ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜੈਤੋ ਵਿਖੇ ਪੀ.ਐਮ.ਐਫ.ਐਮ.ਈ. ਸਬੰਧੀ ਅਵੇਅਰਨੈਂਸ ਸੈਮੀਨਾਰ ਲਗਾਇਆ ਗਿਆ

ਫ਼ਰੀਦਕੋਟ, 02 ਫ਼ਰਵਰੀ : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜੈਤੋ,  ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਪੀ.ਐਮ.ਐਫ.ਐਮ.ਈ.( ਪ੍ਰਧਾਨ ਮੰਤਰੀ ਫੋਰਮਾਲੇਸ਼ਨ ਆਫ ਮਾਈਕਰੋ ਫੂਡ ਪਰੋਸੈਸਿੰਗ ਇੰਟਰਪ੍ਰਾਇਜਜ ਸਕੀਮ) ਅਨੁਸਾਰ ਵਿਦਿਆਰਥੀਆਂ ਲਈ ਅਵੇਅਰਨੈਂਸ ਦਾ ਕੈਂਪ ਲਗਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਜ਼ਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਵੱਲੋਂ ਕੀਤਾ ਗਿਆ। ਇਸ ਵਿੱਚ ਇੰਸਟੀਚਿਊਟ ਦੇ ਸਟਾਫ, 130 ਤੋਂ ਵੱਧ ਵਿਦਿਆਰਥੀਆਂ ਤੋਂ ਇਲਾਵਾ ਉਹਨਾਂ ਦੇ ਮਾਤਾ ਪਿਤਾ ਵੱਲੋਂ ਵੀ ਭਾਗ ਲਿਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਜਿਲਾ ਉਦਯੋਗ ਕੇਂਦਰ ਸ. ਸੁਖਮੰਦਰ ਸਿੰਘ ਰੇਖੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਆਪਣਾ ਉਦਯੋਗ ਸਥਾਪਿਤ ਕਰਨ ਸਬੰਧੀ ਚੱਲ ਰਹੀਆਂ ਭਲਾਈ ਸਕੀਮਾਂ ਅਤੇ ਲੋਨ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲਘੂ ਉਦਯੋਗ ਲਗਾਉਣ, ਮੱਖੀ ਪਾਲਣ, ਫੂਡ ਪ੍ਰੋਸੈਸਿੰਗ ਆਦਿ ਸਬੰਧੀ ਜਾਣਕਾਰੀ ਵਿਸਥਾਰਪੂਰਵਕ ਦਿੱਤੀ ਗਈ। ਇਸ ਮੌਕੇ ਤੇ ਦਮਨਪ੍ਰੀਤ ਸਿੰਘ ਸੋਢੀ ਬਲਾਕ ਪੱਧਰ ਪ੍ਰਸਾਰ ਅਫਸਰ ਨੇ ਵੱਖ ਵੱਖ ਕਿੱਤਿਆ ਸਬੰਧੀ ਵਿਸਥਾਰ ਪੂਰਵਕ ਦੱਸਿਆ। ਕੁਲਵੰਤ ਸਿੰਘ ਬਰਾੜ ਅਤੇ ਬਲਬੀਰ ਸਿੰਘ ਪੀ.ਐਮ.ਐਫ.ਐਮ.ਈ. ਡੀ.ਆਰ.ਪੀ ਨੇ ਫੂਡ ਪ੍ਰੋਸੈਸਿੰਗ ਸਬੰਧੀ ਛੋਟੇ ਅਤੇ ਵੱਡੇ ਕਿੱਤਿਆ ਬਾਰੇ ਅਤੇ ਮਨਪ੍ਰੀਤ ਕੌਰ ਐਸ.ਆਈ.ਪੀ.ਓ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਦੀਆਂ ਸਕੀਮਾਂ ਬਾਰੇ ਦਿੱਤੀ ਗਈ । ਇਸ ਕੈਂਪ ਵਿਚ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਇਲਾਵਾ ਐਜੂਕੇਸ਼ਨ ਵਿਭਾਗ, ਖੇਤੀਬਾੜੀ ਵਿਭਾਗ, ਐਨ.ਆਰ.ਐਲ.ਐਮ. ਹੋਰਟੀਕਲਚਰ ਵਿਭਾਗ ਅਤੇ ਇੰਮਪਲਾਇਮੈਂਟ ਦਫਤਰ ਪੰਜਾਬ ਐਂਡ ਸਿੰਧ ਬੈਂਕ ਆਦਿ ਵਿਭਾਗਾਂ ਦੇ ਨੁਮਾਇੰਦੇ ਆਪਣੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਉਚੇਚੇ ਤੌਰ ਦੇ ਸ਼ਾਮਿਲ ਹੋਏ।ਇਸ ਤੋਂ ਇਲਾਵਾ ਸਰਕਾਰੀ ਉਦਯੋਗਿਕ ਸਿਖਾਲਾਈ ਸੰਸਥਾ ਜੈਤੋ  ਦੇ ਸ਼੍ਰੀ ਪ੍ਰਸ਼ਾਂਤ ਕੁਮਾਰ, ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਵਲੋਂ ਵੀ ਇਸ ਕੈਂਪ ਨੂੰ ਸਫਲ ਬਣਾਉਣ ਲਈ ਭਰਪੂਰ ਯੋਗਦਾਨ ਦਿੱਤਾ ਗਿਆ।