ਬਰਨਾਲਾ, 26 ਫਰਵਰੀ : ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ ਹੇਠਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਜੀਤਸਿੰਘ ਚੀਮਾ ਦੀ ਅਗਵਾਈ ਵਿੱਚ ਜ਼ਿਲ੍ਹਾ ਬਰਨਾਲਾ 'ਚ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪਾਂ ਲਈ ਲੋਨ ਮੇਲਾ ਲਗਾਇਆ ਗਿਆ। ਇਸ ਲੋਨ ਮੇਲੇ ਵਿੱਚ 35 ਸੈਲਫ ਹੈਲਪ ਗਰੁੱਪਾਂ ਨੂੰ ਕਰਜ਼ਾ ਦਿੱਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਜੀਤ ਸਿੰਘ ਚੀਮਾ ਨੇ ਦੱਸਿਆ ਕਿ ਡੇਢ ਲੱਖ ਰੁਪਏ ਪ੍ਰਤੀ ਸੈਲਫ ਹੈਲਪ ਗਰੁੱਪ ਦੇ ਹਿਸਾਬ ਨਾਲ ਕੁੱਲ 52 ਲੱਖ 50 ਹਜਾਰ ਰੁਪਏ ਉਹਨਾਂ ਨੂੰ ਵੱਖ ਵੱਖ ਕੰਮ ਜਿਵੇਂ ਕਿ ਸਿਲਾਈ ਦਾ ਕੰਮ, ਡੇਅਰੀ ਦਾ ਕੰਮ, ਬਿਊਟੀ ਪਾਰਲਰ ਦਾ ਕੰਮ, ਕੱਪੜਾ ਵੇਚਣ ਦਾ ਕੰਮ ਅਤੇ ਆਚਾਰ ਪਾ ਕੇ ਵੇਚਣ ਦਾ ਕੰਮ ਆਦਿ ਸ਼ੁਰੂ ਕਰਨ ਲਈ ਲੋਨ ਵਜੋਂ ਦਿੱਤੇ ਗਏ। ਉਹਨਾਂ ਦੱਸਿਆ ਕਿ ਇਹ ਲੋਨ ਵੱਖ-ਵੱਖ ਬੈਂਕਾਂ ਜਿਵੇਂ ਕਿ ਪੰਜਾਬ ਨੈਸ਼ਨਲ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਪੰਜਾਬ ਸਿੰਧ ਬੈਂਕ ਅਤੇ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਵੱਲੋਂ ਠੀਕਰੀਵਾਲ, ਕਾਲੇਕੇ, ਨਰਾਇਣਗੜ੍ਹ ਸੋਈਆਂ, ਬਡਬਰ, ਪੱਖੋ ਕੇ, ਝਲੂਰ ਅਤੇ ਸੇਖਾ ਆਦਿ ਪਿੰਡਾਂ ਦੇ ਸੈਲਫ ਗਰੁੱਪਾਂ ਮਾਤਾ ਦੁਰਗਾ ਜੀ, ਮਾਤਾ ਗੰਗਾ ਜੀ, ਗੁਰੂ ਅਜੀਤ ਜੀ, ਗੁਰੂ ਨਾਨਕ ਦੇਵ ਜੀ ਆਦਿ ਨੂੰ ਦਿੱਤਾ ਗਿਆ। ਇਸ ਮੌਕੇ ਐੱਲ. ਡੀ. ਐੱਮ. ਅੰਬੁਜ ਕੁਮਾਰ, ਪਿਯੂਸ਼ ਕੁਮਾਰ, ਡੀ.ਪੀ.ਐੱਮ. ਰਮਨੀਕ ਸ਼ਰਮਾ ਅਤੇ ਡੀ.ਐੱਫ.ਐੱਮ. ਅਮਨਦੀਪ ਸਿੰਘ ਮੌਜੂਦ ਸਨ।