- ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿਚ ਲਗ ਰਹੀ ਹੈ ਸੀਐਮ ਯੋਗਸ਼ਾਲਾ
ਫਾਜਿਲ਼ਕਾ, 06 ਮਾਰਚ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਨੂੰ ਫਾਜਿ਼ਲਕਾ ਜ਼ਿਲ੍ਹੇ ਵਿਚ ਵੱਡਾ ਹੁਲਾਰਾ ਮਿਲ ਰਿਹਾ ਹੈ। ਲੋਕ ਵੱਧ ਚੜ ਕੇ ਸੀ.ਐਮ. ਯੋਗਸ਼ਾਲਾ ਵਿਚ ਹਿੱਸਾ ਲੈ ਰਹੇ ਹਨ ਜਿਸ ਤਹਿਤ ਇੱਥੇ ਯੋਗਾ ਟੇ੍ਰਨਰਾਂ ਦੀ ਗਿਣਤੀ 11 ਤੋਂ ਵੱਧ ਕੇ 22 ਹੋ ਗਈ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਸੀ.ਐਮ. ਯੋਗਸ਼ਾਲਾ ਦਾ ਪ੍ਰਸਾਰ ਪੂਰੇ ਜ਼ਿਲ੍ਹੇ ਅੰਦਰ ਹੋ ਗਿਆ ਹੈ। ਇਹ ਯੋਗਸ਼ਾਲਾ ਫਾਜ਼ਿਲਕਾ ਦੇ ਨਾਲ-ਨਾਲ ਸਮੂਹ ਪੰਜ ਬਲਾਕਾਂ ਖੂਈਆਂ ਸਰਵਰ, ਅਬੋਹਰ, ਜਲਾਲਾਬਾਦ ਤੇ ਅਰਨੀਵਾਲਾ ਵਿਚ ਵੀ ਸ਼ੁਰੂ ਹੋ ਗਈ ਹੈ। ਯੋਗਾ ਸ਼ਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਿਰਾਸਤ ਹੈ ਅਤੇ ਭਾਰਤੀ ਪ੍ਰੰਪਰਾ ਹੈ। ਇਸ ਨੂੰ ਪ੍ਰਫੁਲਿਤ ਕਰਨ ਲਈ ਸਰਕਾਰ ਨੇ ਉਪਰਾਲੇ ਆਰੰਭ ਕੀਤੇ ਹਨ। ਯੋਗ ਸੁਪਰਵਾਈਜਰ ਰਾਧੇ ਸਿਆਮ ਨੇ ਕਿਹਾ ਕਿ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾਂ ਤੇ ਯੋਗਾ ਸਿਖਲਾਈ ਕੈਂਪ ਲੱਗ ਰਹੇ ਹਨ। ਇਹ ਕੈਂਪ ਸਵੇਰੇ ਸ਼ਾਮ ਲੱਗ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਇੰਨ੍ਹਾਂ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ 94175—30922 ਤੇ ਕਾਲ ਕੀਤੀ ਜਾ ਸਕਦੀ ਹੈ। ਇਸੇ ਤਰਾਂ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 7669400500 ਤੇ ਮਿਸ ਕਾਲ ਵੀ ਕੀਤੀ ਜਾ ਸਕਦੀ ਹੈ।