ਰਾਜਪੁਰਾ, 25 ਨਵੰਬਰ : ਤਕਰੀਬਨ ਤਿੰਨ ਮਹੀਨੇ ਪਹਿਲਾਂ ਰਾਜਪੁਰਾ ਵਿਖੇ ਹੋਏ ਇੱਕ ਡਾਕਟਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਰਾਜਪੁਰਾ ਦੀ ਪੁਲਿਸ ਵੱਲੋਂ ਸੁਲਝਾਉਂਦਿਆਂ ਕਤਲ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 3 ਪਿਸਤੌਲ 32 ਬੋਰ ਸਮੇਤ 5 ਮੈਗਜ਼ੀਨ, 14 ਰੌਂਦ ਬਰਾਮਦ ਕਰ ਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂੂ ਕਰ ਦਿੱਤੀ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਡੀਐੱਸਪੀ ਰਾਜਪੁਰਾ ਸੁਰਿੰਦਰ ਮੋਹਨ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਪਾਰਟੀ ਵਲੋਂ ਲੁੱਟਾ ਖੋਹਾਂ ਕਰਨ ਵਾਲ ਅਪਰਾਧੀਆਂ ਖਿਲਾਫ ਖਾਸ ਮੁਹਿੰਮ ਚਲਾਉਂਦਿਆਂ 24 ਨਵੰਬਰ 2023 ਨੂੰ ਗੁਰਦੀਪ ਸਿੰਘ ਦੀਪੀ, ਬਰਿੰਦਰ ਸਿੰਘ ਵਾਸੀਆਨ ਨੌਗਾਵਾਂ, ਗੁਰਦੀਪ ਸਿੰਘ ਦੀਪਾ ਵਾਸੀ ਬਾਲਪੁਰ, ਸਰਬਜੀਤ ਕੁਮਾਰ ਸਰਬੂ ਪੁੱਤਰ ਤੇ ਗੁਰਵਿੰਦਰ ਸਿੰਘ ਮੋਨੂੰ ਵਾਸੀਆਨ ਬਠੋਣੀਆਂ ਖੁਰਦ ਨੂੰ ਥਾਣਾ ਸਦਰ ਰਾਜਪੁਰਾ ਦੇ ਏਰੀਏ ‘ਚੋਂ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 3 ਪਿਸਤੌਲ 32 ਬੋਰ, 5 ਮੈਗਜ਼ੀਨ, 14 ਰੌਂਦ ਅਤੇ ਇਕ ਚਾਕੂ ਅਤੇ ਵਾਰਦਾਤ ਵਿੱਚ ਵਰਤੇ 2 ਵਹੀਕਲ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਾਲ ਰਾਜਪੁਰਾ ਵਿਖੇ ਹੋਇਆ ਅੰਨ੍ਹਾ ਕਤਲ ਵੀ ਟਰੇਸ ਹੋਇਆ ਅਤੇ 12 ਹੋਰ ਲੁੱਟਖੋਹ ਦੀਆਂ ਵਾਰਦਾਤਾਂ ਵੀ ਟਰੇਸ ਹੋਈਆਂ ਹਨ ਅਤੇ ਇਸ ਤੋਂ ਬਿਨਾਂ ਇਹ ਸਾਰੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪੁੱਛਗਿੱਛ ’ਚ ਖ਼ੁਲਾਸਾ ਹੋਇਆ ਕਿ ਰਾਜਪੁਰਾ ਵਿਖੇ ਡਾਕਟਰ ਦਿਨੇਸ ਕੁਮਾਰ ਗੋਸੁਆਮੀ ਉਰਫ ਮੈਨੂੰ (ਉਮਰ 4 ਸਾਲ) ਵਾਸੀ ਮਕਾਨ ਨੰਬਰ 38 ਦੁਰਗਾ ਕਾਲੋਨੀ ਰਾਜਪੁਰਾ ਜੋ ਕਿ ਗੁਰੂ ਅੰਗਦ ਦੇਵ ਕਾਲੋਨੀ ਜੰਡੋਲੀ ਰੋਡ ਦਾ ਨਿਵਾਸੀ ਸੀ ਉਸਦਾ ਕਤਲ ਵੀ ਇਸ ਗਿਰੋਹ ਦੇ ਮੈਂਬਰਾਂ ਨੇ ਹੀ ਕੀਤਾ ਸੀ।