ਐੱਸ ਏ ਐੱਸ ਨਗਰ, 18 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਅਤੇ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲ ਕੇ ਬੋਰਡ ਦੇ ਵਿੱਤੀ ਹਾਲਾਤਾ ਸਬੰਧੀ ਜਾਣੂ ਕਰਵਾਇਆ ਗਿਆ ਕਿ ਬੋਰਡ ਦੇ ਬੋਰਡ ਵਿੱਤੀ ਹਾਲਾਤ ਇਨ੍ਹੇ ਨਾਜੂਕ ਹਨ ਕਿ ਬੋਰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੈਨਸ਼ਨਰਾਂ ਨੂੰ ਹਲੇ ਤੱਕ ਪੈਨਸ਼ਨ ਵੀ ਨਹੀਂ ਦਿੱਤੀ ਗਈ, ਬੋਰਡ ਕੋਲ ਰੋਜ਼ਾਨਾ ਦੇ ਖਰਚੇ ਵਾਸਤੇ ਲਈ ਵੀ ਪੈਸੇ ਨਹੀਂ ਹਨ । ਜੇਕਰ ਸਰਕਾਰ ਵੱਲੋਂ ਬਕਾਇਆ ਰਾਸ਼ੀ ਨਹੀਂ ਦਿੱਤੀ ਗਈ ਤਾਂ ਅਗਲੇ ਮਹਿਨੇ ਤਨਖਾਹ ਦੇਣੀ ਮੁਸ਼ਕਿਲ ਹੋ ਜਾਵੇਗੀ। ਇਸ ਤੇ ਗੰਭੀਰ ਨੋਟਿਸ ਲੈਂਦੇ ਹੋਏ ਮੰਤਰੀ ਸਾਹਿਬ ਜੀ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਗਲੇ ਹਫਤੇ ਤੋਂ ਬੋਰਡ ਦੇ ਖਾਤੇ ਵਿੱਚ ਸਰਕਾਰ ਵੱਲ ਖੜੀ ਰਾਸ਼ੀ ਵਿੱਚੋਂ ਪੈਸੇ ਆਉਣੇ ਸ਼ੁਰੂ ਹੋ ਜਾਣਗੇ । ਪੈਸੇ ਆਉਣ ਤੇ ਬੋਰਡ ਵਿੱਤੀ ਹਲਾਤਾ ਵਿੱਚ ਕੁਝ ਸੁਧਾਰ ਆਵੇਗਾ ਅਤੇ ਰੋਜ਼ਮਰਾਹ ਖਰਚੇ ਚੱਲ ਸਕਣ ਪੈਸੇ ਆਉਣ ਤੇ ਪੈਨਸ਼ਨਰਾਂ ਨੂੰ ਰੁਕੀ ਹੋਈ ਪੈਨਸ਼ਨ ਦੇ ਮਿਲ ਜਾਵੇਗੀ।