ਫ਼ਰੀਦਕੋਟ 24 ਨਵੰਬਰ : ਸਥਾਨਕ ਹੰਸ ਰਾਜ ਇੰਸਟੀਚਿਊਟ ਕੋਟਕਪੂਰਾ ਰੋਡ,ਬਾਜਾਖਾਨਾ, ਜ਼ਿਲ੍ਹਾ ਫਰੀਦਕੋਟ ਵਿਖੇ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਪੀ.ਐਮ.ਐਫ.ਐਮ.ਈ.(ਪ੍ਰਧਾਨ ਮੰਤਰੀ ਫੌਰਮਾਲੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਜ ਸਕੀਮ) ਅਨੁਸਾਰ ਵਿਦਿਆਰਥੀਆਂ ਲਈ ਅਵੇਅਰਨੈਂਸ ਦਾ ਕੈਂਪ ਲਗਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਜ਼ਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਵੱਲੋਂ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ, ਐਨ.ਆਰ.ਐਲ.ਐਮ. ਦੇ ਸ਼੍ਰੀ ਜਗਮੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਮਿੰਦਰ ਸਿੰਘ ਬਰਾੜ ,ਪੰਜਾਬ ਐਂਡ ਸਿੰਧ ਬੈਂਕ ਆਦਿ ਵੱਖ ਵੱਖ ਵਿਭਾਗਾਂ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ। ਇਸ ਵਿੱਚ ਇੰਸਟੀਚਿਊਟ ਦੇ ਸਟਾਫ, 130 ਤੋਂ ਵੱਧ ਵਿਦਿਆਰਥੀਆਂ ਤੋਂ ਇਲਾਵਾ ਉਹਨਾਂ ਦੇ ਮਾਤਾ ਪਿਤਾ ਵੱਲੋਂ ਵੀ ਭਾਗ ਲਿਆ ਗਿਆ। ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਆਪਣਾ ਉਦਯੋਗ ਸਥਾਪਿਤ ਕਰਨ ਸਬੰਧੀ ਚੱਲ ਰਹੀਆਂ ਭਲਾਈ ਸਕੀਮਾਂ ਅਤੇ ਲੋਨ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲਘੂ ਉਦਯੋਗ ਲਗਾਉਣ, ਮੱਖੀ ਪਾਲਣ, ਫੂਡ ਪ੍ਰੋਸੈਸਿੰਗ ਆਦਿ ਸਬੰਧੀ ਜਾਣਕਾਰੀ ਵਿਸਥਾਰਪੂਰਵਕ ਦਿੱਤੀ ਗਈ। ਇਸ ਮੌਕੇ ਦਮਨਪ੍ਰੀਤ ਸਿੰਘ ਸੋਢੀ ਬਲਾਕ ਪੱਧਰ ਪ੍ਰਸਾਰ ਅਫਸਰ ਨੇ ਵੱਖ ਵੱਖ ਕਿੱਤਿਆ ਸਬੰਧੀ ਵਿਸਥਾਰ ਪੂਰਵਕ ਦੱਸਿਆ। ਕੁਲਵੰਤ ਸਿੰਘ ਬਰਾੜ ਅਤੇ ਬਲਬੀਰ ਸਿੰਘ ਪੀ.ਐਮ.ਐਫ.ਐਮ.ਈ. ਡੀ.ਆਰ.ਪੀ ਨੇ ਫੂਡ ਪ੍ਰੋਸੈਸਿੰਗ ਸਬੰਧੀ ਛੋਟੇ ਅਤੇ ਵੱਡੇ ਕਿੱਤਿਆ ਬਾਰੇ ਅਤੇ ਮਨਪ੍ਰੀਤ ਕੌਰ ਐਸ.ਆਈ.ਪੀ.ਓ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਦੀਆਂ ਸਕੀਮਾਂ ਬਾਰੇ ਦਿੱਤੀ ਗਈ। ਇਸ ਕੈਂਪ ਵਿਚ ਐਜੂਕੇਸ਼ਨ ਮਾਰਗਦਰਸ਼ਕ ਕੌਸਲਰ ਤੋਂ ਇਲਾਵਾ ਸ਼੍ਰੀਮਤੀ ਆਜ਼ਾਦਵੀਰ ਕੌਰ ਇੰਸਪੈਕਟਰ, ਮਨਪ੍ਰੀਤ ਕੌਰ ਇੰਸਪੈਕਟਰ, ਅਤੇ ਖੇਤੀਬਾੜੀ ਵਿਭਾਗ, ਦੇ ਨੁਮਾਇੰਦੇ ਆਪਣੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਉਚੇਚੇ ਤੌਰ ਦੇ ਸ਼ਾਮਿਲ ਹੋਏ। ਸੰਸਥਾ ਦੇ ਡਾਇਰੈਕਟਰ ਸ਼੍ਰੀ ਦਰਸ਼ਨ ਪਾਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸਟੀਚਿਊਟ ਦੇ ਸਮੂਹ ਸਟਾਫ ਵਲੋਂ ਵੀ ਇਸ ਕੈਂਪ ਨੂੰ ਸਫਲ ਬਣਾਉਣ ਲਈ ਭਰਪੂਰ ਯੋਗਦਾਨ ਦਿੱਤਾ ਗਿਆ।