- ਸੂਬਾ ਤਾਂ ਹੀ ਤਰੱਕੀ ਕਰ ਸਕਦਾ ਹੈ ਜੇ ਹਰ ਕੋਈ ਹੋਵੇ ਪੜਿਆ ਲਿਖਿਆ : ਵਿਧਾਇਕ ਗਰੇਵਾਲ
- ਕਿਹਾ ਹਲਕੇ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਹਨ ਨਵੇਂ ਸਕੂਲ
ਲੁਧਿਆਣਾ, 09 ਫਰਵਰੀ : ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ 10 ਵਿਖੇ ਕਰੀਬ ਇਕ ਕਰੋੜ 81 ਲੱਖ ਦੀ ਲਾਗਤ ਨਾਲ ਅਤੇ ਕਰੀਬ 28 ਲੱਖ ਦੀ ਲਾਗਤ ਨਾਲ ਸੀਨੀਅਰ ਸੈਕੈਂਡਰੀ ਸਕੂਲ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਦਵਾਈ ਪੜ੍ਹਾਈ ਦੇ ਨਾਲ ਨਾਲ ਹਰ ਤਰ੍ਹਾਂ ਦੀਆਂ ਮੁਢਲੀਆਂ ਸਹੂਲਤਾਂ ਮੁਹਈਆ ਕਰਵਾਉਣਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਮੁੱਖ ਮਕਸਦ ਹੈ । ਉਹਨਾਂ ਕਿਹਾ ਕਿ ਜੇ ਸੂਬੇ ਦਾ ਹਰ ਨੌਜਵਾਨ ਪੜ੍ਹਿਆ ਲਿਖਿਆ ਹੋਵੇਗਾ ਤਾਂ ਸੂਬਾ ਆਪਣੇ ਆਪ ਹੀ ਤਰੱਕੀ ਦੀਆਂ ਲੀਹਾਂ ਤੇ ਦੌੜੇਗਾ । ਉਹਨਾਂ ਕਿਹਾ ਕਿ ਇਸੇ ਹੀ ਤਹਿਤ ਸੂਬੇ ਭਰ ਵਿੱਚ ਜਿੱਥੇ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਬਦਲਦੇ ਹੋਏ ਸਕੂਲਾਂ ਦੇ ਵਿੱਚ ਹਰ ਜਰੂਰੀ ਸਹੂਲਤਾਂ ਮੁਹਈਆ ਕਰਵਾਉਂਦੇ ਹੋਏ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ । ਉਹਨਾਂ ਕਿਹਾ ਕਿ ਸੂਬੇ ਦੀਆਂ ਸਾਬਕਾ ਸਰਕਾਰਾਂ ਨੇ ਆਪਣੇ ਚਹੇਤਿਆਂ ਨੂੰ ਤਾਂ ਖੁਸ਼ ਜਰੂਰ ਕੀਤਾ ਹੈ ਪਰ ਸੂਬਾ ਵਾਸੀਆਂ ਲਈ ਸਭ ਤੋਂ ਜਰੂਰੀ ਮੰਨੇ ਜਾਣ ਵਾਲੇ ਜੋ ਸਮੇਂ ਦੀ ਲੋੜ ਵੀ ਹੈ ਸਿੱਖਿਆ ਦੇ ਖੇਤਰ ਨੂੰ ਬਹੁਤ ਜਿਆਦਾ ਪਿੱਛੇ ਸੁੱਟ ਦਿੱਤਾ ਹੈ । ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਜਿਆਦਾ ਮੰਦੇ ਹਾਲਾਤਾਂ ਵਿੱਚ ਹੈ ਜਿਸ ਨੂੰ ਸਹੀ ਰਸਤੇ ਤੇ ਲਿਆਉਣ ਲਈ ਮਾਨ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਸਕੂਲਾਂ ਦੇ ਅੰਦਰ ਜੋ ਵੀ ਜਰੂਰੀ ਸਮਾਨ ਜਿਸ ਤਰ੍ਹਾਂ ਕਿ ਫਰਨੀਚਰ ਇਸ ਤੋਂ ਇਲਾਵਾ ਸਕੂਲ ਦੀਆਂ ਚਾਰ ਦਵਾਰੀਆਂ ਨੂੰ ਬਣਵਾ ਕੇ ਸਕੂਲਾਂ ਦੀ ਹਾਲਤ ਚ ਸੁਧਾਰ ਕੀਤਾ ਜਾ ਰਿਹਾ ਹੈ । ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸੇ ਹੀ ਲੜੀ ਤਹਿਤ ਹਲਕੇ ਅੰਦਰ ਵਾਰਡ ਨੰਬਰ 10 ਚ ਚੱਲ ਰਹੇ ਸਕੂਲਾਂ ਦੇ ਕੰਮਾਂ ਦਾ ਨਿਰੀਖਣ ਕੀਤਾ ਜਾ ਗਿਆ ਹੈ ਜੋ ਕਿ ਜਲਦ ਹੀ ਮੁਕੰਮਲ ਕਰ ਲਏ ਜਾਣਗੇ । ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਪੂਰਬੀ ਨੂੰ ਕਈ ਨਵੇਂ ਸਕੂਲ ਮਿਲ ਜਾਣਗੇ ਜਿਸ ਨਾਲ ਹਲਕੇ ਅੰਦਰ ਸਿੱਖਿਆ ਦੇ ਪ੍ਰਤੀ ਆ ਰਹੀਆਂ ਦਿੱਕਤਾਂ ਤੋਂ ਛੁਟਕਾਰਾ ਮਿਲੇਗਾ । ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਤੋਂ ਇਲਾਵਾ ਇਲਾਕਾ ਵਾਸੀ ਵੀ ਹਾਜਰ ਸਨ ।