ਫ਼ਰੀਦਕੋਟ 28 ਫ਼ਰਵਰੀ : ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ 'ਆਪ ਸਰਕਾਰ, ਆਪ ਦੇ ਦੁਆਰ' ਸਕੀਮ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਵਾਰਡਾਂ ਅਤੇ ਪਿੰਡਾਂ ਵਿੱਚ 6 ਫ਼ਰਵਰੀ ਤੋਂ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਰਾਹੀਂ ਘਰਾਂ ਦੇ ਨੇੜੇ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਮਿਲਣ ਕਰਕੇ ਲੋਕਾਂ ਨੂੰ ਖੱਜਲ ਖੁਆਰੀ ਤੋਂ ਕਾਫ਼ੀ ਹੱਦ ਤੱਕ ਨਿਜਾਤ ਮਿਲੀ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕੈਂਪ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਤੇਜੀ ਨਾਲ ਮੁਹੱਈਆ ਕਰਵਾਉਣ ਵਿੱਚ ਕਾਰਗਰ ਸਾਬਤ ਹੋ ਰਹੇ ਹਨ। ਅੱਜ ਬਲਾਕ ਫ਼ਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ, ਮਾਨੀ ਸਿੰਘ ਵਾਲਾ, ਝੋਕ ਸਰਕਾਰੀ, ਅਰਾਈਆਵਾਲਾ ਖੁਰਦ, ਕੋਟਕਪੂਰਾ ਦੇ ਵਾਰਡ 28 ਪਿੰਡ ਖਾਰਾ, ਬਲਾਕ ਜੈਤੋ ਦੇ ਪਿੰਡ ਵਾੜਾ ਭਾਈਕਾ, ਰੋਮਾਣਾ ਅਜੀਤ ਸਿੰਘ, ਵਿਖੇ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੁੱਝ ਸੇਵਾਵਾਂ ਦੇ ਲੋਕਾਂ ਨੂੰ ਮੌਕੇ ਤੇ ਹੀ ਸਰਟੀਫਿਕੇਟ ਅਤੇ ਲਾਭਪਾਤਰੀ ਕਾਰਡ ਜਾਰੀ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਸੇਵਾਵਾਂ ਦਾ ਲਾਭ ਮੌਕੇ ਤੇ ਨਹੀਂ ਦਿੱਤਾ ਜਾਂਦਾ। ਉਸ ਸਬੰਧੀ ਫਾਰਮ ਭਰਵਾ ਕੇ ਜਲਦ ਹੀ ਸਬੰਧਿਤ ਵਿਭਾਗ ਨੂੰ ਉਸ ਸਕੀਮ ਦਾ ਬਣਦਾ ਲਾਭ ਲਾਭਪਾਤਰੀ ਨੂੰ ਮੁਹੱਈਆ ਕਰਵਾਉਣ ਦੇ ਨਿਦਰੇਸ਼ ਦਿੱਤੇ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਤੀ 29 ਫ਼ਰਵਰੀ ਨੂੰ ਬਲਾਕ ਫ਼ਰੀਦਕੋਟ ਦੇ ਵਾਰਡ ਨੰ- 20,21,22,23 ਪਿੰਡ ਸੈਦੇਕੇ, ਮਰਾੜ੍ਹ, ਚੱਕ ਸੇਮਾਂ, ਅਹਿਲ, ਬਲਾਕ ਕੋਟਕਪੂਰਾ ਦੇ ਵਾਰਡ ਨੰ-29,ਅਤੇ 1 , ਪਿੰਡ ਥਾੜਾ, ਬਲਾਕ ਜੈਤੋ ਦੇ ਪਿੰਡ ਕਰੀਰਵਾਲੀ ਵਿਖੇ ਕੈਪਾਂ ਦਾ ਆਯੋਜਨ ਕੀਤਾ ਜਾਵੇਗਾ।