ਮਲੌਦ, 12 ਮਾਰਚ (ਬੇਅੰਤ ਸਿੰਘ ਰੋੜੀਆਂ) : ਜ਼ਿਲਾ ਪੁਲਿਸ ਖੰਨਾ ਅਧੀਨ ਪੈਂਦੇ ਥਾਣਾ ਮਲੌਦ ਦੇ ਮੁਖੀ ਸਬ:ਇੰਸ: ਮਨਜੀਤ ਸਿੰਘ ਨੂੰ ਪੰਜਾਬ ਪੁਲਿਸ ਵਿਭਾਗ ਅੰਦਰ ਆਪਣੀਆਂ ਸੇਵਾਵਾਂ ਬਾਖੂਬੀ ਢੰਗ ਨਾਲ ਨਿਭਾਉਣ ਬਦਲੇ ਜ਼ਿਲਾ ਪੁਲਿਸ ਮੁਖੀ ਖੰਨਾ ਬੀਬਾ ਅਮਨੀਤ ਕੌਂਡਲ ਵੱਲੋਂ ਇੰਸਪੈਕਟਰ ਪਦ ਵਜੋਂ ਪਦ-ਉੱਨਤ ਕੀਤਾ ਗਿਆ। ਇਸ ਮੌਕੇ ਥਾਣਾ ਮੁਖੀ ਮਲੌਦ ਇੰਸ:ਮਨਜੀਤ ਸਿੰਘ ਨੇ ਕਿਹਾ ਕਿ ਉਹ ਇਸ ਤਰੱਕੀ ਲਈ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਉੱਥੇ ਹੀ ਆਪਣੀ ਡਿਊਟੀ ਨੂੰ ਬੜੀ ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸ੍ਰੀ ਸੌਰਵ ਜਿੰਦਲ ਐੱਸਪੀ (ਡੀ) ਅਤੇ ਸ. ਸੁਖਅੰਮ੍ਰਿਤਪਾਲ ਸਿੰਘ ਡੀਐੱਸਪੀ (ਡੀ) ਹਾਜ਼ਰ ਰਹੇ।