- ਆਪ ਦੀ ਸਰਕਾਰ ਆਪ ਦੇ ਦੁਆਰ"
ਫ਼ਰੀਦਕੋਟ 11 ਫ਼ਰਵਰੀ : "ਆਪ ਦੀ ਸਰਕਾਰ ਆਪ ਦੇ ਦੁਆਰ" ਮੁਹਿੰਮ ਤਹਿਤ 6 ਫਰਵਰੀ ਤੋਂ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਇਸ ਮੁਹਿੰਮ ਤਹਿਤ ਲੋਕਾਂ ਦੀ ਖੱਜਲ ਖੁਆਰੀ ਨੂੰ ਘਟਾਉਣਾ ਹੈ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾ ਕੇ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 12 ਫ਼ਰਵਰੀ ਨੂੰ ਬਲਾਕ ਫ਼ਰੀਦਕੋਟ ਦੇ ਪਿੰਡ ਭਾਗਥਲਾ ਖੁਰਦ,ਪਿੰਡ ਘੁਗਿਆਣਾ, (ਸਵੇਰੇ 10.00 ਤੋਂ 12.00 ਵਜੇ) ਪਿੰਡ ਪੱਖੀ ਕਲਾਂ, ਪਿੰਡ ਬੇਗੂਵਾਲਾ(ਦੁਪਹਿਰ 02.00 ਤੋਂ 04.00 ਵਜੇ ), ਵਾਰਡ ਨੰਬਰ 8,9,10,11 (ਸਵੇਰੇ 10.00 ਤੋਂ 02.00 ਵਜੇ) ਇਸ ਤੋਂ ਇਲਾਵਾ ਬਲਾਕ ਕੋਟਕਪੂਰਾ ਦੇ ਵਾਰਡ ਨੰ-7,ਪਿੰਡ ਦੇਵੀਵਾਲਾ(ਸਵੇਰੇ 10.00 ਤੋਂ 12.00 ਵਜੇ) ਵਾਰਡ ਨੰ-8, ਪਿੰਡ ਨਾਨਕਸਰ (ਦੁਪਹਿਰ 02.00 ਤੋਂ 04.00 ਵਜੇ), ਬਲਾਕ ਜੈਤੋ ਵਾਰਡ ਨੰ-6,ਪਿੰਡ ਬੁਰਜ ਹਰੀਕਾ (ਸਵੇਰੇ 10.00 ਤੋਂ 12.00 ਵਜੇ), ਪਿੰਡ ਰੋਮਾਣਾ ਅਲਬੇਲ ਸਿੰਘ (ਦੁਪਹਿਰ 02.00 ਤੋਂ 04.00 ਵਜੇ) ਵਿਖੇ ਕੈਂਪ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕੈਂਪ ਵੱਖ-ਵੱਖ ਸਥਾਨਾਂ ਤੇ ਰੋਜ਼ਾਨਾ ਲੱਗਣਗੇ ਅਤੇ ਲੋਕ ਵੱਧ ਤੋਂ ਵੱਧ ਇਨ੍ਹਾਂ ਕੈਂਪਾਂ ਦਾ ਲਾਭ ਲੈਣ।