ਫਾਜ਼ਿਲਕਾ, 15 ਫਰਵਰੀ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਪੀ. ਐਮ. ਵਿਸ਼ਵਕਰਮਾ ਸਕੀਮ ਅਧੀਨ ਜਿਲ੍ਹਾ ਇੰਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਮੇਟੀ ਵਲੋਂ ਦੂਜੇ ਲੈਵਲ ਦੀ ਵੈਰੀਫੀਕੇਸ਼ਨ ਹੋਣ ਉਪਰੰਤ 1300 ਤੋਂ ਵੱਧ ਐਪਲੀਕੇਸ਼ਨਾਂ ਦੇ ਨਿਪਟਾਰੇ ਲਈ ਫੈਸਲਾ ਕੀਤਾ ਗਿਆ। ਉਨ੍ਹਾਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਦਿੱਤੀ ਗਈ ਕਿ ਜਿਲ੍ਹੇ ਵਿਚ ਵਿਸ਼ਵਕਰਮਾ ਪੋਰਟਲ ਉੱਪਰ ਓਨਬੋਰਡਿੰਗ ਲਈ ਪੈਂਡਿੰਗ ਪਈਆਂ ਗਰਾਮ ਪੰਚਾਇਤਾਂ ਨੂੰ ਜਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ ਦੇ ਸਹਿਯੇਗ ਨਾਲ ਜਲਦੀ ਤੋਂ ਜਲਦੀ ਪੋਰਟਲ ਉੱਪਰ ਓਨਬੋਰਡ ਕੀਤਾ ਜਾਵੇ। ਜਿਲ੍ਹੇ ਦੀਆਂ ਸਮੂਹ ਗਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਸ਼ਹਿਰੀ ਖੇਤਰ ਦੇ ਕਾਰਜਸਾਧਕ ਅਫਸਰਾਂ ਨੂੰ ਉਹਨਾਂ ਦੀ ਆਈ.ਡੀ. ਤੇ ਪਹਿਲੇ ਲੈਵਲ ਦੀ ਵੈਰੀਫੀਕੇਸ਼ਨ ਲਈ ਪੈਂਡਿੰਗ ਪਈਆਂ ਐਪਲੀਕੇਸ਼ਨਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਲਈ ਕਿਹਾ ਗਿਆ। ਇਸ ਮੀਟਿੰਗ ਵਿਚ ਸ਼੍ਰੀ ਜਸਵਿੰਦਰਪਾਲ ਸਿੰਘ ਚਾਵਲਾ, ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਸ਼੍ਰੀ ਨਿਰਵੈਰ ਸਿੰਘ, ਫੰਕਸ਼ਨਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਸ਼੍ਰੀ ਰਕੇਸ਼ ਧੂੜੀਆ ਮੈਂਬਰ, ਸ਼੍ਰੀ ਲਖਵੀਰ ਸਿੰਘ ਮੈਂਬਰ, ਵਜ਼ੀਰ ਸਿੰਘ, ਅਸਿਸਟੈਂਟ ਡਾਇਰੈਕਟਰ ਐਮ.ਐਸ.ਐਮ.ਈ., ਮੈਡਮ ਸ਼ਿਖਾ, ਡੀ .ਐਮ, ਕਾਮਨ ਸਰਵਿਸ ਸੈਂਟਰ ਅਤੇ ਬਲਾਕ ਦੇ ਬੀ.ਡੀ.ਪੀ.ਓ ਦਫਤਰਾਂ ਅਤੇ ਦਫਤਰ ਕਾਰਜਸਾਧਕ ਅਫਸਰ ਦੇ ਸਟਾਫ ਮੌਜੂਦ ਰਹੇ।