ਫਿਰੋਜ਼ਪੁਰ, 10 ਮਈ : ਫਿਰੋਜ਼ਪੁਰ ਦੀ ਜਪਲੀਨ ਕੌਰ ਨੇ ਮੋਹਾਲੀ ਦੇ ਸੈਕਟਰ 78 ਵਿਖੇ ਹੋਈ ਸਬ ਜੂਨੀਅਰ ਸਟੇਟ ਰੈਂਕਿੰਗ ਵਿਚ ਇਕ ਵਾਰ ਫਿਰ ਆਪਣੀ ਰੈਕਟ ਦਾ ਲੋਹਾ ਮਨਾਉਂਦੇ ਹੋਏ ਤਿੰਨ ਮੈਡਲ ਜਿੱਤੇ। ਸਟੇਟ ਲੈਵਲ ਟੂਰਨਾਮੈਂਟ ਮੁਹਾਲੀ ਵਿਖੇ 5 ਤੋਂ 8 ਮਈ ਤੱਕ ਹੋਇਆ ਜਿਸ ਵਿੱਚ ਪੰਜਾਬ ਭਰ ਦੇ ਲਗਭਗ 500 ਚੋਟੀ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿਚ ਫਿਰੋਜ਼ਪੁਰ ਦੀ ਜਪਲੀਨ ਕੌਰ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੋ ਸੋਨੇ ਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ । 10 ਸਾਲਾ ਜਪਲੀਨ ਨੇ ਅੰਡਰ 11 ਸਿੰਗਲ ਵਿੱਚ ਸੋਨੇ ਦਾ ਅੰਡਰ 11 ਡਬਲ ਵਿਚ ਆਪਣੀ ਜੋੜੀਦਾਰ ਨਾਲ ਮਿਲ ਕੇ ਸੋਨੇ ਦਾ ਅਤੇ 13 ਸਿੰਗਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਪਲੀਨ ਨੇ ਪੰਜਵੇਂ ਨੌਰਥ ਜੋਨ ਉਸਤਾਦ ਚਮਨ ਲਾਲ ਬੈਡਮਿੰਟਨ ਟੂਰਨਾਮੈਂਟ ਜੋ ਕਿ ਜਲੰਧਰ ਵਿਖੇ 25 ਤੋਂ 30 ਅਪ੍ਰੈਲ ਤੱਕ ਚੱਲਿਆ ਵਿੱਚ ਵੀ ਮੈਡਲਾਂ ਦੀ ਹੈਟ੍ਰਿਕ ਲਗਾਈ। ਇਸ ਟੂਰਨਾਮੈਂਟ ਵਿੱਚ ਭਾਰਤ ਦੇ ਲਗਭਗ ਦਸ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਇਸ ਤੋਂ ਪਹਿਲਾਂ ਇਹ ਕਾਰਨਾਮਾ ਫਿਰੋਜ਼ਪੁਰ ਦੀ ਖਿਡਾਰਨ ਸਵਰੀਤ ਕੌਰ ਨੇ ਕੀਤਾ ਸੀ ਜਪਲੀਨ ਕੌਰ ਦੇ ਫਿਰੋਜ਼ਪੁਰ ਪਹੁੰਚਣ ਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਅਤੇ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਵੱਲੋਂ ਜਪਲੀਨ ਕੌਰ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ, ਕੋਚ ਗਗਨ ਮਾਟ, ਹੈਂਡਬਾਲ ਕੋਚ ਗੁਰਜੀਤ ਸਿੰਘ, ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਕੁਮਾਰ, ਸਕੱਤਰ ਵਿਨੈ ਵੋਹਰਾ, ਸਕੱਤਰ ਸੰਜੇ ਕਟਾਰੀਆ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਣਜੀਤ ਸਿੰਘ, ਉੱਘੇ ਸਮਾਜ ਸੇਵਕ ਅਮਿਤ ਸ਼ਰਮਾ ਅਤੇ ਜਪਲੀਨ ਦੇ ਪਿਤਾ ਗਗਨਦੀਪ ਸਿੰਘ ਸਨ। ਇਸ ਮੌਕੇ ਜਪਲੀਨ ਦੇ ਕੋਚ ਜਸਵਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਖਿਡਾਰੀ ਸਟੇਟ ਅਤੇ ਨੈਸ਼ਨਲ ਪੱਧਰ ਤੇ ਮੈਡਲ ਲਿਆਉਂਗੇ ਐਸੋਸੀਏਸ਼ਨ ਵੱਲੋਂ ਜਪਲੀਨ ਨੂੰ ਚੈੱਕ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਸਕੱਤਰ ਨੇ ਸਭ ਦਾ ਧੰਨਵਾਦ ਕੀਤਾ|