
- ਕਿਤਾਬਾਂ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨ ਤੇ ਪ੍ਰੇਰਨਾ ਦੇਣ ਵਾਲੀਆਂ- ਨਰਿੰਦਰ ਪਾਲ ਸਿੰਘ ਸਵਨਾ
- ਜ਼ਿਲ੍ਹਾ ਭਾਸ਼ਾ ਦਫ਼ਤਰ ਸਹਿਤ, ਕਲਾ ਤੇ ਕਿਤਾਬ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਕਰ ਰਿਹੈ ਵੱਖ -ਵੱਖ ਉਪਰਾਲੇ
ਫਾਜ਼ਿਲਕਾ, 15 ਅਪ੍ਰੈਲ 2025 : ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਇਲਾਕੇ ਦੇ ਪ੍ਰਸਿੱਧ ਸਾਹਿਤਕਾਰ ਸੇਵਾ ਮੁਕਤ ਪ੍ਰਿੰਸੀਪਲ ਅਸ਼ਵਨੀ ਆਹੂਜਾ ਦੀਆਂ ਦੋ ਪੰਜਾਬੀ ਕਿਤਾਬਾਂ ਕਿਸਮਤ ਮੁੱਠੀ 'ਚ ਅਤੇ ਸਫਲਤਾ ਦਾ ਸੰਵਿਧਾਨ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਰੋਹ ਆਯੋਜਨ ਕੀਤਾ ਗਿਆ। ਇਸ ਮੌਕੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਵਨਾ ਅਤੇ ਸ਼੍ਰੀ ਮਤੀ ਖੁਸ਼ਬੂ ਸਾਵਨਸੁਖਾ, ਪ੍ਰਧਾਨ ਖੁਸ਼ੀ ਫਾਉਡੇਸ਼ਨ ਨੇ ਮੁੱਖ ਮਹਿਮਾਨ ਤੌਰ ਤੇ ਸ਼ਿਰਕਤ ਕੀਤੀ। ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਅਸ਼ਵਨੀ ਆਹੂਜਾ ਦੀਆਂ ਕਿਤਾਬਾਂ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨ ਤੇ ਪ੍ਰੇਰਨਾ ਦੇਣ ਵਾਲੀਆਂ ਹਨ। ਸ਼੍ਰੀਮਤੀ ਖੂਸਬੁ ਸਾਵਨਸੁੱਖਾ ਨੇ ਕਿਹਾ ਕਿ ਸਾਹਿਤਕ ਤੇ ਕਲਾ ਨਾਲ ਜੁੜੀਆਂ ਗਤੀਵਿਧੀਆਂ ਨਾਲ ਨੌਜਵਾਨਾਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਉਹਨਾਂ ਨੇ ਸ਼੍ਰੀ ਅਸ਼ਵਨੀ ਆਹੂਜਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਤਾਬਾਂ ਦੇ ਲੋਕ ਅਰਪਣ ਕੀਤੇ ਜਾਣ ਤੇ ਮੁਬਾਰਕਬਾਦ ਦਿੱਤੀ। ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ,ਫ਼ਾਜ਼ਿਲਕਾ ਸਹਿਤ, ਕਲਾ ਤੇ ਕਿਤਾਬ ਨਾਲ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਵੱਖ -ਵੱਖ ਉਪਰਾਲੇ ਕਰਦਾ ਰਹਿੰਦਾ ਹੈ। ਇਲਾਕੇ ਦੇ ਪ੍ਰਸਿੱਧ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਤੇ ਡਾ. ਗੁਰਰਾਜ ਸਿੰਘ ਚਹਿਲ, ਸਾਬਕਾ ਮੁੱਖੀ ਪੰਜਾਬੀ ਵਿਭਾਗ, ਡੀ.ਏ.ਵੀ. ਕਾਲਜ ਅਬੋਹਰ, ਨੇ ਲੇਖਕ ਦੀਆਂ ਦੋਵੇਂ ਪੁਸਤਕਾਂ ਤੇ ਚਰਚਾ ਕੀਤੀ । ਉਹਨਾਂ ਕਿਹਾ ਕਿ ਅਸ਼ਵਨੀ ਆਹੂਜਾ ਦੀਆਂ ਇਹ ਪੁਸਤਕਾਂ ਉਨ੍ਹਾਂ ਦੀਆਂ ਬੇਸਟ ਸੈਲਰ ਅੰਗਰੇਜੀ ਕਿਤਾਬ 'ਲੇਟਸ ਰਾਈਟ ਆਵਰ ਡੈਸਟਿਨੀ' ਦਾ ਪੰਜਾਬੀ ਅਨੁਵਾਦ ਹੈ ਜਿਸਨੂੰ ਦੋ ਭਾਗਾਂ ਵਿੱਚ ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਛਾਪਿਆ ਗਿਆ ਹੈ। ਇਸ ਦਾ ਅਨੁਵਾਦ ਬਰਨਾਲਾ ਦੀ ਉੱਘੀ ਪੰਜਾਬੀ ਲੇਖਕਾ ਸ਼੍ਰੀ ਮਤੀ ਹਰਵਿੰਦਰ ਕੌਰ ਧਿੰਗੜ ਵੱਲੋਂ ਕੀਤਾ ਗਿਆ ਹੈ। ਇਹ ਕਿਤਾਬਾਂ ਗੁਣਾਤਮਕ ਪੱਖ ਤੇ ਅਨੁਭਵ ਦਾ ਖਜਾਨਾ ਹੈ। ਸਮਾਰੋਹ 'ਚ ਉਪ ਜਿਲ੍ਹਾ ਅਫਸਰ ਪਰਵਿੰਦਰ ਸਿੰਘ, ਡਾ. ਨਵਦੀਪ ਜਸੂਜਾ ਪ੍ਰਧਾਨ ਆਰੀਆ ਸਮਾਜ, ਪ੍ਰਿੰਸੀਪਲ ਸੰਗੀਤਾ ਤਿੰਨਾ ਅਤੇ ਚੇਅਰਮੈਨ ਰਮਨ ਵਾਟਸ, ਸ਼੍ਰੀਮਤੀ ਮਧੂ ਸ਼ਰਮਾ ਅਤੇ ਪ੍ਰਿੰਸੀਪਲ ਰਾਜਨ ਗਰੋਵਰ , ਜਲੇਸ਼ ਠਠਈ, ਕਾਰਜਕਾਰੀ ਪ੍ਰਧਾਨ ਪ੍ਰੈੱਸ ਕਲੱਬ ,ਅੰਮਿਤ ਸਚਦੇਵਾ ਸੰਪਾਦਕ ਦੈਨਿਕ ਅੰਮਿਤ ਬੇਲਾ ਆਦਿ ਨੇ ਬਤੌਰ ਵੱਜੋਂ ਵਿਸ਼ੇਸ਼ ਸ਼ਿਰਕਤ ਕੀਤੀ । ਮੰਚ ਸੰਚਾਲਨ ਅਧਿਆਪਕ ਸੁਰਿੰਦਰ ਕੰਬੋਜ਼ ਅਤੇ ਨੀਤੂ ਅਰੋੜਾ ਨੇ ਕੀਤਾ । ਪੁਸਤਕ ਚਰਚਾ ਦੇ ਉਪਰੰਤ ਬਾਅਦ ਸਥਾਨਕ ਕਵੀਆਂ ਅਤੇ ਗਾਇਕਾਂ ਵੱਲੋਂ ਸਾਹਿਤਕ ਅਤੇ ਸੰਗੀਤਕ ਪੇਸ਼ਕਾਰੀਆਂ ਕੀਤੀਆਂ ਜਿਸ ਵਿੱਚ ਪਲਕਦੀਪ ਕੌਰ,ਸ਼ਿਵਮ ਆਹੂਜਾ,ਰਮਨ ਝਾਂਬ, ਗੁਰਮੀਤ ਸਿੰਘ,ਮਹਿਕ ਸ਼ਰਮਾ, ਐਡਵੋਕੇਟ ਰਵਿੰਦਰ ਸਿੰਘ ਗਿੱਲ,ਰਾਹੁਲ ਸਲੂਜਾ, ਹਰਪ੍ਰੀਆ ਧਮੀਜਾ,ਅਰਪਿਤ ਵਾਟਸ, ਦਿਵਿਆ ਸ਼ਰਮਾ, ਅਨਮੋਲ, ਸੌਰਵ ਬੱਬਰ,ਸੰਦੀਪ ਜੈਨ, ਹਰਸ਼ਪ੍ਰੀਤ ਬੌਪਾਰਾਏ, ਸਾਬੀਆ,ਮੀਨਾ ਸ਼ਰਮਾ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਰੰਗ ਖ਼ੂਬਸੂਰਤ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਤੇ ਸ਼੍ਰੀਮਤੀ ਪੂਜਾ ਲੂਥਰਾ, ਪਰਮਿੰਦਰ ਸਿੰਘ ਖੋਜ ਅਫ਼ਸਰ,ਮਨਜਿੰਦਰ ਤਨੇਜਾ ਸੰਗੀਤਕਾਰ , ਡਾ. ਵਿਜੈ ਪਰਵੀਨ ,ਨਵਦੀਪ ਅਸੀਜਾ, ਅਡਵਾਈਜ਼ਰ ਟ੍ਰੈਫਿਕ ਪੰਜਾਬ ਸਰਕਾਰ, ਨਿਸ਼ਾ ਸ਼ਰਮਾ, ਰਿਤਿਸ਼ ਕੁੱਕੜ,ਪ੍ਰੋ.ਮਨਜੀਤ ਸਿੰਘ, ਪ੍ਰੋ.ਅਮਿਤ ਪੋਪਲੀ , ਗੁਰਮੀਤ ਸਿੰਘ,ਕੰਵਲ ਕਿਸ਼ੋਰ ਗਰੋਵਰ, ਸੁਭਾਸ਼ ਅਰੋੜਾ, ਆਰ.ਐਲ.ਸੇਤਿਆ, ਇੰਜੀਨੀਅਰ ਬਾਬੂ ਲਾਲ ਅਰੋੜਾ,ਸਤਪਾਲ ਭੁਸਰੀ, ਰਿਟਾਇਰਡ ਤਹਿਸੀਲਦਾਰ, ਮੋਹਿੰਦਰ ਤ੍ਰਿਪਾਠੀ ਤਹਿਸੀਲਦਾਰ, ਪਰਮਜੀਤ ਖੇੜਾ, ਸ਼ਸ਼ੀ ਕਾਂਤ, ਭਾਰਤ ਭੂਸ਼ਣ ਅੱਗਰਵਾਲ, ਓਮ ਪ੍ਰਕਾਸ਼ ਸਚਦੇਵਾ, ਨੀਲਮ ਸਚਦੇਵਾ, ਐਡਵੋਕੇਟ ਆਲੋਕ ਤ੍ਰਿਪਾਠੀ, ਬੈਂਕ ਮੈਨੇਜਰ ਰਵਿੰਦਰ ਰੰਗਬੁਲ਼ਾ, ਜੈ ਲਾਲ, ਡਾਕਟਰ ਰੌਸ਼ਨ ਲਾਲ ਠੱਕਰ, ਪੰਕਜ ਧਮੀਜਾ, ਸੰਦੀਪ ਅਨੇਜਾ, ਵਿਜੈ ਗੁਪਤਾ, ਸੰਜੀਵ ਮਾਰਸ਼ਲ, ਨਰੇਸ਼ ਮਿੱਤਲ, ਸਤੀਸ਼ ਸਚਦੇਵਾ, ਡਾਕਟਰ ਅਜੈ ਗਰੋਵਰ, ਸੁਨੀਲ ਸੇਠੀ, ਰਿਤਿਸ਼ ਕੁੱਕੜ, ਸੁਖਵਿੰਦਰ ਸ਼ਾਹ, ਪਰਵੇਸ਼ ਵਡਰਾ, ਡਾਕਟਰ ਅਨਿਲ ਪਾਠਕ, ਵਿਪਨ ਕਟਾਰੀਆ, ਅਸ਼ਵਨੀ ਗਰੋਵਰ, ਤ੍ਰਿਲੋਕ ਬਿਦਾਨੀ, ਜੈ ਲਾਲ ਕੰਬੋਜ, ਰਾਜਿੰਦਰ ਕਟਾਰੀਆ, ਨਿਰਮਲ ਖੰਨਾ ਅਤੇ ਹੋਰ ਵੀ ਸ਼ਹਿਰ ਦੇ ਪ੍ਰਤਿਸ਼ਠਿਤ ਵਿਅਕਤੀਆਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਇਸ ਮੌਕੇ ਲੇਖਕ ਅਸ਼ਵਨੀ ਅਹੂਜਾ ਨੇ ਵੀ ਆਪਣੀ ਕਿਤਾਬ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ ਮਹਿਮਾਨਾਂ ਤੇ ਭਾਗ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।