- ਸੜਕੀ ਦੁਰਘਟਨਾਂ ਤੋਂ ਬਚਣ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਜਰੂਰੀ-ਰਵਿੰਦਰ ਸਿੰਘ ਅਰੋੜਾ
ਫਾਜ਼ਿਲਕਾ, 07 ਫਰਵਰੀ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਸ. ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸਾਂ ਹੇਠ ਰੀਜਨਲ ਟਰਾਂਸਪੋਰਟ ਅਫਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਅਰੋੜਾ ਦੀ ਅਗਵਾਈ ਹੇਠ ਜ਼ਿਲਾ ਫਾਜ਼ਿਲਕਾ ਅੰਦਰ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਮਹੀਨਾ ਦੀ ਗਤੀਵਿਧੀਆਂ ਦੀ ਲੜੀ ਤਹਿਤ ਬੱਸਾਂ ਤੇ ਵਾਹਨਾਂ *ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਰੀਜਨਲ ਟਰਾਂਸਪੋਰਟ ਅਫਸਰ ਨੇ ਕਿਹਾ ਕਿ ਸੜਕਾਂ ਦੇ ਵਾਹਨ ਚਲਾਉਣ ਸਮੇਂ ਸਾਵਧਾਨੀ ਰੱਖਣੀ ਚਾਹੀਦੀ ਹੈ ਕਿਉਂਕਿ ਇਹ ਨਾ ਕੇਵਲ ਸਾਡੀ ਆਪਣੀ ਬਲਕਿ ਹੋਰਨਾ ਦੀ ਸੁਰੱਖਿਆ ਲਈ ਵੀ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਭ ਨੂੰ ਸੜਕੀ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਵਿਚ ਕਈ ਵਾਰ ਦੂਰ ਤੋਂ ਵਹੀਕਲ ਨਜਰ ਨਹੀਂ ਆਉਂਦਾ, ਰਿਫਲੈਕਟਰ ਰਾਤ ਨੂੰ ਚਮਕਦਾ ਹੈ ਜਿਸ ਕਰਕੇ ਵਹੀਕਲ ਦੂਰ ਤੋਂ ਹੀ ਨਜਰ ਆਉਣ ਨਾਲ ਦੁਰਘਟਨਾਂਵਾਂ ਹੋਣ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਵੱਲੋਂ ਸੜਕੀ ਨਿਯਮਾਂ ਨੂੰ ਦਰਸ਼ਾਉਂਦਾ ਹੋਇਆ ਕਿਤਾਬਚਾ ਵੀ ਵੰਡਿਆ ਗਿਆ ਜਿਸ ਵਿਚ ਸੜਕ *ਤੇ ਚਲਦੇ ਸਮੇਂ ਨਿਯਮਾਂ ਬਾਰੇ ਵਿਸਥਾਰ ਨਾਲ ਦਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਲਈ ਨਿਯਮਾਂ ਦੀ ਪਾਲਣਾ ਬਹੁਤ ਜੂਰਰੀ ਹੈ। ਉਹਨਾਂ ਕਿਹਾ ਕਿ ਸੜਕ ਤੇ ਚਲਦੇ ਸਮੇਂ ਕਦੇ ਵੀ ਜਲਦੀ ਨਾ ਕੀਤੀ ਜਾਵੇ | ਉਹਨਾਂ ਕਿਹਾ ਕਿ ਨਿਰਧਾਰਿਤ ਗਤੀ ਦੇ ਅੰਦਰ ਹੀ ਵਹੀਕਲ ਨੂੰ ਚਲਾਇਆ ਜਾਵੇ | ਉਹਨਾਂ ਕਿਹਾ ਕਿ ਲਾਲ ਬੱਤੀ ਹੋਣ ਤੇ ਵਹੀਕਲ ਕ੍ਰੋਸ ਨਾ ਕੀਤਾ ਜਾਵੇ ਜਦੋਂ ਹਰੀ ਬੱਤੀ ਹੋਵੇ ਉਦੋਂ ਹੀ ਵਹੀਕਲ ਕ੍ਰੋਸ ਕੀਤਾ ਜਾਵੇ |ਇਸ ਮੌਕੇ ਟਰੈਫਿਕ ਇੰਚਾਰਜ ਫਾਜ਼ਿਲਕਾ ਸ੍ਰੀ ਪਵਨ ਕੁਮਾਰ, ਪੁਲਿਸ ਵਿਭਾਗ ਤੋਂ ਮਲਕੀਤ ਸਿੰਘ, ਸੰਜੇ ਸਰਮਾ ਆਰਟੀਓ ਦਫਤਰ ਵੱਲੋਂ ਲੋਕਾਂ ਨੂੰ ਇਸ ਮੁਹਿੰਮ ਸਬੰਧੀ ਪ੍ਰੇਰਿਤ ਕੀਤਾ ਗਿਆ।