- ਲੋਕਾਂ ਨੂੰ ਬੇਲੋੜੀਆਂ ਵਸਤਾਂ ਨੂੰ ਆਰ.ਆਰ.ਆਰ. ਸੈਂਟਰਾਂ ਵਿਖੇ ਜਮ੍ਹਾਂ ਕਰਵਾਉਣ ਦੀ ਅਪੀਲ
ਫਾਜ਼ਿਲਕਾ, 19 ਮਈ : ਸੂਬੇ ਅੰਦਰ ਸਵੱੱਛ ਭਾਰਤ ਮਿਸ਼ਨ ਨੂੰ ਸਫਲਤਾਪੂਰਵਕ ਹੁੰਗਾਰਾ ਮਿਲਣ ਉਪਰੰਤ ਸਰਕਾਰ ਵੱਲੋਂ ਨਵੇਂ ਪ੍ਰੋਜੈਕਟ ਮੇਰੀ ਲਾਈਫ ਮੇਰਾ ਸਵੱਛ ਸ਼ਹਿਰ ਕੰਪੇਨ ਦੀ ਸ਼ੁਰੂਆਤ 20 ਮਈ 2023 ਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲੇ੍ਹ ਅੰਦਰ ਵੀ ਇਸ ਪ੍ਰੋਜੈਕਟ ਨੂੰ ਪੂਰੇ ਜੰਗੀ ਪੱਧਰ ਤੇ ਲਾਗੂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲੇ੍ਹ ਦੀ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਵਿਖੇ 3 ਆਰ (ਰਿਡਿਉਸ—ਘਟਾਓ, ਰਿਸਾਈਕਲ—ਮੁੜ ਵਰਤਣ ਲਾਈਕ ਬਣਾਉਣ ਤੇ ਰੀਯੂਸ— ਮੁੜ ਵਰਤੋਂ) ਸੈਂਟਰਾਂ ਦੀ ਸਥਾਪਨਾ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਆਮ ਲੋਕ ਆਪਣੇ ਘਰਾਂ ਵਿਚ ਵਰਤੋਂ ਵਿਚ ਨਾ ਆਉਣ ਵਾਲੀਆਂ ਆਈਟਮਾਂ ਨੂੰ ਇਨ੍ਹਾਂ ਸੈਂਟਰਾਂ ਵਿਖੇ ਜਮ੍ਹਾਂ ਕਰਵਾ ਸਕਦੇ ਹਨ।ਉਨ੍ਹਾ ਦੱਸਿਆ ਕਿ ਜਿਵੇਂ ਕਪੜੇ, ਕਿਤਾਬਾਂ ਤੇ ਸਟੇਸ਼ਨਰੀ, ਬੂਟ, ਗਤਾ, ਲਕੜ, ਪਲਾਸਟਿਕ, ਫਰਨੀਚਰ ਦਾ ਸਮਾਨ, ਪਲਾਸਟਿਕ ਦੀਆਂ ਆਈਟਮਾਂ, ਪੈਕਿੰਗ ਮਟੀਰੀਅਲ ਆਦਿ ਵਸਤੂਆਂ ਜ਼ੋ ਘਰਾਂ ਵਿਖੇ ਬੇਲੋੜੀਆਂ ਸਮਝੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਸੈਂਟਰ ਵਿਖੇ ਜਮਾਂ ਕਰਵਾਇਆ ਜਾਵੇ, ਇਨ੍ਹਾਂ ਵਸਤੂਆਂ ਨੂੰ ਮੁੜ ਵਰਤੋਂ ਵਿਚ ਲਿਆਉਣ ਲਈ ਸਰਕਾਰ ਵੱਲੋਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਇਹ ਸੈਂਟਰ ਧੋਬੀ ਘਾਟ ਵਿਖੇ, ਨਗਰ ਪੰਚਾਇਤ ਅਰਨੀਵਾਲਾ ਵੱਲੋਂ ਦਫਤਰ ਨਗਰ ਪੰਚਾਇਤ ਅਰਨੀਵਾਲਾ ਵਿਖੇ, ਨਗਰ ਕੌਂਸਲ ਜਲਾਲਾਬਾਦ ਵਿਖੇ ਐਮ.ਆਰ.ਐਫ. ਸੈਂਟਰ ਨੇੜੇ ਐਫ.ਸੀ.ਆਈ. ਗਡਾਉਨ ਟੂਬਵੈਲ ਨੰ. 6 ਵਿਖੇ ਅਤੇ ਨਗਰ ਨਿਗਮ ਅਬੋਹਰ ਵੱਲੋਂ ਲੇਡੀਜ ਕਲਬ ਨੇੜੇ ਨਹਿਰ ਪਾਰਕ ਵਿਖੇ ਆਰ.ਆਰ.ਆਰ. ਸੈਂਟਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਵੇਸਟ ਵਸਤਾਂ ਤੇ ਆਈਟਮਾਂ ਨੂੰ ਕਿਤੇ ਹੋਰ ਸੁਟਣ ਦੀ ਬਜਾਏ ਇਨ੍ਹਾਂ ਸੈਂਟਰਾਂ ਵਿਖੇ ਜਮ੍ਹਾਂ ਕਰਵਾ ਸਕਦੇ ਹਨ ।ਉੁਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿ ਇਸ ਕੰਪੇਨ ਵਿਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਤਾਵਰਣ ਦੀ ਰਾਖੀ ਲਈ ਇਹ ਕੰਪੇਨ ਸ਼ੁਰੂ ਕੀਤੀ ਗਈ ਹੈ ਜ਼ੋ ਕਿ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸਮਾਨ ਜਮ੍ਹਾਂ ਕਰਵਾਉਣ ਬਦਲੇ ਲੋਕਾਂ ਨੂੰ ਕੁਝ ਨਾ ਕੁਝ ਗਿਫਟ ਦੇ ਤੌਰ *ਤੇ ਦਿਤਾ ਜਾਵੇਗਾ।