ਫ਼ਰੀਦਕੋਟ 03 ਫਰਵਰੀ : ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਆਪਦਾ ਪ੍ਰਬੰਧਨ ਫੋਰਸ (ਐਨ.ਡੀ.ਆਰ.ਐਫ) ਦੀ ਟੀਮ ਨੇ ਸ਼ਨਿੱਚਰਵਾਰ ਨੂੰ ਸੱਟ ਲੱਗਣ ਤੇ ਬਲੱਡ ਦੇ ਜਿਆਦਾ ਵਹਾਅ ਨੂੰ ਰੋਕਣ ਦੀ ਦਿੱਤੀ ਸਿਖਲਾਈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਨ.ਡੀ.ਆਰ.ਐਫ ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਰਾਹੀਂ ਜ਼ਿਲ੍ਹੇ ਦੇ ਹਰ ਕੋਨੇ ਵਿੱਚ ਬੱਚਿਆਂ ਦੇ ਨਾਲ ਨਾਲ ਕਈ ਪਿੰਡ ਵਾਸੀਆਂ ਨੂੰ ਵੀ ਇਸ ਤਰ੍ਹਾਂ ਦੀ ਆਪਣੇ ਬਚਾਅ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਸੱਟ ਲੱਗਣ ਤੇ ਘਰੇਲੂ ਨੁਸਖੇ ਕੌਲਗੇਟ ਵਗੈਰਾ ਸੱਟ ਤੇ ਲਗਾ ਲੈਂਦੇ ਹਨ, ਪ੍ਰੰਤੂ ਇਸ ਤਰ੍ਹਾਂ ਕਰਨਾ ਗਲਤ ਹੈ। ਉਨ੍ਹਾਂ ਦੱਸਿਆ ਕਿ ਸੱਟ ਲੱਗਣ ਵਾਲੀ ਜਗ੍ਹਾ ਨੂੰ (ਪ੍ਰੈਸ਼ਰ ਪੁਆਇੰਟ) ਹੱਥ ਨਾਲ ਦਬਾਇਆ ਜਾਵੇ, ਤਾਂ ਬਲੱਡ ਦੇ ਵਹਾਅ ਨੂੰ ਰੋਕਿਆ ਜਾ ਸਕਦਾ ਹੈ1 ਸੱਟ ਲੱਗਣ ਵਾਲੀ ਜਗ੍ਹਾ ਨੂੰ ਕੁਝ ਸਮੇਂ ਲਈ ਨੱਪ ਕੇ (ਸਿੱਧਾ ਪ੍ਰੈਸ਼ਰ) ਰੱਖਿਆ ਜਾਵੇ ਤਾਂ, ਇਸ ਦੀ ਮਦਦ ਨਾਲ ਵੀ ਬਲੱਡ ਨਿਕਲਣਾ ਰੁਕ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੱਟ ਲੱਗਣ ਵਾਲੇ ਹਿੱਸੇ ਨੂੰ ਨੂੰ ਆਪਣੇ ਦਿਲ ਤੋਂ ਦੂਰ ਰੱਖਿਆ ਜਾਵੇ, ਤਾਂ ਇਸ ਤਰ੍ਹਾਂ ਕਰਨਾ ਵੀ ਬਲੱਡ ਰੋਕਣ ਵਿਚ ਸਹਾਈ ਹੋ ਸਕਦਾ ਹੈ। ਜੇਕਰ ਸੱਟ ਲੱਗਣ ਵਾਲਾ ਹਿੱਸਾ ਦਿਲ ਦੇ ਨੇੜੇ ਰੱਖਿਆ ਜਾਵੇ ਤਾਂ ਬਲੱਡ ਦਾ ਵਹਾਅ ਜਿਆਦਾ ਹੁੰਦਾ ਹੈ।