ਲੁਧਿਆਣਾ 31 ਮਾਰਚ (ਰਘਵੀਰ ਸਿੰਘ ਜੱਗਾ) : ਡਾ. ਧਨਵਿੰਦਰ ਸਿੰਘ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ| ਉਹਨਾਂ ਨੇ ਆਪਣੀ ਅਕਾਦਮਿਕ ਸਿੱਖਿਆ ਦੌਰਾਨ ਬੀ.ਐਸ.ਸੀ ਦੀ ਡਿਗਰੀ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਅਤੇ ਐਮ.ਐਸ.ਸੀ. ਪੀਏਯੂ, ਲੁਧਿਆਣਾ ਤੋਂ ਹਾਸਲ ਕੀਤੀ | ਅਪ੍ਰੈਲ 1990 ਵਿੱਚ ਉਹ ਪੀਏਯੂ, ਲੁਧਿਆਣਾ ਦੇ ਸਹਾਇਕ ਭੂਮੀ ਰਸਾਇਣ ਵਿਗਿਆਨੀ ਵਜੋਂ ਨਿਯੁਕਤ ਹੋਏ| ਪੀ.ਐੱਚ.ਡੀ. ਕਰਨ ਲਈ ਉਹ ਨਿਊਜੀਲੈਂਡ ਕਾਮਨਵੈਲਥ ਸਕਾਲਸ਼ਿਪ-1993 ਨਾਲ ਸਨਮਾਨਿਤ ਹੋਏ ਅਤੇ ਉਹਨਾਂ ਨੇ ਭੂਮੀ ਵਿਗਿਆਨ ਵਿੱਚ ਡਾਕਰੇਟ ਲੰਿਕਨ ਯੂਨੀਵਰਸਿਟੀ, ਕੈਂਟਰਬਰੀ ਨਿਊਜੀਲੈਂਡ ਤੋਂ ਹਾਸਲ ਕੀਤੀ | ਇਸ ਤੋਂ ਬਾਅਦ ਉਹ ਸਹਾਇਕ ਭੂਮੀ ਰਸਾਇਣ ਵਿਗਿਆਨੀ ਦੇ ਤੌਰ ’ਤੇ ਵਿਭਾਗ ਵਿੱਚ ਵਾਪਸ ਆਏ ਅਤੇ ਅਪ੍ਰੈਲ 2007 ਵਿੱਚ ਪ੍ਰਿੰਸੀਪਲ ਸੋਇਲ ਕੈਮਿਸਟ ਵਜੋਂ ਪਦਉੱਨਤ ਹੋਏ |ਡਾ: ਧਨਵਿੰਦਰ ਸਿੰਘ ਨੇ ਮੁੱਖ ਅਤੇ ਸਹਿ ਨਿਗਰਾਨ ਵਜੋਂ ਬਾਰਾਂ ਖੋਜ ਪ੍ਰੋਜੈਕਟਾਂ ਨੂੰ ਪੂਰਾ ਕੀਤਾ | ਉਹਨਾਂ ਨੇ 77 ਸਮੀਖਿਆ ਖੋਜ ਪੱਤਰ, 2 ਸਮੀਖਿਆ ਪੱਤਰ, 7 ਕਿਤਾਬਾਂ ਦੇ ਅਧਿਆਏ, 2 ਬੁਲੇਟਿਨ/ਮੈਨੂਅਲ ਅਤੇ 7 ਪ੍ਰਸਿੱਧ ਲੇਖ ਪ੍ਰਕਾਸ਼ਿਤ ਕਰਵਾਏ | ਪੰਜਾਬ ਵਿੱਚ ਕੁਦਰਤੀ ਸਰੋਤਾਂ ਦੇ ਸਥਾਈ ਪ੍ਰਬੰਧਨ ਲਈ ਉਹਨਾਂ ਦੀ ਖੋਜ ਦਾ ਮੁੱਖ ਵਿਸ਼ਾ ਮਿੱਟੀ ਅਤੇ ਪਾਣੀ ਦਾ ਪ੍ਰਦੂਸਣ ਹੈ| ਉਹ ਸਵਸਥ ਭਾਰਤ ਲਈ ਭੂਮੀ, ਹਵਾ ਅਤੇ ਪਾਣੀ ਦੇ ਪ੍ਰਦੂਸਣ ਨੂੰ ਘਟਾਉਣ ਲਈ ਭੂਮੀ ਦੀ ਸਿਹਤ ਅਤੇ ਰਣਨੀਤੀਆਂ ਵਿੱਚ ਸੁਧਾਰ ਸਿਰਲੇਖ ਵਾਲਾ ਇੱਕ ਖੋਜ ਪ੍ਰੋਜੈਕਟ ਸੰਭਾਲ ਰਹੇ ਹਨ | ਦਰਿਆਵਾਂ ਦੇ ਪਾਣੀ ਦੇ ਮਿਆਰ ਬਾਰੇ ਕੀਤੇ ਗਏ ਉਹਨਾਂ ਦੇ ਤਾਜ਼ਾ ਅਧਿਐਨਾਂ ਵਿਚ ਸਪਸ਼ਟ ਹੋਇਆ ਕਿ ਸਤਲੁਜ ਦਰਿਆ ਬਿਆਸ ਦੇ ਮੁਕਾਬਲੇ ਜ਼ਿਆਦਾ ਪ੍ਰਦੂਸ਼ਿਤ ਹੈ| ਉਹਨਾਂ ਨੇ ਵੱਖ-ਵੱਖ ਫਸਲਾਂ ਅਤੇ ਫਲਾਂ ਦੇ ਰੁੱਖਾਂ ਦੀ ਪੌਸ਼ਟਿਕਤਾ ’ਤੇ ਵੀ ਕੰਮ ਕੀਤਾ ਹੈ| ਇਸੇ ਕਾਰਜ ਅਧੀਨ ਉਹਨਾਂ ਚਾਵਲ, ਗੰਨਾ, ਕਪਾਹ, ਅਮਰੂਦ ਅਤੇ ਅੰਬ ਵਰਗੀਆਂ ਵੱਖ-ਵੱਖ ਫਸਲਾਂ ਲਈ ਮਾਪਦੰਡ ਵਿਕਸਿਤ ਕੀਤੇ ਹਨ| 9 ਐਮਐਸਸੀ ਅਤੇ 1 ਪੀਐਚਡੀ ਵਿਦਿਆਰਥੀਆਂ ਦਾ ਮੁੱਖ ਸਲਾਹਕਾਰ ਵਜੋਂ ਉਨ੍ਹਾਂ ਨੇ ਮਾਰਗਦਰਸਨ ਕੀਤਾ ਹੈ| ਉਨ੍ਹਾਂ ਦੇ ਦੋ ਵਿਦਿਆਰਥੀਆਂ ਨੇ ਵਿਦੇਸਾਂ ਵਿੱਚ ਆਪਣੀ ਪੀ.ਐੱਚ.ਡੀ. ਲਈ ਫੰਡ ਪ੍ਰਾਪਤ ਕੀਤੇ | ਨੈਸਨਲ ਐਗਰੀਕਲਚਰਲ ਹਾਇਰ ਐਜੂਕੇਸਨ ਪ੍ਰੋਜੈਕਟ ਦੇ ਇੱਕ ਵਾਤਾਵਰਣ ਸੁਰੱਖਿਆ ਨੋਡਲ ਅਧਿਕਾਰੀ ਵਜੋਂ, ਉਹ ਗਰੀਨ ਅਤੇ ਕਲੀਨ ਕੈਂਪਸ ਐਵਾਰਡ 2020-21T ਲਈ ਦਸਤਾਵੇਜ ਤਿਆਰ ਕਰਨ ਵਿੱਚ ਸਾਮਲ ਪ੍ਰਮੁੱਖ ਮਾਹਿਰਾਂ ਵਿੱਚੋਂ ਇੱਕ ਸਨ | ਪੀਏਯੂ ਨੇ ਸੰਸਥਾਵਾਂ ਵਿੱਚੋਂ ਪੂਰੇ ਭਾਰਤ ਵਿੱਚ ਗ੍ਰੀਨ ਅਤੇ ਕਲੀਨ ਕੈਂਪਸ ਲਈ ਪਹਿਲਾ ਇਨਾਮ ਜਿੱਤਿਆ ਸੀ |