ਫਰੀਦਕੋਟ 28 ਨਵੰਬਰ : ਭਾਰਤ ਸਰਕਾਰ ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ ,ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਦੇਸ਼ ਭਰ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ| ਇਸੇ ਸਕੀਮ ਤਹਿਤ ਫਰੀਦਕੋਟ ਵਿਖੇ 12 ਰੋਜਾ ਸਿਖਲਾਈ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਬਰਜਿੰਦਰਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਹੈ।| ਇਹ ਟਰੇਨਿੰਗ ਦੇ ਦੌਰਾਨ ਵਲੰਟੀਅਰਾਂ ਨੂੰ ਆਪਦਾਵਾਂ ਨਾਲ ਨਜਿੱਠਣ ਦੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇਗੀ| ਫਰੀਦਕੋਟ ਵਿਖੇ ਚੱਲ ਰਹੀ ਇਸ ਟ੍ਰੇਨਿੰਗ ਵਿੱਚ ਲਗਭਗ 200 ਦੇ ਕਰੀਬ ਵਲੰਟੀਅਰ ਤਿਆਰ ਕੀਤੇ ਜਾਣਗੇ ਜੋ ਕਿ ਹਰ ਆਪਦਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਤੇ ਜਿਲ੍ਹੇ ਦੀ ਹਰੇਕ ਪੇਸ਼ ਆ ਰਹੀ ਔਂਕੜ ਨੂੰ ਦੂਰ ਕਰਨ ਵਿੱਚ ਮਦਦ ਕਰਨ।ਟ੍ਰੇਨਿੰਗ ਲੈ ਰਹੇ ਵਲੰਟੀਅਰਾਂ ਨੂੰ ਅੱਜ ਟ੍ਰੇਨਿੰਗ ਦੇ ਛੇਵੇਂ ਦਿਨ ਆਪਦਾ ਮਿੱਤਰ ਇੰਸਟਰਕਟਰਾ ਵੱਲੋਂ ਗਰਮੀ ਦੀ ਲਹਿਰ ਅਤੇ ਸਰਦੀ ਦੀ ਲਹਿਰ ਬਾਰੇ ਪਰੈਕਟੀਕਲ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਬਾਰੇ ਵੀ ਦੱਸਿਆ ਗਿਆ ਕਿ ਗਰਮੀ ਦੀ ਲਹਿਰ ਦੇ ਦੌਰਾਨ, ਗਰਮੀ ਦੀ ਲਹਿਰ ਦੇ ਪਹਿਲੇ ਕੀ ਕਰਨਾ ਚਾਹੀਦਾ ਹੈ ਅਤੇ ਬਾਅਦ ਵਿੱਚ ਕੀ ਕਰਨਾ ਚਾਹੀਦਾ ਹੈ ਇਹ ਸਭ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ| ਸਰਦੀ ਦੀ ਲਹਿਰ ਬਾਰੇ ਵੀ ਵਲੰਟੀਅਰਾਂ ਨੂੰ ਪਰੈਕਟੀਕਲ ਕਰਵਾਏ ਗਏ। ਵਲੰਟੀਅਰਾਂ ਨੂੰ ਸਵਿਮਿੰਗ ਪੂਲ ਵਾਲੇ ਏਰੀਆ ਤੇ ਲਿਜਾ ਕੇ ਹੜਾਂ ਨਾਲ ਨਜਿੱਠਣ ਦੀ ਐਕਟੀਵਿਟੀ ਵੀ ਕਰਵਾਈ ਗਈ। ਵਲੰਟੀਅਰਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀਂ ਘਰੇਲੂ ਸਮਾਨ ਦੀ ਵਰਤੋਂ ਕਰਕੇ ਰਾਫਟਾ ਬਣਾ ਕੇ,ਪਾਣੀ ਦੀਆਂ ਖਾਲੀ ਬੋਤਲਾਂ ਨਾਲ ਬੈਲਟ ਬਣਾ ਕੇ, ਟਾਇਰ ਟਿਊਬ ਦੀ ਵਰਤੋਂ ਕਰਕੇ ਕਿਸ ਤਰ੍ਹਾਂ ਅਸੀਂ ਹੜ੍ਹ ਨਾਲ ਪਰਭਾਵਿਤ ਲੋਕਾਂ ਨੂੰ ਬਚਾਅ ਸਕਦੇ ਹਾਂ ਵਲੰਟੀਅਰਾਂ ਨੂੰ ਹੋਰ ਪਲਾਸਟਿਕ, ਬਾਸ ਆਦਿ ਦੀ ਵਰਤੋਂ ਵੀ ਕਰਨੀ ਸਿਖਾਈ। ਸਾਰੇ ਹੀ ਵਲੰਟੀਅਰਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪਾਣੀ ਵਿੱਚ ਜਾ ਕੇ ਤੈਰਨਾ ਸਿੱਖਿਆ ਅਤੇ ਰੈਸਕਿਉ ਤਕਨੀਕਾ ਦੀ ਵੀ ਜਾਣਕਾਰੀ ਲਈ।ਇਸ ਕਿਰਿਆ ਨੂੰ ਕਰਦੇ ਹੋਏ ਸਾਡੇ ਦਰਮਿਆਨ ਆਪਦਾ ਮਿੱਤਰ ਕੋਰਸ ਦੇ ਡਾਇਰੈਕਟਰ ਡਾ.ਪ੍ਰੋ. ਜੋਗ ਸਿੰਘ ਭਾਟੀਆ, ਡੀ. ਸੀ. ਆਫਿਸ ਤੋਂ ਸੀਨੀਅਰ ਅਸਿਸਟੈਂਟ ਗੁਰਦੀਪ ਕੌਰ, ਸੁਪਰਡੈਂਟ ਪਵਨ ਜੁਨੇਜਾ,ਪਰੋਫੈਸਰ ਨਰਿੰਦਰ ਸਿੰਘ ਬਰਾੜ, ਸ਼ਿਵ ਸ਼ਕਤੀ,ਮੈਗਸੀਪਾ ਸੀਨੀਅਰ ਰਿਸਰਚ ਸਹਿਯੋਗੀ ਸ਼ਿਲਪਾ ਠਾਕੁਰ ਸ਼ਾਮਿਲ ਸਨ। ਕੋਆਰਡੀਨੇਟਰ ਗੁਲਸ਼ਨ ਹੀਰਾ ਨੇ ਮਾਨਸਿਕ ਰੋਗਾਂ ਨਾਲ ਪੀੜਿਤ ਲੋਕਾਂ ਦੀ ਮਦਦ ਕਰਨ ਸੰਬੰਧਿਤ ਜਾਣਕਾਰੀ ਦਿੱਤੀ ਅਤੇ ਪਰੈਕਟੀਕਲ ਕਰਵਾਇਆ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਆਪਦਾ ਨਾਲ ਜੂਝ ਰਿਹਾ ਹੈ ਤਾਂ ਅਸੀਂ ਕਿਸ ਤਰ੍ਹਾਂ ਉਸ ਵਿਅਕਤੀ ਦੀ ਮਦਦ ਕਰ ਸਕਦੇ ਹਾਂ ਉਸ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ। ਇਹ ਮੌਕੇ ਇੰਸਟਰਕਟਰ ਸਚਿਨ ਸ਼ਰਮਾ ,ਮਹਿਕਪ੍ਰੀਤ, ਸੁਨੀਲ ਕੁਮਾਰ, ਪ੍ਰੀਤੀ ਦੇਵੀ ਸ਼ਾਨੂੰ, ਸ਼ੁਭਮ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਵਲੰਟੀਅਰਾਂ ਨੂੰ ਟਰੇਨਿੰਗ ਦਿੱਤੀ। ਵਲੰਟੀਅਰਾਂ ਨੇ ਟਰੇਨਿੰਗ ਵਿੱਚ ਵੱਧ ਚੜ ਕੇ ਹਿੱਸਾ ਲਿਆ।