ਪਟਿਆਲਾ, 12 ਫਰਵਰੀ : 6 ਫਰਵਰੀ ਤੋਂ ਪਟਿਆਲਾ ਜ਼ਿਲ੍ਹੇ ਵਿੱਚ ਲਗਾਤਾਰ ਲੱਗ ਰਹੇ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵਿਸ਼ੇਸ਼ ਕੈਂਪਾਂ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਚਾਰ ਵੈਨਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਨ੍ਹਾਂ ਵੈਨਾਂ ਵਿੱਚ ਐਲ.ਈ.ਡੀ. ਰਾਹੀਂ ਚਲਾਈਆਂ ਜਾ ਰਹੀਆਂ ਵੀਡੀਓਜ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਸਹੁੰ ਚੁੱਕਣ ਤੋਂ ਲੈਕੇ ਅੱਜ ਤੱਕ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਦੀ ਕਹਾਣੀ ਬਿਆਨ ਕੀਤੀ ਜਾ ਰਹੀ ਹੈ। ਇਨ੍ਹਾਂ ਕੈਂਪਾਂ ਦੌਰਾਨ ਜਿੱਥੇ ਲੋਕ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦਿੱਤੀਆਂ ਜਾ ਰਹੀਆਂ ਸਰਕਾਰੀ ਸੇਵਾਵਾਂ ਦਾ ਲਾਭ ਆਪਣੇ ਘਰਾਂ ਦੇ ਨੇੜੇ ਹੀ ਪ੍ਰਾਪਤ ਕਰ ਰਹੇ ਹਨ। ਉਥੇ ਹੀ ਇਨ੍ਹਾਂ ਪ੍ਰਚਾਰ ਵੈਨਾਂ ਰਾਹੀਂ ਦਿਖਾਈਆਂ ਜਾ ਰਹੀਆਂ ਵੀਡੀਓਜ ਨੂੰ ਵੀ ਦੇਖ ਰਹੇ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ 13 ਫਰਵਰੀ ਨੂੰ ਜ਼ਿਲ੍ਹੇ ਵਿੱਚ ਇਹ ਕੈਂਪ ਪਿੰਡ ਅਕਬਰਪੁਰ ਮੁਰਾਦਪੁਰਾ, ਮਸੀਂਗਣ, ਸ਼ੇਖਪੁਰ ਜਗੀਰ, ਚਿੜਵੀ, ਨਾਭਾ ਤੇ ਭਾਦਸੋਂ ਦੀ ਵਾਰਡ ਨੰਬਰ 8, ਸਿੰਬੜੋ, ਕਾਲਸਨਾ, ਫ਼ਤਿਹਪੁਰ ਰਾਜਪੂਤਾਂ, ਦਫ਼ਤਰ ਨਗਰ ਕੌਂਸਲ ਸਨੌਰ, ਆਈ.ਟੀ.ਆਈ. ਨਾਭਾ ਰੋਡ ਪਟਿਆਲਾ, ਸੁਨਿਆਰਹੇੜੀ, ਬੀਬੀਪੁਰ, ਸੱਸਾਗੁੱਜਰਾਂ, ਰਾਮਪੁਰ ਦੁਗਾਲ, ਦੁਗਾਲ ਕਲਾਂ, ਦਫ਼ਤਰੀਵਾਲਾ, ਧੂਹੜ, ਮੰਜੌਲੀ, ਬਪਰੌਰ, ਰਾਜਪੁਰਾ ਦੀ ਵਾਰਡ ਨੰਬਰ 5, ਮਦਨਪੁਰ, ਸੀਲ, ਘਨੌਰ ਦੀ ਵਾਰਡ ਨੰਬਰ 5, ਮਿਆਲ, ਕੁਤਬਨਪੁਰ, ਖਾਨਪੁਰ ਗਾੜੀਆ ਤੇ ਤਰਖਾਣਮਾਜਰਾ ਵਿਖੇ ਲਗਾਏ ਜਾਣਗੇ, ਜਿੱਥੇ ਲੋਕ ਇਨ੍ਹਾਂ ਦਾ ਲਾਭ ਲੈਣ ਲਈ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ 'ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਦੇ ਫਾਰਮ ਵੀ ਪ੍ਰਾਪਤ ਕੀਤੇ ਜਾ ਰਹੇ ਹਨ, ਇਸ ਲਈ ਸਿੱਖ ਵੋਟਰ ਆਪਣੀਆਂ ਵੋਟਾਂ ਬਣਵਾਉਣ ਲਈ ਇਨ੍ਹਾਂ ਕੈਂਪਾਂ ਵਿੱਚ ਵੀ ਫਾਰਮ ਜਮ੍ਹਾਂ ਕਰਵਾ ਸਕਦੇ ਹਨ।