ਲੁਧਿਆਣਾ 5 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਡਾਇਰੈਕਟੋਰੇਟ ਸਿੱਖਿਆ ਵੱਲੋਂ ਅੱਜ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਦੇ ਸਿਖਲਾਈ ਕੈਂਪ ਵਿੱਚ ਕੁੱਲ 30 ਸ਼ਹਿਦ ਮੱਖੀ ਪਾਲਕਾਂ ਸ਼ਾਮਲ ਹੋਏ | ਐਸੋਸੀਏਸ਼ਨ ਦੇ ਮੈਂਬਰਾਂ ਦਾ ਸੁਆਗਤ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੰਜਾਬ ਨੇ 1976 ਵਿੱਚ ਇਤਾਲਵੀ ਸਹਿਦ ਮੱਖੀ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਸ਼ਹਿਦ ਕ੍ਰਾਂਤੀ ਦੀ ਨੀਂਹ ਰੱਖੀ ਗਈ | ਉਨ•ਾਂ ਕਿਹਾ ਕਿ ਪੀ.ਏ.ਯੂ. ਦੇ ਅਣਥੱਕ ਯਤਨਾਂ ਨਾਲ ਪੰਜਾਬ ਦੇ ਕਿਸਾਨਾਂ ਨੇ ਦਿਲਚਸਪੀ ਲਈ ਅਤੇ ਰਾਜ ਨੂੰ ਸ਼ਹਿਦ ਮੱਖੀ ਪਾਲਣ ਦੇ ਖੇਤਰ ਵਿੱਚ ਮੋਹਰੀ ਬਣਾ ਦਿੱਤਾ | ਸ਼ਹਿਦ ਮੱਖੀ ਪਾਲਣ ਨੂੰ ਸਹਾਇਕ ਕਿੱਤੇ ਵਜੋਂ ਵੱਡੇ ਪੱਧਰ ’ਤੇ ਅਪਣਾਉਣ ਦੀ ਵਕਾਲਤ ਕਰਦੇ ਹੋਏ ਡਾ. ਰਿਆੜ ਨੇ ਮੈਂਬਰਾਂ ਨੂੰ ਪਿੰਡ ਦੇ ਨੌਜਵਾਨਾਂ ਵਿੱਚ ਖੇਤੀ ਉੱਦਮ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ| ਸੀਨੀਅਰ ਕੀਟ ਵਿਗਿਆਨੀ ਡਾ. ਜਸਪਾਲ ਸਿੰਘ ਅਤੇ ਸਕੂਲ ਆਫ ਬਿਜਨਸ ਸਟੱਡੀਜ ਦੇ ਡਾਇਰੈਕਟਰ ਡਾ. ਰਮਨਦੀਪ ਸਿੰਘ ਨੇ ਕ੍ਰਮਵਾਰ ਰਾਣੀ ਮੱਖੀ ਦੀ ਤਿਆਰੀ ਅਤੇ ਕੁਸਲ ਸਹਿਦ ਮੰਡੀਕਰਨ ’ਤੇ ਚਰਚਾ ਕੀਤੀ| ਉਨ•ਾਂ ਮਿਲਾਵਟ ਰਹਿਤ, ਉੱਚ ਗੁਣਵੱਤਾ ਵਾਲਾ ਸਹਿਦ ਪੈਦਾ ਕਰਨ ’ਤੇ ਜੋਰ ਦਿੱਤਾ| ਸਕਿੱਲ ਡਿਵੈਲਮਪੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਧੰਨਵਾਦ ਕਰਦਿਆਂ ਮਧੂ ਮੱਖੀ ਪਾਲਕਾਂ ਨੂੰ ਸਲਾਹ ਦਿੱਤੀ ਕਿ ਉਹ ਸਾਥੀ ਕਿਸਾਨਾਂ ਨੂੰ ਵੀ ਇਸ ਕਿੱਤੇ ਦੀ ਸਿਖਲਾਈ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ |