ਲੁਧਿਆਣਾ, 17 ਮਈ : ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਸਿਹਤ ਅਫਸਰ ਵਿਪਲ ਮਲਹੌਤਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਲੀਕੇ ਗਏ ਸਫ਼ਾਈ ਅਭਿਆਨ ਦੀ ਸ਼ੁਰੂਆਤ ਵਾਰਡ ਨੰਬਰ 29 ਵਿੱਚ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਕੀਤੀ ਗਈ। ਇਸ ਮੁਹਿੰਮ ਦੌਰਾਨ ਇੰਦਰਾ ਕਲੋਨੀ ਪਾਰਕ, ਮੇਨ ਢਾਬਾ ਰੋਡ, 33 ਫੁੱਟਾ ਰੋਡ ਆਦਿ ਦੀ ਸਫਾਈ ਕਰਵਾਈ ਗਈ। ਵਿਧਾਇਕ ਛੀਨਾ ਵਲੋਂ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਆਪਣਾ ਆਲ਼ੇ ਦੁਆਲੇ ਨੂੰ ਸਾਫ ਰੱਖਿਆ ਜਾਵੇ ਅਤੇ ਕੂੜਾ ਬਾਹਰ ਸੁੱਟਣ ਦੀ ਬਜਾਏ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਡਸਟਬਿੰਨ ਵਿੱਚ ਪਾਇਆ ਜਾਵੇ। ਇਸ ਤੋਂ ਇਲਾਵਾ ਲੋਕਾਂ ਨੂੰ ਘਰਾਂ ਵਿੱਚ ਸਿੰਗਲ ਯੂਜ਼ ਵਸਤਾਂ ਦੀ ਵਰਤੋਂ ਨਾ ਕਰਨ ਬਾਰੇ, ਘਰਾਂ ਵਿੱਚ ਹੋਮ ਕੰਪੋਸਟ ਬਨਾਉਣ ਬਾਰੇ ਵੀ ਜਾਣਕਾਰੀ ਦਿੰਦਿਆਂ ਉਸ ਦੀ ਮਹੱਤਤਾ ਦੱਸੀ ਗਈ । ਇਸ ਪ੍ਰੋਗਰਮ ਵਿੱਚ ਨਗਰ ਨਿਗਮ ਅਧਿਕਾਰੀਆਂ ਸੀ ਐਸ ਆਈ ਬਲਜੀਤ ਸਿੰਘ, ਸੀ ਐਸ ਆਈ ਰਜਿੰਦਰ ਕਲਿਆਣ, ਐਸ ਆਈ ਗੁਰਿੰਦਰ ਸਿੰਘ, ਸਤਿੰਦਰਜੀਤ ਬਾਵਾ, ਅਮਨਦੀਪ ਸਿੰਘ, ਜਗਜੀਤ ਸਿੰਘ , ਕਮਲਜੀਤ ਸਿੰਘ ਅਤੇ ਸੀ ਐੱਫ ਪ੍ਰਦੀਪ ਕੁਮਾਰ ਨੇ ਵੀ ਹਿੱਸਾ ਲਿਆ।