ਪਟਿਆਲਾ ਪੁਲਿਸ ਨੇ ਨਵ ਜੰਮੇ ਬੱਚਿਆਂ ਦੀ ਖਰੀਦੋ ਫਰੋਖਤ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 05 ਮੈਂਬਰਾਂ ਸਮੇਤ 2 ਨਵ-ਜੰਮੀਆਂ ਬੱਚੀਆ ਬ੍ਰਾਮਦ

ਪਟਿਆਲਾ, 02 ਸਤੰਬਰ, 2024 : ਪਟਿਆਲਾ ਪੁਲਿਸ ਨੇ ਨਵ ਜੰਮੇ ਬੱਚਿਆਂ ਦੀ ਖਰੀਦੋ ਫਰੋਖਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਥਾਣਾ ਕੋਤਵਾਲੀ ਪਟਿਆਲਾ ਨੇ ਇਸ ਗਿਰੋਹ ਦੇ 05 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 10 ਦਿਨ ਅਤੇ 05 ਦਿਨ ਦੀਆਂ 02 ਬੱਚੀਆਂ ਨੂੰ ਬ੍ਰਾਮਦ ਕੀਤਾ। ਇਹ ਗਿਰੋਹ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਬੱਚਿਆਂ ਨੂੰ ਖਰੀਦ ਕੇ ਮਹਿੰਗੇ ਭਾਅ 'ਤੇ ਵੇਚਦਾ ਸੀ। ਇਸ ਸਬੰਧੀ ਸਿਟੀ ਪੁਲਿਸ ਦੇ ਕਪਤਾਨ ਮੁਹੰਮਦ ਸਰਫਰਾਜ਼ ਆਲਮ (ਆਈ.ਪੀ.ਐਸ) ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ (ਮੁੱਖ ਅਫਸਰ ਥਾਣਾ ਕੋਤਵਾਲੀ) ਪਟਿਆਲਾ ਦੀ ਟੀਮ ਨੇ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 05 ਮੈਂਬਰਾਂ ਨੂੰ 02 ਨਵਜੰਮੀਆਂ ਬੱਚੀਆਂ ਦੀ ਖਰੀਦੋ-ਫਰੋਖਤ ਕਰਦੇ ਹੋਏ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਨਾ ਵਿੱਚੋ ਇੱਕ ਦੀ ਉਮਰ ਕਰੀਬ 10 ਦਿਨ ਅਤੇ ਦੂਸਰੀ ਬੱਚੀ ਦੀ ਉਮਰ ਕਰੀਬ 05 ਦਿਨ ਹੈ। ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਟੀਮ ਵੱਲੋ ਕਾਰਵਾਈ ਕਰਦੇ ਹੋਏ ਮਹਿਲਾ/ਐਸ.ਆਈ ਗੁਰਪ੍ਰੀਤ ਕੌਰ ਸਮੇਤ ਸਾਥੀ ਕਰਮਚਾਰੀਆਂ ਦੇ ਮਿਤੀ 30.8.2024 ਨੂੰ ਸਨੌਰੀ ਅੱਡਾ ਪਟਿਆਲਾ ਪਾਸ ਮੁਖਬਰੀ ਮਿਲੀ ਕਿ ਕੁਲਵਿੰਦਰ ਕੌਰ ਉਰਫ ਮਨੀ ਪੁੱਤਰੀ ਜਗਸੀਰ ਸਿੰਘ ਵਾਸੀ ਪਿੰਡ ਕੁੱਸਾ, ਤਹਿਸੀਲ ਨਿਹਾਲ ਸਿੰਘ ਵਾਲਾ (ਮੋਗਾ) ਜੋ ਕਿ ਪ੍ਰਾਈਵੇਟ ਹਸਪਤਾਲ ਵਿੱਚ ਸਟਾਫ ਨਰਸ ਦਾ ਕੰਮ ਕਰਨ ਦੇ ਨਾਲ- ਨਾਲ ਨਵਜੰਮੇ ਬੱਚੇ/ਬੱਚੀਆਂ ਦੀ ਖਰੀਦ ਕਰਕੇ ਇਹਨਾਂ ਨੂੰ ਮਹਿੰਗੇ ਭਾਅ ਲੋੜਵੰਦ ਵਿਅਕਤੀਆ ਨੂੰ ਵੇਚ ਦਿੰਦੀ ਹੈ। ਇਸ ਵੱਲੋ ਪਹਿਲਾਂ ਵੀ ਕਈ ਨਵ ਜਨਮੇ ਬੱਚਿਆ ਨੂੰ ਖਰੀਦ ਕੇ ਵੱਧ ਰੇਟ ਤੇ ਵੇਚਿਆ ਗਿਆ ਹੈ ਜੋ ਅੱਜ ਵੀ ਮਥੂਰਾ ਕਲੋਨੀ ਪਟਿਆਲਾ ਵਿਖੇ ਇਕ ਨਵ ਜੰਮਿਆਂ ਬੱਚਾ ਸਰਬਜੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਪਿੰਡ ਦੁਲਮਾ,ਜਿਲਾ ਮਲੇਰਕੋਟਲਾ ਹਾਲ ਕਿਰਾਏਦਾਰ ਵਾਸੀ ਮਕਾਨ ਨੰਬਰ ਬੀ-3/277, ਸੰਤਾਂ ਵਾਲੀ ਗਲੀ, ਬਰਨਾਲਾ ਜੋ ਕਿ ਪਹਿਲਾ ਪ੍ਰਾਈਵੇਟ ਤੌਰ ਪਰ ਸਰਕਾਰੀ ਹਸਪਤਾਲ, ਸੰਗਰੂਰ ਵਿੱਚ ਸਫਾਈ ਸੇਵਿਕਾ ਦਾ ਕੰਮ ਕਾਰ ਕਰਦੀ ਸੀ, ਰਾਜੇਸ਼ ਕੁਮਾਰ ਪੁੱਤਰ ਅਮਰਨਾਥ ਪਿੰਡ ਔਡਨ, ਸਿਰਸਾ, ਹਰਿਆਣਾ ਨੂੰ ਵੇਚਣ ਆਈ ਹੈ। ਅਗਰ ਰੇਡ ਕੀਤੀ ਜਾਵੇ ਤਾਂ ਹੁਣੇ ਤਿੰਨੋ ਸਮੇਤ ਨਵ ਜਨਮੀ ਬੱਚੀ ਦੇ ਕਾਬੂ ਆ ਸਕਦੇ ਹਨ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਾਰਣ ਮੁੱਕਦਮਾ ਨੰਬਰ 187 ਮਿਤੀ 30-08-2024 ਅ/ਧ 143(4),3(5)ਬੀ.ਐਨ.ਐਸ, 81 ਜੁਵਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ। ਜਿਥੇ ਤਿੰਨੋ ਦੋਸ਼ੀਆਨ ਸਮੇਤ ਇਕ 10 ਦਿਨਾਂ ਦੀ ਨਵ ਜਨਮੀ ਬੱਚੀ ਬ੍ਰਾਮਦ ਕੀਤੀ ਗਈ। ਬਾਅਦ ਗ੍ਰਿਫਤਾਰੀ ਦੋਸ਼ੀਆਨ ਨਵ ਜਨਮੀ ਬੱਚੀ ਨੂੰ ਬਾਲ ਭਲਾਈ ਕਮੇਟੀ ਡੀਸੀ ਦਫਤਰ ਪਟਿਆਲਾ ਜੀ ਦੇ ਪੇਸ਼ ਕਰਕੇ ਐਸ.ਡੀ.ਕੇ.ਐਸ ਪੂਰਨ ਬਾਲਨੀਕੇਤਨ ਪਟਿਆਲਾ ਵਿਖੇ ਜਮਾ ਕਰਵਾਇਆ ਗਿਆ ਦੋਸ਼ੀਆਂ ਦਾ 04 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਤੇ ਇਹਨਾਂ ਦੀ ਪੁੱਛਗਿੱਛ ਦੌਰਾਨ ਇਹਨਾਂ ਦੇ ਗਿਰੋਹ ਦੇ ਹੋਰ ਮੈਂਬਰ ਜਸ਼ਨਦੀਪ ਕੋਰ ਉਰਫ ਹੈਪੀ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਪਤਨਾਲਾ ਜਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਕਮਲੇਸ਼ ਕੌਰ ਪਤਨੀ ਸਤਪਾਲ ਸਿੰਘ ਵਾਸੀ ਵਾਰਡ ਨੰਬਰ 18, # 117, ਜੈਨ ਸਕੂਲ ਵਾਲੀ ਗਲੀ, ਮਾਨਸਾ ਹਾਲ ਵਾਸੀ ਵਾਟਰ ਬੋਕਸ ਦੀ ਬੈਕ ਸਾਇਡ,ਨੇੜੇ ਸੈਂਟਰਲ ਪਾਰਕ ਮਾਨਸਾ ਨੂੰ ਮੁੱਕਦਮਾ ਉਕਤ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਇਹਨਾਂ ਨੂੰ ਕਾਲੀ ਮਾਤਾ ਮੰਦਿਰ ਪਟਿਆਲਾ ਦੀ ਬੈਂਕ ਸਾਇਡ ਤੋਂ ਗ੍ਰਿਫਤਾਰ ਕਰਕੇ ਕਰੀਬ 05 ਦਿਨਾਂ ਦੀ ਇੱਕ ਬੱਚੀ ਨੂੰ ਬ੍ਰਾਮਦ ਕੀਤਾ ਹੈ ਅਤੇ ਇਸ ਬੱਚੀ ਨੂੰ ਬਾਲ ਭਲਾਈ ਕਮੇਟੀ ਡੀਸੀ ਦਫਤਰ ਪਟਿਆਲਾ ਜੀ ਦੇ ਪੇਸ਼ ਕਰਕੇ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਜ਼ੇਰ ਨਿਗਰਾਨੀ ਮੈਡੀਕਲ ਟੀਮ ਦਾਖਲ ਕਰਵਾਇਆ ਗਿਆ ਹੈ। ਮੁੱਕਦਮਾ ਦੀ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਤੋਂ ਡੂੰਘਾਈ ਨਾਲ ਪੁੱਛ ਪੜਤਾਲ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕਰ ਬੱਚਿਆਂ ਦੀ ਖਰੀਦ-ਫਰੋਖਤ ਕੀਤੀ ਜਾਦੀ ਸੀ। ਦੌਰਾਨੇ ਤਫਤੀਸ਼ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਨੇ ਇਹ ਬੱਚੇ ਕਿਥੋ ਖਰੀਦ ਕੀਤੇ ਸਨ ਅਤੇ ਇਹਨਾਂ ਦਾ ਗਿਰੋਹ ਦੇ ਹੋਰ ਕਿਹੜੇ-ਕਿਹੜੇ ਮੈਂਬਰ ਸਰਗਰਮ ਹਨ। ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਗੈਰ ਸਮਾਜਿਕ ਅਤੇ ਕਰੀਮਿਨਲ ਗਤੀਵਿਧੀਆ ਕਰਨ ਵਾਲੇ ਮੁਲਜ਼ਮਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਪਟਿਆਲੇ ਜਿਲੇ ਵਿੱਚ ਲਾਅ ਐਂਡ ਆਰਡਰ ਅਤੇ ਲੋਕਾਂ ਦੀ ਸੁਰੱਖਿਆ ਨੂੰ ਹਰ ਹਾਲਤ ਵਿਚ ਸੁਰੱਖਿਅਤ ਕੀਤਾ ਜਾਵੇਗਾ।