ਲੁਧਿਆਣਾ 6 ਅਪ੍ਰੈਲ : ਅੱਜ ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਵਿਕਾਸ ਅਤੇ ਸਾਂਤੀ ਲਈ ਅੰਤਰਰਾਸਟਰੀ ਖੇਡ ਦਿਵਸ ਮਨਾਇਆ ਗਿਆ| ਇਸ ਸਮਾਰੋਹ ਵਿੱਚ ਵੱਖ-ਵੱਖ ਖੇਡਾਂ ਜਿਵੇਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਕ੍ਰਿਕਟ, ਸਾਈਕਲੰਿਗ, ਫੁੱਟਬਾਲ, ਵਾਲੀਬਾਲ ਅਤੇ ਤੈਰਾਕੀ ਆਦਿ ਦੇ ਖਿਡਾਰੀਆਂ ਤੋਂ ਬਿਨਾਂ ਕਰਮਚਾਰੀ ਅਤੇ ਅਧਿਆਪਕਾਂ ਨੇ ਭਾਗ ਲਿਆ| ਡਾ. ਸੁਖਬੀਰ ਸਿੰਘ ਏ.ਡੀ.ਪੀ.ਈ ਨੇ ਖਿਡਾਰੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਕਾਸ ਅਤੇ ਸਾਂਤੀ ਲਈ ਅੰਤਰਰਾਸਟਰੀ ਖੇਡ ਦਿਵਸ ਹਰ ਸਾਲ 6 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ| ਇਹ ਦਿਨ ਰਾਸਟਰਾਂ ਵਿੱਚ ਸਾਂਤੀ ਨੂੰ ਉਤਸਾਹਿਤ ਕਰਨ ਅਤੇ ਭੇਦਾਂ ਨੂੰ ਮਿਟਾਉਣ ਵਿੱਚ ਖੇਡਾਂ ਦੀ ਸਕਤੀ ਅਤੇ ਮਹੱਤਤਾ ਨੂੰ ਸਮਝਣ ਲਈ ਮਨਾਇਆ ਜਾਂਦਾ ਹੈ| ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਾਚੀਨ ਓਲੰਪਿਕ ਖੇਡਾਂ ਤੋਂ ਲੈ ਕੇ ਵੱਖ-ਵੱਖ ਦੇਸਾਂ ਵਿੱਚ ਵਿਕਾਸ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਦਾ ਬੜਾ ਅਹਿਮ ਯੋਗਦਾਨ ਰਿਹਾ ਹੈ |ਇਸ ਮੌਕੇ ਸਮੂਹ ਖਿਡਾਰੀਆਂ ਨੇ ਪ੍ਰਣ ਲਿਆ ਕਿ ਉਹ ਆਪਣੀ-ਆਪਣੀ ਖੇਡ ਵਿੱਚ ਸੱਚੀ ਖੇਡ ਭਾਵਨਾ ਨਾਲ ਭਾਗ ਲੈਣਗੇ ਅਤੇ ਇਸ ਦਿਨ ਦੇ ਸੰਦੇਸ ਨੂੰ ਫੈਲਾਉਣ ਲਈ ਵੀ ਕੰਮ ਕਰਨਗੇ| ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਖੇਡਾਂ ਦੇ ਮਾਣ-ਸਨਮਾਨ ਲਈ ਵੱਧ ਤੋਂ ਵੱਧ ਯਤਨ ਕਰਦੇ ਰਹਿਣ ਲਈ ਪ੍ਰੇਰਿਆ| ਇਸ ਮੌਕੇ ਡਾ. ਕਮਲਜੀਤ ਕੌਰ, ਡਾ. ਜਸਵਿੰਦਰ ਕੌਰ ਬਰਾੜ, ਡਾ. ਵਿਸ਼ਾਲ ਬੈਕਟਰ, ਡਾ. ਸੁਖਬੀਰ ਸਿੰਘ, ਸ.ਦਲਜੀਤ ਸਿੰਘ, ਸ਼੍ਰੀ ਗੁਰਤੇਗ ਸਿੰਘ, ਸ. ਗੁਰਪ੍ਰੀਤ ਸਿੰਘ ਵਿਰਕ ਅਤੇ ਸ਼੍ਰੀ ਸਤਵੀਰ ਸਿੰਘ ਵੀ ਮੌਜੂਦ ਸਨ |