ਪਟਿਆਲਾ ਪੁਲਿਸ ਵੱਲੋਂ  "ਨਸ਼ਾ ਵੇਚਣ ਵਾਲੇ ਨਜਾਇਜ਼ ਅਸਲੇ ਸਮੇਤ ਕਾਬੂ"

ਪਟਿਆਲਾ, 02 ਅਪ੍ਰੈਲ : ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ (ਆਈ.ਪੀ.ਐਸ) ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਭੈੜੇ ਪੁਰਸ਼ਾ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇ ਕਾਮਯਾਬੀ ਮਿਲੀ ਜਦੋਂ ਮੁਹੰਮਦ  ਸਰਫਰਾਜ ਆਲਮ ਆਈ.ਪੀ.ਐਸ ਕਪਾਤਨ ਪੁਲਿਸ (ਸਿਟੀ) ਪਟਿਆਲਾ ਅਤੇ  ਗੁਰਦੇਵ ਸਿੰਘ ਧਾਲੀਵਾਲ,ਪੀ.ਪੀ.ਐਸ ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਪਟਿਆਲਾ ਦੀ ਅਗਵਾਈ ਹੇਠ ਸ:ਥ: ਨਿਸ਼ਾਨ ਸਿੰਘ 1231/ਪਟਿਆਲਾ, ਇੰਚਾਰਜ ਚੌਕੀ ਬਲਵੇੜਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਦੋਸ਼ੀ ਚੰਦਨ ਪੁੱਤਰ ਰਜਨੀਸ਼ ਕੁਮਾਰ ਅਤੇ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਸਰਹੰਦ ਜ਼ਿਲਾ ਫਤਿਹਗੜ ਸਾਹਿਬ ਨੂੰ ਬੱਸ ਅੱਡੇ ਪਿੰਡ ਬਲਬੇੜਾ ਨਾਕਾ ਬੰਦੀ ਦੋਰਾਨ ਸਕੂਟਰੀ ਨੰਬਰ PB-23-X-4107 ਸਮੇਤ 12 ਕਿੱਲੋ ਭੂਕੀ ਚੂਰਾ ਪੋਸਤ ਬ੍ਰਾਮਦ ਕੀਤਾ। ਇਸ ਤੋ ਇਲਾਵਾ ਐਸ.ਆਈ. ਲਵਦੀਪ ਸਿੰਘ, ਇੰਚਾਰਜ ਚੋਕੀ ਭੁਨਰਹੇੜੀ ਵੱਲੋਂ ਨਾਕਬੰਦੀ ਦੋਰਾਨ ਤੇਜਿੰਦਰ ਸਿੰਘ ਉਰਫ ਤੇਜੀ ਪੁੱਤਰ ਭਜਨ ਸਿੰਘ ਵਾਸੀ ਪਿੰਡ ਉਪਲ ਹੇੜੀ ਥਾਣਾ ਸਦਰ ਰਾਜਪੁਰਾ ਜ਼ਿਲਾ ਪਟਿਆਲਾ ਨੂੰ ਕਾਬੂ ਕਰਕੇ 70 ਗ੍ਰਾਮ ਹੈਰੋਈਨ (ਚਿੱਟਾ) ਬ੍ਰਾਮਦ ਕਰਕੇ  ਮੁਕੱਦਮਾਂ ਦਰਜ  ਕੀਤਾ ਗਿਆ ਅਤੇ ਦੌਰਾਨੇ ਪੁੱਛਗਿਛ  ਸਮੇ ਅੱਜ ਮਿਤੀ 2-4-2023 ਨੂੰ ਇੱਕ ਪਿਸਟਲ 32 ਬੋਰ ਸਮੇਤ ਤਿੰਨ ਜਿੰਦਾ ਕਾਰਤੂਸ ਬ੍ਰਾਮਦ ਕਰਵਾਕੇ ਜੁਰਮ 25/54/59 Arm Act ਦਾ ਵਾਧਾ ਕੀਤਾ ਗਿਆ। ਦੋਸ਼ੀ ਤੇਜਿੰਦਰ ਸਿੰਘ ਉਰਫ ਤੇਜੀ ਪਰ ਪਹਿਲਾ ਵੀ 3 ਮੁਕੱਦਮੇ ਜਿੰਨਾ ਵਿੱਚੋਂ 2 ਮੁਕੱਦਮੇ ARMs ACt ਥਾਣਾ ਸਰਹੰਦ ਅਤੇ ਫਤਿਹਗੜ ਸਾਹਿਬ ਅਤੇ ਇੱਕ ਮੁਕੱਦਮਾ ਅ/ਧ 302 IPC ਥਾਣਾ ਬੱਸੀ ਪਠਾਣਾ ਜ਼ਿਲਾ ਤਿਹਗੜ ਸਾਹਿਬ ਵੱਖ-ਵੱਖ ਥਾਣਿਆ ਵਿੱਚ ਦਰਜ ਹਨ। ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।.