ਫਾਜ਼ਿਲਕਾ, 12 ਮਾਰਚ : ਬੱਚਿਆਂ ਦੇ ਜਨਮਜਾਤ ਦੋਸ਼ਾਂ ਦੀ ਜਾਂਚ ਦੇ ਇਲਾਜ ਦੇ ਸੰਬਧ ਵਿਚ ਫਾਜਿਲਕਾ ਦੇ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਨੇ ਕਿਹਾ ਕਿ ਆਰ ਬੀ ਐਸ ਦੇ ਡਾਕਟਰ ਅਤੇ ਟੀਮ ਲਗਾਤਾਰ ਫੀਲਡ ਵਿੱਚ ਲੋਕਾਂ ਨੂੰ ਬਿਮਾਰੀ ਬਾਰੇ ਜਾਗਰੂਕ ਕਰ ਰਹੇ ਹਨ ਅਤੇ ਬਚਿਆਂ ਦੀ ਸਕਰੀਨਿੰਗ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ। ਵਿਭਾਗ ਵਲੋਂ ਬਚਿਆਂ ਦਾ ਇਲਾਜ ਮੁਫਤ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਦੇ ਅਧੀਨ ਬੱਚੇ ਦੇ ਜਨਮ ਦੇ ਦੋਸ਼ਾਂ ਦੀ ਜਾਂਚ ਬਿਲਕੁੱਲ ਮੁਫ਼ਤ ਕੀਤੀ ਜਾਂਦੀ ਹੈ। ਇਨਾਂ ਦੋਸ਼ਾਂ ਵਿੱਚ ਦਿਲ ਵਿੱਚ ਛੇਕ, ਕੱਟੇ ਹੋਠ, ਨੇਤਰ ਰੋਗ ਅਤੇ ਪੈਰਾਂ ਦੇ ਰੋਗ ਸ਼ਾਮਲ ਹਨ। ਸਕੂਲ ਹੇਲਥ ਕੋਆਰਡੀਨੇਟਰ ਬਲਜੀਤ ਸਿੰਘ ਨੇ ਕਿ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੇ ਅਧੀਨ ਬਚਿਆਂ ਦੀ ਨਵੀਂ ਬੀਮਾਰੀ ਦਾ ਇਲਾਜ ਬਿਲਕੁੱਲ ਮੁਫਤ ਹੁੰਦਾ ਹੈ। ਇਲਾਜ ਲਈ ਬੱਚਿਆਂ ਦੇ ਪਰਿਵਾਰਕ ਮੈਬਰਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਹੈ। ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਨੇ ਕਿ ਸਿਹਤ ਵਿਭਾਗ ਤੋਂ ਕੋਈ ਵੀ ਜਾਣਕਾਰੀ ਲਈ ਹੈਲਪ ਲਾਈਨ ਨੰਬਰ 104 ਨੰਬਰ 'ਤੇ ਫੋਨ ਕੀਤਾ ਜਾ ਸਕਦਾ ਹੈ ਇਸ ਸਮੇਂ ਦੌਰਾਨ ਸੀ ਸੀ ਸੁਖਦੇਵ ਸਿੰਘ ਆਦਿ ਮੌਜੂਦ ਹਨ।