ਲੁਧਿਆਣਾ 31 ਮਾਰਚ (ਰਘਵੀਰ ਸਿੰਘ ਜੱਗਾ) : ਪੀ.ਏ.ਯੂ. ਦੇ ਸਕੂਲ ਆਫ ਬਿਜਨਸ ਸਟੱਡੀਜ ਨੇ ਬੀਐਸਸੀ ਐਗਰੀਬਿਜ਼ਨਸ, ਐਮ.ਬੀ.ਏ., ਐਮ.ਬੀ.ਏ. (ਖੇਤੀਬਾੜੀ) ਅਤੇ ਪੀ.ਐਚ.ਡੀ. ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਕੀਮ-1 ਅਧੀਨ ਵਰਕਸਾਪ ਕਰਵਾਈ | ਇਹ ਵਰਕਸ਼ਾਪ ਡਿਜੀਟਲ ਮੰਡੀਕਰਨ ਬਾਰੇ ਕਰਵਾਈ ਪਹਿਲੀ ਵਰਕਸਾਪ ਸੀ | ਇਸ ਵਰਕਸ਼ਾਪ ਵਿੱਚ ਕੁਮਾਰੀ ਕੋਮਲ ਚੋਪੜਾ, ਐਮਡੀ ਅਤੇ ਚੀਫ ਮਾਰਕੀਟਿੰਗ ਅਫ਼ਸਰ, ਕੁਮਾਰੀ ਸੁਰਭੀ ਚੋਪੜਾ, ਮੁੱਖ ਤਕਨੀਕੀ ਅਧਿਕਾਰੀ ਅਤੇ ਕੁਮਾਰੀ ਗੀਤਿਕਾ ਨੂੰ ਸੱਦਾ ਦਿੱਤਾ ਗਿਆ ਸੀ | ਕੁਮਾਰੀ ਕੋਮਲ ਨੇ ਵਰਕਸਾਪ ਦੀ ਵਿਦਿਆਰਥੀਆਂ ਨੂੰ ਡਿਜੀਟਲ ਮਾਰਕੀਟਿੰਗ ਦੀਆਂ ਬੁਨਿਆਦੀ ਗੱਲਾਂ ਬਾਰੇ ਜਾਣੂੰ ਕਰਵਾਇਆ | ਬੁਲਾਰਿਆਂ ਨੇ ਡਿਜੀਟਲ ਮਾਰਕੀਟਿੰਗ ਦੇ ਸਰੋਤਾਂ ਜਿਵੇਂ ਕਿ ਸੋਸਲ ਮੀਡੀਆ ਮਾਰਕੀਟਿੰਗ ਅਤੇ ਡਿਜੀਟਲ ਪਲੇਟਫਾਰਮਾਂ ਤੋਂ ਆਮਦਨੀ ਦੇ ਮੌਕਿਆਂ ਬਾਰੇ ਚਰਚਾ ਕੀਤੀ| ਇੱਕ ਹੋਰ ਵਰਕਸ਼ਾਪ ਉਦਮੀ ਵਿਕਾਸ ਅਤੇ ਊਰਜਾ ਦੇ ਬਦਲ ਵਿਸ਼ੇ ’ਤੇ ਕਰਵਾਈ ਗਈ | ਸ੍ਰੀ ਅਰਵਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ, ਸ੍ਰੀ ਹਰਮੀਤ ਸਿੰਘ ਨਾਰੰਗ, ਡਾਇਰੈਕਟਰ ਸੇਲਜ ਅਤੇ ਡੀਕੇ ਐਨਰਜੀ ਸੋਲਿਊਸਨਜ ਦੇ ਸ੍ਰੀ ਅਭੈ ਇਸ ਦੇ ਮਾਣਯੋਗ ਬੁਲਾਰੇ ਸਨ| ਦੁਪਹਿਰ ਦੇ ਸੈਸਨ ਵਿੱਚ ਸ੍ਰੀ ਅਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਾਰੋਬਾਰੀ ਉੱਦਮ ਦੇ ਪਹਿਲੂਆਂ ਅਤੇ ਮਹੱਤਤਾ ਅਤੇ ਵਪਾਰ ਵਿੱਚ ਸਫਲ ਹੋਣ ਬਾਰੇ ਚਾਨਣਾ ਪਾਇਆ| ਸ੍ਰੀ ਹਰਮੀਤ ਸਿੰਘ ਅਤੇ ਸ੍ਰੀ ਅਭੈ ਨੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਚਰਚਾ ਕੀਤੀ|ਇਸ ਤੋਂ ਇਲਾਵਾ ਇੱਕ ਵਿਸ਼ੇਸ਼ ਭਾਸ਼ਣ ਸੰਗਨੇਟਾ ਫਾਊਡੇਸ਼ਨ ਦੇ ਸਲਾਹਕਾਰ ਸ਼੍ਰੀ ਐੱਮ ਐੱਸ ਮੱਲੀ ਵੱਲੋਂ ਦਿੱਤਾ ਗਿਆ | ਦੂਜਾ ਭਾਸ਼ਣ ਸਕੂਲ ਆਫ ਬਿਜਨਸ ਸਟੱਡੀਜ ਦੇ ਸਾਬਕਾ ਪ੍ਰੋਫੈਸਰ ਡਾ. ਵਾਈ.ਪੀ. ਸਚਦੇਵਾ ਨੇ ਦਿੱਤਾ | ਇੱਕ ਹੋਰ ਦਿਲਚਸਪ ਭਾਸਣ ਸ੍ਰੀਮਤੀ ਮਨਦੀਪ ਆਹਲੂਵਾਲੀਆ ਪਾਹਵਾ, ਡਾਇਰੈਕਟਰ ਮੁਕਤ ਪਾਈਪ ਦੁਆਰਾ ਉਨ੍ਹਾਂ ਦੇ ਜੀਵਨ ਸਫਰ ਬਾਰੇ ਦਿੱਤਾ ਗਿਆ| ਇਸ ਦੇ ਸੰਚਾਲਕ ਸ੍ਰੀਮਤੀ ਗੁਲਨੀਤ ਸਨ | ਇਸ ਲੜੀ ਦੀ ਸਮਾਪਤੀ ਦੇ ਸਾਬਕਾ ਵਿਦਿਆਰਥੀ ਸ੍ਰੀ ਮਾਨਿਕ ਸੂਰੀ, ਡਾਇਰੈਕਟਰ ਇਨਵੈਸਟਮੈਂਟ ਐਕਸਪਰਟਸ ਪ੍ਰਾਈਵੇਟ ਲਿਮਟਿਡ ਦੁਆਰਾ ਇੱਕ ਗਿਆਨ ਭਰਪੂਰ ਲੈਕਚਰ ਨਾਲ ਹੋਈ| ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਬਚਤ ਕਰਨ ਅਤੇ ਨਿਵੇਸ਼ ਕਰਨ ਦੇ ਤਰੀਕਿਆਂ ਬਾਰੇ ਮਾਰਗਦਰਸਨ ਕੀਤਾ| ਸਕੂਲ ਆਫ ਬਿਜਨਸ ਸਟੱਡੀਜ ਦੇ ਡਾਇਰੈਕਟਰ ਡਾ. ਰਮਨਦੀਪ ਸਿੰਘ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਬੁਲਾਰਿਆਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ|