁਸੀਬਤ ਖੜ੍ਹੀ ਕਰਦੇ ਹਨ।ਉਥੇ ਹੀ ਜ਼ਿਕਰਯੋਗ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜਾ 16 ਨਵੰਬਰ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਜਹਾਜ ਪਿੰਡ ਅੱਬੂਵਾਲ ਦੀ ਗਰਾਊਂਡ ਵਿਚ ਉਤਰਨ ਕਰਕੇ ਸਰਾਭਾ ਤੋਂ ਅੱਬੂਵਾਲ ਤੱਕ ਸੜਕ ਰਾਤੋ-ਰਾਤ ਬਣਾ ਦਿੱਤੀ ਸੀ ਉਹ ਵੀ ਖਸਤਾ ਹਾਲਾਤ ਵਿੱਚ। ਕਿਸਾਨ-ਮਜ਼ਦੂਰ ਯੁਨੀਅਨ ਏਕਤਾ ਅੱਬੂਵਾਲ ਦੇ ਆਗੂ ਸੜਕ ਜਲਦ ਬਣਾਉਣ ਲਈ ਲੁਧਿਆਣਾ ਦੇ ਡੀ ਸੀ ਮੈਡਮ ਸੁਰਭੀ ਮਲਿਕ ਨੂੰ ਦਿੱਤਾ ਮੰਗ ਪੱਤਰ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਸਿਮਰਨ ਸਿੰਘ ਅੱਬੂਵਾਲ ,ਨੰਬਰਦਾਰ ਜਸਵੀਰ ਸਿੰਘ ਨੇ ਆਖਿਆ ਕਿ ਡੀ ਸੀ ਮੈਡਮ ਸੁਰਭੀ ਮਲਿਕ ਜੀ ਨੂੰ ਜਦੋਂ ਲੰਮੇ ਸਮੇਂ ਤੋਂ ਲਟਕਦੀ ਸਰਾਭਾ ਤੋਂ ਗੁਰੂਸਰ ਸਧਾਰ ਸੜਕ ਬਾਰੇ ਦੱਸਿਆ ਤਾਂ ਉਹਨਾਂ ਨੇ ਮੌਕੇ ਤੇ ਇਸ ਨਾਲ ਸਬੰਧਤ ਸੈਕਸ਼ਨ ਨਾਲ ਗੱਲਬਾਤ ਕਰਕੇ ਇਕ ਹਫਤੇ ਵਿਚ ਸੜਕ ਬਣਾਉਣ ਦੀ ਹਦਾਇਤ ਕੀਤੀ। ਉਹਨਾਂ ਨੇ ਇਹ ਵੀ ਆਖਿਆ ਕਿ ਜੇਕਰ ਆਉਂਦੇ ਸੋਮਵਾਰ ਤੱਕ ਸੜਕ ਨਾ ਬਣੀ ਤਾਂ ਤੁਸੀਂ ਮੰਗਲਵਾਰ ਮੇਰੇ ਦਫ਼ਤਰ ਪਹੁੰਚ ਜਾਇਓ। ਆਗੂਆਂ ਨੇ ਆਖਰ ਵਿਚ ਆਖਿਆ ਕਿ ਡੀ ਸੀ ਮੈਡਮ ਦੇ ਵਿਸ਼ਵਾਸ ਮੁਤਾਬਕ ਅਸੀਂ ਇੱਕ ਹਫਤੇ ਦਾ ਇੰਤਜ਼ਾਰ ਕਰਾਂਗੇ। ਸੜਕ ਨਾ ਬਣਨ ਦੀ ਸੂਰਤ ਵਿੱਚ ਵੱਡਾ ਐਕਸ਼ਨ ਕਰਾਂਗੇ। ਇਸ ਸਮੇਂ ਉਘੇ ਸਮਾਜ ਸੇਵੀ ਬਲਦੇਵ ਸਿੰਘ ਅੱਬੂਵਾਲ, ਹਰਭਜਨ ਸਿੰਘ ਅੱਬੂਵਾਲ, ਗੁਰਸਿਮਰਨਜੀਤ ਸਿੰਘ ਧਾਲੀਵਾਲ,ਕੈਪਟਨ ਹਰਜੀਤ ਸਿੰਘ,ਜਸਵੀਰ ਸਿੰਘ ਪੰਚ,ਸੁਖਮਿੰਦਰ ਸਿੰਘ,ਛਿੰਦਾ ਮਾਨ,ਲੱਕੀ ਅੱਬੂਵਾਲ,ਮਨੀ ਪੰਪ ਵਾਲੇ, ਸਤਨਾਮ ਸਿੰਘ,ਗੁਰਜੀਤ ਸਿੰਘ,ਅਮਨਦੀਪ ਸਿੰਘ ਧਾਲੀਵਾਲ,ਮਨਜਿੰਦਰ ਮਨੀ, ਸਤਪਾਲ ਸਿੰਘ ਆਦਿ ਹਾਜਰ ਸਨ।