- 20 ਵਾਹਨਾਂ ਨੂੰ ਰੋਕਿਆ, 12 ਗੱਡੀਆਂ ਕੀਤੀਆਂ ਬੰਦ, 8 ਦੇ ਕੀਤੇ ਚਲਾਨ
ਲੁਧਿਆਣਾ, 15 ਮਈ : ਸਕੱਤਰ ਆਰ.ਟੀ.ਏ., ਲੁਧਿਆਣਾ ਵੱਲੋਂ ਮਿਤੀ 14.05.2023 ਦੀ ਦੇਰ ਰਾਤ ਅਤੇ ਮਿਤੀ 15.05.2023 ਨੂੰ ਤੜਕ ਸਵੇਰ ਲੁਧਿਆਣਾ ਦੀਆਂ ਵੱਖ -ਵੱਖ ਸੜਕਾਂ ਲਾਡੋਵਾਲ, ਸਮਰਾਲਾ ਚੌਂਕ ਤੋਂ ਕੋਹਾੜਾ , ਬੁਢੇਵਾਲ ਅਤੇ ਮਾਛੀਵਾੜਾ ਤੱਕ ਚੈਕਿੰਗ ਕੀਤੀ ਗਈ। ਆਰ.ਟੀ.ਏ. ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਕਈ ਗੱਡੀਆਂ ਕੈਂਟਰ, ਟਰੱਕ, ਟਿੱਪਰ - ਓਵਰਲੋਡ, ਓਵਰਹਾਈਟ, ਬਿਨਾਂ ਟੈਕਸ, ਪ੍ਰਦੂਸ਼ਣ, ਪਰਮਿਟ ਅਤੇ ਬਿਨਾਂ ਫਿਟਨਸ ਸੜ੍ਹਕ 'ਤੇ ਚਲਦੀਆਂ ਪਾਈਆਂ ਗਈਆਂ ਜਿਨ੍ਹਾਂ ਵਿੱਚੋਂ 20 ਗੱਡੀਆਂ ਰੋਕੀਆਂ ਗਈਆਂ, 12 ਬੰਦ ਕੀਤੀਆਂ ਅਤੇ 8 ਦੇ ਚਲਾਨ ਕੀਤੇ ਗਏੇ। ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਟਰਾਂਸਪੋਰਟ ਯੂਨੀਅਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇ ਸਿਰ ਅਪਡੇਟ ਕਰਵਾਉਣ। ਬਿਨਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜ੍ਹਕ 'ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।