ਮਾਨਸਾ, 7 ਅਪ੍ਰੈਲ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੀ ਵੀਡੀਓ ਬਠਿੰਡਾ ਜੇਲ੍ਹ ਵਿੱਚ ਹੀ ਬਣੀ ਹੈ। ਇਸ ਅਜੇ ਤੱਕ ਕਿੰਨਾ ਵੀ ਝੂਠਲਾਇਆ ਜਾਵੇ, ਪਰ ਉਨ੍ਹਾਂ ਪੱਕਾ ਸ਼ੱਕ ਹੈ ਕਿ ਇਹ ਵੀਡੀਓ ਉਥੋਂ ਦੀ ਹੀ ਹੈ। ਉਨ੍ਹਾਂ ਪੰਜਾਬ ਦੀਆਂ ਜੇਲ੍ਹਾਂ ਦੇ ਸਿਸਟਮ ’ਤੇ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਲਾਰੈਂਸ ਬਿਸ਼ਨੋਈ ਪਹਿਲੀ ਵੀਡੀਓ ਜਾਰੀ ਹੋਈ ਤਾਂ ਪੰਜਾਬ ਦੇ ਡੀ.ਜੀ.ਪੀ ਨੇ ਸਪੱਸ਼ਟੀਕਰਨ ਦੇ ਕੇ ਉਸ ਨੂੰ ਝੂਠਲਾਇਆ, ਪਰ ਅਗਲੇ ਹੀ ਦਿਨ ਲਾਰੈਂਸ ਨੇ ਜੇਲ੍ਹ ਵਿੱਚ ਆਪਣੀ ਇੱਕ ਹੋਰ ਵੀਡੀਓ ਜਾਰੀ ਕਰ ਦਿੱਤੀ। ਉਨਾਂ ਕਿਹਾ ਕਿ ਲਾਰੈਂਸ ਨੂੰ ਹੀਰੋ ਤੇ ਰਾਸ਼ਟਰਵਾਦੀ ਬਣਾਇਆ ਜਾ ਰਿਹਾ ਹੈ।ਫ਼ਿਤਰਤ ਵੇਖੋ ਕਿ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦੇਣ, ਪੱਗ ਅਤੇ ਪੰਜਾਬੀ ਬੋਲੀ ਦੀ ਦੁਨੀਆ ਵਿੱਚ ਗੱਲ ਕਰਨ ਵਾਲੇ ਸਿੱਧੂ ਮੂਸੇਵਾਲਾ ਦੇ ਉਲਟ ਗੈਂਗਸਟਰ ਲਾਰੈਂਸ ਬਿਸ਼ਨੋਈ ਇੱਕ ਹੀਰੋ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਅਸਲੀ ਕਾਤਲਾਂ ਨੂੰ ਅੱਜ ਤੱਕ ਨਹੀਂ ਫੜਿ੍ਹਆ ਜਾ ਸਕਿਆ ਅਤੇ ਪੰਜਾਬ ਸਰਕਾਰ ਇਸ ਵਿੱਚ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਹੁਣ ਇਨਸਾਫ਼ ਮਿਲਣ ਦਾ ਕੋਈ ਵੀ ਰਸਤਾ ਵਿਖਾਈ ਨਹੀਂ ਦਿੰਦਾ। ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੇ ਪ੍ਰਸ਼ੰਸਕ ਹੀ ਉਨ੍ਹਾਂ ਦਾ ਹੌਸਲਾ ਹਨ। ਉਨ੍ਹਾਂ ਕਿਹਾ ਕਿ ਅੱਜ ਜਾਰੀ ਹੋਏ ਨਵੇਂ ਗੀਤ ’ਮੇਰਾ ਨਾਂ’ ਨੂੰ ਕੁੱਝ ਹੀ ਘੰਟਿਆਂ ਵਿੱਚ ਪ੍ਰਸ਼ੰਸਕਾਂ ਦਾ ਵੱਡਾ ਹੁੰਗਾਰਾ ਮਿਲਣ ’ਤੇ ਕਿਹਾ ਕਿ ਸਿੱਧੂ ਨੂੰ ਮਰਨ ਉਪਰੰਤ ਪਹਿਲਾਂ ਤੋਂ ਵੀ ਵੱਧ ਪ੍ਰਸਿੱਧੀ ਮਿਲੀ ਹੈ ਅਤੇ ਉਹ ਲੋਕਾਂ ਦੇ ਦਿਲਾਂ ਉਤੇ ਰਾਜ ਕਰ ਰਿਹਾ ਹੈ।